ਨਵੀਂ ਦਿੱਲੀ- ਦੇਸ਼ ਅੱਜ ਯਾਨੀ ਕਿ 26 ਦਸੰਬਰ ਨੂੰ 'ਵੀਰ ਬਾਲ ਦਿਵਸ' ਮਨਾ ਰਿਹਾ ਹੈ। ਦਿੱਲੀ ਵਿਖੇ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ 'ਚ ਆਯੋਜਿਤ ਇਸ ਸਮਾਗਮ 'ਚ 319 ਛੋਟੇ ਬੱਚਿਆਂ ਨੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਸ਼ਬਦ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ। ਇਸ ਇਤਿਹਾਸਕ ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਿਰਕਤ ਕੀਤੀ ਅਤੇ ਉਹ ਸ਼ਬਦ ਕੀਰਤਨ ਸਰਵਣ ਕਰਦੇ ਹੋਏ ਨਜ਼ਰ ਆਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਹਰਦੀਪ ਸਿੰਘ ਪੁਰੀ, ਇਕਬਾਲ ਸਿੰਘ ਲਾਲਪੁਰ ਆਦਿ ਨੇਤਾਵਾਂ ਨੇ ਸ਼ਿਰਕਤ ਕੀਤੀ।
ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵੀਰ ਬਾਲ ਦਿਵਸ ਅੱਜ ਦੇ ਦਿਨ ਇਕ ਯਾਦਗਾਰ ਬਣ ਗਿਆ ਹੈ। ਸਮਾਗਮ ਵਿਚ ਸਾਹਿਬਜ਼ਾਦਿਆਂ ਨੂੰ ਸਮੂਹ ਸੰਗਤ ਨਮਨ ਕਰਨ ਪਹੁੰਚੀ। ਇਸ ਮੌਕੇ ਕਰੀਬ 3 ਹਜ਼ਾਰ ਬੱਚੇ ਮਾਰਚ ਪਾਸਟ ਕਰਨਗੇ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਹਰੀ ਝੰਡੀ ਵਿਖਾਉਗੇ।
ਇਸ ਸਮਾਗਮ ਨੂੰ ਕਰਾਉਣ ਦਾ ਸਰਕਾਰ ਦਾ ਉਦੇਸ਼ ਸਾਹਿਬਜ਼ਾਦਿਆਂ ਦੇ ਸਾਹਸ ਦੀ ਕਹਾਣੀ ਬਾਰੇ ਨਾਗਰਿਕਾਂ, ਖਾਸ ਕਰਕੇ ਛੋਟੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀ ਮਿਸਾਲੀ ਬਹਾਦਰੀ ਦੀ ਕਹਾਣੀ ਤੋਂ ਜਾਣੂ ਕਰਾਉਣਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਛੋਟੇ ਸਾਹਿਬਜ਼ਾਦਿਆਂ- ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ 26 ਦਸੰਬਰ ਨੂੰ 'ਵੀਰ ਬਾਲ ਦਿਵਸ' ਵਜੋਂ ਮਨਾਇਆ ਜਾ ਰਿਹਾ ਹੈ।
ਚੀਨ-ਪਾਕਿਸਤਾਨ ਮਿਲ ਕੇ ਅੱਜ ਨਹੀਂ ਤਾਂ ਕੱਲ ਭਾਰਤ ’ਤੇ ਹਮਲਾ ਕਰ ਸਕਦੈ : ਰਾਹੁਲ ਗਾਂਧੀ
NEXT STORY