ਨਵੀਂ ਦਿੱਲੀ— ਹਾਲਾਂਕਿ ਮੌਜੂਦਾ ਸਰਕਾਰ ’ਚ ਕੋਈ ਵੀ ਉਪ ਪ੍ਰਧਾਨ ਮੰਤਰੀ ਨਹੀਂ ਹੈ ਪਰ ਭਾਰਤ ਦੀ ਆਜ਼ਾਦੀ ਦੇ ਬਾਅਦ 7 ਨੇਤਾ ਇਸ ਅਹੁਦੇ ’ਤੇ ਵਿਰਾਜਮਾਨ ਰਹੇ ਹਨ। ਇਨ੍ਹਾਂ ਵਿਚੋਂ ਪਹਿਲੇ ਉਪ ਪ੍ਰਧਾਨ ਮੰਤਰੀ ਵੱਲਭ ਭਾਈ ਪਟੇਲ ਸਨ ਜੋ ਬਿਨਾਂ ਚੋਣ ਦੇ ਦੇਸ਼ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਬਣੇ ਸਨ। ਉਹ ਆਜ਼ਾਦੀ ਦੇ ਬਾਅਦ ਬਣੀ ਪਹਿਲੀ ਅੰਤਰਿਮ ਸਰਕਾਰ ਵਿਚ ਉਪ ਪ੍ਰਧਾਨ ਮੰਤਰੀ ਸਨ ਅਤੇ 15 ਦਸੰਬਰ 1950 (ਆਪਣੇ ਦਿਹਾਂਤ ਤੱਕ) ਇਸ ਅਹੁਦੇ ’ਤੇ ਬਣੇ ਰਹੇ। ਦੇਸ਼ ਦੀ ਪਹਿਲੀਆਂ ਚੋਣਾਂ 1951 ਵਿਚ ਹੋਈਆਂ ਅਤੇ ਉਸ ਦੌਰਾਨ ਵੱਲਭ ਭਾਈ ਪਟੇਲ ਇਸ ਦੁਨੀਆ ’ਚ ਨਹੀਂ ਸਨ।
ਵੱਲਭ ਭਾਈ ਪਟੇਲ ਦੇ ਦੇਸ਼ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਬਣਨ ਦੀ ਕਹਾਣੀ ਵੀ ਬੜੀ ਦਿਲਚਸਪ ਹੈ। ਦਰਅਸਲ, ਜੇਕਰ ਉਸ ਦੌਰਾਨ ਮਹਾਤਮਾ ਗਾਂਧੀ ਜਵਾਹਰ ਲਾਲ ਨਹਿਰੂ ਦੇ ਪੱਖ ਵਿਚ ਆਪਣਾ ਫੈਸਲਾ ਨਾ ਲੈਂਦੇ ਤਾਂ ਸ਼ਾਇਦ ਵੱਲਭ ਭਾਈ ਪਟੇਲ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹੁੰਦੇ। ਹਾਲਾਂਕਿ ਆਜ਼ਾਦੀ ਤੋਂ ਪਹਿਲਾਂ ਕਾਂਗਰਸ ਦੇ ਪ੍ਰਧਾਨ ਅਹੁਦੇ ਲਈ ਉਸ ਸਮੇਂ ਵੱਲਭ ਭਾਈ ਪਟੇਲ ਅਤੇ ਜਵਾਹਰ ਲਾਲ ਨਹਿਰੂ ਵਿਚ ਮੁਕਾਬਲਾ ਸੀ ਅਤੇ ਕਾਂਗਰਸ ਦੇ 15 ਵਿਚੋਂ 12 ਪ੍ਰਦੇਸ਼ਾਂ ਦੇ ਪ੍ਰਧਾਨ ਵੱਲਭ ਭਾਈ ਪਟੇਲ ਨੂੰ ਪਾਰਟੀ ਦਾ ਪ੍ਰਧਾਨ ਬਣਾਉਣ ਦੇ ਪੱਖ ਵਿਚ ਸਨ ਅਤੇ ਇਸ ਲਈ ਨਾਮਜ਼ਦਗੀ ਦਾਇਰ ਕਰਨ ਕਰਨ ਦੀ ਆਖਰੀ ਤਰੀਕ 29 ਅਪ੍ਰੈਲ 1946 ਨਿਰਧਾਰਿਤ ਕੀਤੀ ਗਈ ਸੀ। ਇਹ ਵੀ ਤੈਅ ਸੀ ਕਿ ਕਾਂਗਰਸ ਦਾ ਪ੍ਰਧਾਨ ਹੀ ਦੇਸ਼ ਦੀ ਕਮਾਨ ਸੰਭਾਲੇਗਾ।
ਇਸ ਦੌਰਾਨ ਮਹਾਤਮਾ ਗਾਂਧੀ ਨੇ ਨਹਿਰੂ ਨੂੰ ਕਿਹਾ ਕਿ ਕਿਸੇ ਵੀ ਪ੍ਰਦੇਸ਼ ਕਾਂਗਰਸ ਕਮੇਟੀ ਨੇ ਤੁਹਾਡੇ ਨਾਂ ’ਤੇ ਸਹਿਮਤੀ ਨਹੀਂ ਦਿੱਤੀ ਹੈ ਅਤੇ ਵਰਕਿੰਗ ਕਮੇਟੀ ਦੇ ਕੁਝ ਮੈਂਬਰ ਹੀ ਤੁਹਾਡੇ ਪੱਖ ਵਿਚ ਹਨ। ਗਾਂਧੀ ਦੇ ਇਸ ਬਿਆਨ ਤੋਂ ਬਾਅਦ ਬੈਠਕ ਵਿਚ ਚੁੱਪ ਛਾ ਗਈ ਸੀ ਅਤੇ ਇਸ ਤੋਂ ਬਾਅਦ ਗਾਂਧੀ ਜੀ ਨੂੰ ਸੂਚਿਤ ਕੀਤਾ ਗਿਆ ਸੀ ਕਿ ਜਵਾਹਰ ਲਾਲ ਨਹਿਰੂ ਦੂਸਰੀ ਪੋਜ਼ੀਸ਼ਨ ਮਨਜ਼ੂਰ ਨਹੀਂ ਕਰਨਗੇ ਅਤੇ ਵੱਲਭ ਭਾਈ ਪਟੇਲ ਨੂੰ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈਣ ਲਈ ਕਿਹਾ ਗਿਆ। ਮਹਾਤਮਾ ਗਾਂਧੀ ਨੇ ਉਸ ਸਮੇਂ ਵੱਲਭ ਭਾਈ ਪਟੇਲ ਨੂੰ ਦੂਸਰੀ ਪੋਜ਼ੀਸ਼ਨ ਲਈ ਮਨਾਇਆ ਅਤੇ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਪਹਿਲੀ ਅੰਤਰਿਮ ਸਰਕਾਰ ਵਿਚ ਉਹ ਉਪ ਪ੍ਰਧਾਨ ਮੰਤਰੀ ਬਣੇ। ਵੱਲਭ ਭਾਈ ਪਟੇਲ ਵਲੋਂ ਦੂਸਰੀ ਪੋਜ਼ੀਸ਼ਨ ਲਈ ਸਹਿਮਤੀ ਦੇਣ ਪਿੱਛੇ ਦੋ ਕਾਰਨ ਸਨ।
ਪਹਿਲਾ ਕਾਰਨ ਇਹ ਸੀ ਕਿ ਅਹੁਦਾ ਅਤੇ ਕੁਰਸੀ ਵੱਲਭ ਭਾਈ ਪਟੇਲ ਲਈ ਮਾਇਨੇ ਨਹੀਂ ਰੱਖਦੀ ਸੀ। ਦੂਸਰਾ ਕਾਰਨ ਇਹ ਸੀ ਕਿ ਉਨ੍ਹਾਂ ਨੂੰ ਲੱਗਾ ਕਿ ਦੇਸ਼ ਦੇ ਇਸ ਨਾਜ਼ੁਕ ਦੌਰ ਵਿਚ ਜੇਕਰ ਜਵਾਹਰ ਲਾਲ ਨਹਿਰੂ ਨੇ ਵਿਦਰੋਹ ਕੀਤਾ ਤਾਂ ਇਸਦੇ ਗੰਭੀਰ ਨਤੀਜੇ ਸਾਹਮਣੇ ਆ ਸਕਦੇ ਹਨ ਕਿਉਂਕਿ ਮੁਹੰਮਦ ਅਲੀ ਜਿੱਨਾਹ ਉਸ ਦੌਰ ਵਿਚ ਭਾਰਤੀ ਰਿਆਸਤਾਂ ਨੂੰ ਪਾਕਿਸਤਾਨ ਦੇ ਨਾਲ ਜਾਣ ਲਈ ਵੱਡੀਆਂ-ਵੱਡੀਆਂ ਪੇਸ਼ਕਸ਼ਾਂ ਕਰ ਰਹੇ ਸਨ। ਅਜਿਹੇ ਦੌਰ ਵਿਚ ਕਾਂਗਰਸ ਦਾ ਇਕਮੁੱਠ ਰਹਿਣਾ ਜ਼ਰੂਰੀ ਸੀ। ਇਸ ਕਾਰਨ ਵੀ ਵੱਲਭ ਭਾਈ ਪਟੇਲ ਨੂੰ ਆਪਣੀ ਨਾਮਜ਼ਦਗੀ ਵਾਪਸ ਲੈਣੀ ਪਈ।
'ਮੈਂ ਵੀ ਚੌਕੀਦਾਰ' ਮੁਹਿੰਮ ਤਹਿਤ ਅੱਜ 500 ਤੋਂ ਜ਼ਿਆਦਾ ਸ਼ਹਿਰਾਂ ਨਾਲ ਜੁੜਨਗੇ PM ਮੋਦੀ
NEXT STORY