ਨਵੀਂ ਦਿੱਲੀ— ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਬੁੱਧਵਾਰ ਭਾਵ ਅੱਜ ਕਿਹਾ ਹੈ ਕਿ ਵੰਦੇ ਭਾਰਤ ਮਿਸ਼ਨ ਦੇ ਦੂਜੇ ਪੜਾਅ ਵਿਚ 31 ਦੇਸ਼ਾਂ ਤੋਂ 30,000 ਭਾਰਤੀਆਂ ਦੀ ਦੇਸ਼ ਵਾਪਸੀ ਹੋਵੇਗੀ। ਇਸ ਲਈ 16 ਮਈ ਤੋਂ 22 ਮਈ 2020 ਦਰਮਿਆਨ 149 ਜਹਾਜ਼ ਉਡਾਣ ਭਰਨਗੇ। ਵੰਦੇ ਭਾਰਤ ਮਿਸ਼ਨ ਦੇ ਪਹਿਲੇ ਪੜਾਅ ਵਿਚ ਏਅਰ ਇੰਡੀਆ ਅਤੇ ਉਸ ਦੀ ਸਹਾਇਕ ਏਅਰ ਇੰਡੀਆ ਐਕਸਪ੍ਰੈੱਸ 7 ਤੋਂ 14 ਮਈ ਦਰਮਿਆਨ 64 ਜਹਾਜ਼ ਦਾ ਪਰਿਚਾਲਨ ਕੀਤਾ। ਇਸ ਪਹਿਲੇ ਮਿਸ਼ਨ ਤਹਿਤ 12 ਦੇਸ਼ਾਂ ਤੋਂ 14,800 ਭਾਰਤੀਆਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ। ਪਹਿਲੇ 6 ਦਿਨਾਂ ਵਿਚ 8500 ਭਾਰਤੀਆਂ ਦੀ ਵਾਪਸੀ ਹੋਈ ਹੈ। ਹਾਲਾਂਕਿ ਇਸ ਲਈ ਕਿਰਾਇਆ ਵਸੂਲਿਆ ਗਿਆ ਹੈ।
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਭਰ ਵਿਚ 25 ਮਾਰਚ ਤੋਂ ਲਾਕਡਾਊਨ ਲਾਗੂ ਹੈ। ਇਸ ਕਾਰਨ ਸਾਰੀਆਂ ਵਪਾਰਕ ਉਡਾਣਾਂ ਬੰਦ ਹਨ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 74 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ, ਜਦਕਿ 2400 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੁਨੀਆ ਭਰ ਦੇ ਤਮਾਮ ਦੇਸ਼ਾਂ ਵਿਚ ਫੈਲੇ ਇਸ ਵਾਇਰਸ ਦੇ ਕਹਿਰ ਨੂੰ ਦੇਖਦਿਆਂ ਭਾਰਤੀਆਂ ਨੂੰ ਵਾਪਸ ਭਾਰਤ ਲਿਆਂਦਾ ਜਾ ਰਿਹਾ ਹੈ, ਤਾਂ ਕਿ ਉਹ ਆਫਤ ਦੀ ਇਸ ਘੜੀ ਵਿਚ ਆਪਣਿਆਂ ਨਾਲ ਰਹਿ ਸਕਣ
ਕਪਿਲ ਮਿਸ਼ਰਾ ਨੇ ਕੇਜਰੀਵਾਲ 'ਤੇ ਲਗਾਇਆ ਕੋਰੋਨਾ ਮ੍ਰਿਤਕਾਂ ਦੀ ਗਿਣਤੀ ਲੁਕਾਉਣ ਦਾ ਦੋਸ਼
NEXT STORY