ਸ਼੍ਰੀਨਗਰ— ਸ਼੍ਰੀਨਗਰ ਸਮੇਤ ਕਸ਼ਮੀਰ ਘਾਟੀ ’ਚ ਭਾਰੀ ਬਰਫ਼ਬਾਰੀ ਪੈਣ ਕਾਰਨ ਕਸ਼ਮੀਰ ਯੂਨੀਵਰਸਿਟੀ (ਕੇ.ਯੂ.), ਸ਼੍ਰੀਨਗਰ ਕਲਸਟਰ ਯੂਨੀਵਰਸਿਟੀ (ਸੀ. ਯੂ. ਐੱਸ.), ਸਕੂਲ ਸਿੱਖਿਆ ਬੋਰਡ (ਬੀ.ਓ. ਐੱਸ. ਈ.) ਦੀ ਮੰਗਲਵਾਲ ਯਾਨੀ ਕਿ ਅੱਜ ਆਯੋਜਿਤ ਹੋਣ ਵਾਲੇ ਸਾਰੇ ਇਮਤਿਹਾਨ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਕਸ਼ਮੀਰ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਇੱਥੇ ਕਿਹਾ ਕਿ ਖ਼ਰਾਬ ਮੌਸਮ ਕਾਰਨ ਇਮਤਿਹਾਨਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦੇ ਨਵੀਆਂ ਤਾਰੀਖ਼ਾਂ ਦਾ ਐਲਾਨ ਲਈ ਬਾਅਦ ’ਚ ਵੱਖ ਤੋਂ ਸੂਚਨਾ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਬਰਫ਼ਬਾਰੀ ਕਾਰਨ ਕਸ਼ਮੀਰ ਘਾਟੀ ਦਾ ਦੇਸ਼ ਨਾਲੋਂ ਸੰਪਰਕ ਟੁੱਟਿਆ, ਹਵਾਈ ਸੇਵਾਵਾਂ ਵੀ ਰੱਦ
ਸ਼੍ਰੀਨਗਰ ਕਲਸਟਰ ਯੂਨੀਵਰਸਿਟੀ ਦੇ ਪ੍ਰੀਖਿਆ ਕੰਟਰੋਲਰ ਮੀਰ ਖ਼ੁਰਸ਼ੀਦ ਅਹਿਮਦ ਨੇ ਕਿਹਾ ਕਿ ਬਰਫ਼ਬਾਰੀ ਕਾਰਨ ਮੰਗਲਵਾਰ ਨੂੰ ਇਮਤਿਹਾਨਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਛੇਤੀ ਨਵੀਆਂ ਤਾਰੀਖ਼ਾਂ ਦਾ ਐਲਾਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸ਼੍ਰੀਨਗਰ ਸਮੇਤ ਪੂਰੀ ਕਸ਼ਮੀਰ ਘਾਟੀ ਵਿਚ ਪਿਛਲੇ 36 ਘੰਟਿਆਂ ਤੋਂ ਮੱਧ ਤੋਂ ਭਾਰੀ ਬਰਫ਼ਬਾਰੀ ਹੋ ਰਹੀ ਹੈ।
ਇਹ ਵੀ ਪੜ੍ਹੋ: ਕਿਸਾਨੀ ਘੋਲ: 26 ਜਨਵਰੀ ਨੂੰ ‘ਟਰੈਕਟਰ ਪਰੇਡ’ ’ਚ ਹਿੱਸਾ ਲੈਣਗੀਆਂ ਕਿਸਾਨ ਧੀਆਂ, ਲੈ ਰਹੀਆਂ ਸਿਖਲਾਈ
ਦੱਸਣਯੋਗ ਹੈ ਕਿ ਕਸ਼ਮੀਰ ਘਾਟੀ ’ਚ ਇਸ ਸਮੇਂ ਬਰਫ਼ਬਾਰੀ ਪੈ ਰਹੀ ਹੈ, ਜਿਸ ਕਾਰਨ ਨੈਸ਼ਨਲ ਹਾਈਵੇਅ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਕਸ਼ਮੀਰ ਦਾ ਸੜਕ ਸੰਪਰਕ ਦੇਸ਼ ਦੇ ਬਾਕੀ ਹਿੱਸਿਆਂ ਤੋਂ ਟੁੱਟ ਗਿਆ ਹੈ। ਹਾਈਵੇਅ ’ਤੇ ਕਈ ਥਾਵਾਂ ’ਤੇ ਕਰੀਬ 4500 ਵਾਹਨ ਫਸੇ ਹਨ। ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ’ਚ ਘੱਟੋ-ਘੱਟ ਤਾਪਮਾਨ ਸਿਫਰ ਤੋਂ 0.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਗਿਆਨ ਮਹਿਕਮੇ ਦਫ਼ਤਰ ਨੇ ਦੱਸਿਆ ਕਿ ਅਗਲੇ 24 ਘੰਟਿਆਂ ਵਿਚ ਕੁਝ ਥਾਵਾਂ, ਖ਼ਾਸ ਕਰ ਕੇ ਦੱਖਣੀ ਕਸ਼ਮੀਰ, ਗੁਲਮਰਗ, ਬਨਿਹਾਲ-ਰਾਮਬਨ, ਪੁੰਛ, ਰਾਜੌਰੀ, ਕਿਸ਼ਤਵਾੜ ਅਤੇ ਦਰਾਸ ਤੋਂ ਇਲਾਵਾ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿਚ ਉੱਚਾਈ ਵਾਲੇ ਇਲਾਕਿਆਂ ਵਿਚ ਮੱਧ ਤੋਂ ਭਾਰੀ ਬਰਫ਼ਬਾਰੀ ਦਾ ਪੂਰਵ ਅਨੁਮਾਨ ਹੈ।
ਇਹ ਵੀ ਪੜ੍ਹੋ: ’47 ਦੀ ਵੰਡ ਨੂੰ ਅੱਖੀਂ ਵੇਖਣ ਵਾਲੀ ਬਜ਼ੁਰਗ ਬੀਬੀ ਦੇ ਬੋਲ- ‘ਮੋਦੀ ਤਾਂ ਬਾਬਰ ਤੋਂ ਵੀ ਅਗਾਂਹ ਲੰਘ ਗਿਆ’
ਅੰਦੋਲਨ 'ਚ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਵੇਗੀ ਕਾਂਗਰਸ : ਹੁੱਡਾ
NEXT STORY