ਸ਼ਿਮਲਾ- ਹਿਮਾਚਲ ਪ੍ਰਦੇਸ਼ ਸਰਕਾਰ 'ਚ ਮੰਤਰੀ ਵਿਕਰਮਾਦਿਤਿਆ ਸਿੰਘ ਨੇ ਆਪਣੀ ਵਿਰੋਧੀ ਕੰਗਨਾ ਰਣੌਤ ਨੂੰ 'ਵੱਡੀ ਭੈਣ' ਕਿਹਾ ਹੈ। ਉਨ੍ਹਾਂ ਨੇ ਮੰਡੀ ਤੋਂ ਲੋਕ ਸਭਾ ਮੈਂਬਰ ਕੰਗਨਾ ਨੂੰ ਵਿਕਾਸ ਕੰਮਾਂ ਲਈ ਕੇਂਦਰੀ ਫੰਡ ਲਿਆਉਣ ਲਈ ਕਿਹਾ ਅਤੇ ਉਨ੍ਹਾਂ ਨੂੰ ਰਾਜ ਸਰਕਾਰ ਵਲੋਂ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ। ਪੀਡਬਲਿਊਡੀ ਅਤੇ ਸ਼ਹਿਰੀ ਵਿਕਾਸ ਮੰਤਰੀ ਸਿੰਘ ਨੇ ਮੰਗਲਵਾਰ ਨੂੰ ਕੁੱਲੂ 'ਚ ਹਿਮਾਚਲ ਦਿਵਸ ਮੌਕੇ ਆਯੋਜਿਤ ਇਕ ਸਮਾਰੋਹ ਤੋਂ ਵੱਖ ਪੱਤਰਕਾਰਾਂ ਨਾਲ ਗੱਲਬਾਤ 'ਚ ਭਾਜਪਾ ਸੰਸਦ ਮੈਂਬਰ ਲਈ ਕਿਹਾ,''ਅਸੀਂ ਉਨ੍ਹਾਂ ਦਾ ਸਨਮਾਨ ਕਰਦੇ ਹਾਂ। ਉਹ ਵੱਡੀ ਭੈਣ ਦੀ ਤਰ੍ਹਾਂ ਹੈ।''
ਇਹ ਵੀ ਪੜ੍ਹੋ : ਨੌਜਵਾਨ ਨੂੰ 10 ਵਾਰ ਡੰਗਿਆ, ਮੌਤ ਤੋਂ ਬਾਅਦ ਰਾਤ ਭਰ ਲਾਸ਼ ਨੇੜੇ ਬੈਠਾ ਰਿਹਾ ਸੱਪ
ਉਨ੍ਹਾਂ ਕਿਹਾ,''ਹੁਣ ਕੰਗਨਾ ਇਕ ਸੰਸਦ ਮੈਂਬਰ ਹੈ ਅਤੇ ਉਨ੍ਹਾਂ ਨੂੰ ਕੇਂਦਰ ਅਤੇ ਸੰਸਦ ਮੈਂਬਰ ਫੰਡ ਤੋਂ ਪੈਸੇ ਪ੍ਰਾਪਤ ਕਰਨੇ ਚਾਹੀਦੇ ਹਨ। ਅਸੀਂ ਉਨ੍ਹਾਂ ਨਾਲ ਖੜ੍ਹੇ ਹਾਂ ਅਤੇ ਇਸ 'ਚ ਕੋਈ ਰਾਜਨੀਤੀ ਨਹੀਂ ਹੈ।'' ਮੰਤਰੀ ਨੇ ਕਿਹਾ,''ਉਨ੍ਹਾਂ (ਕੰਗਨਾ ਨੂੰ) ਹਿਮਾਚਲ ਪ੍ਰਦੇਸ਼ 'ਚ ਯੋਗਦਾਨ ਦੇਣਾ ਚਾਹੀਦਾ। ਅਸੀਂ ਉਨ੍ਹਾਂ ਨਾਲ ਖੜ੍ਹੇ ਹਾਂ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਉਨ੍ਹਾਂ ਦਾ ਸਮਰਥਨ ਕਰੇਗਾ।'' ਸਿੰਘ ਅਤੇ ਕੰਗਨਾ ਵਿਚਾਲੇ ਅਤੀਤ 'ਚ ਕਈ ਵਾਰ ਜ਼ੁਬਾਨੀ ਜੰਗ ਦੇਖਣ ਨੂੰ ਮਿਲੀ ਹੈ, ਖ਼ਾਸ ਕਰ ਕੇ ਪਿਛਲੇ ਸਾਲ ਹੋਈਆਂ ਲੋਕ ਸਭਆ ਚੋਣਾਂ ਦੌਰਾਨ ਜਦੋਂ ਦੋਵੇਂ ਮੰਡੀ ਸੀਟ 'ਤੇ ਆਹਮਣੇ-ਸਾਹਮਣੇ ਸਨ। ਸਿੰਘ ਨੇ ਕੰਗਨਾ ਰਣੌਤ ਨੂੰ 'ਵਿਵਾਦਾਂ ਦੀ ਰਾਣੀ' ਦੱਸਿਆ ਸੀ, ਜਦੋਂ ਕਿ ਭਾਜਪਾ ਸੰਸਦ ਮੈਂਬਰ (ਕੰਗਨਾ) ਨੇ ਰਾਜ ਸਰਕਾਰ 'ਚ ਮੰਤਰੀ ਨੂੰ ਅਸਿੱਧੇ ਤੌਰ 'ਤੇ 'ਛੋਟਾ ਪੱਪੂ' ਕਿਹਾ ਸੀ।
ਇਹ ਵੀ ਪੜ੍ਹੋ : ਵਿਆਹ ਤੋਂ ਇਨਕਾਰ ਕਰਨਾ ਨੌਜਵਾਨ ਨੂੰ ਪਿਆ ਭਾਰੀ, ਪ੍ਰੇਮਿਕਾ ਨੇ ਤੁੜਵਾਏ ਹੱਥ-ਪੈਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਤਵਾਦ ਦੇ ਮਾਮਲਿਆਂ 'ਚ ਲੰਬੇ ਸਮੇਂ ਤੱਕ ਜੇਲ੍ਹ 'ਚ ਰਹਿਣਾ ਜ਼ਮਾਨਤ ਦਾ ਆਧਾਰ ਨਹੀਂ : ਹਾਈ ਕੋਰਟ
NEXT STORY