ਪਟਨਾ - ਬਿਹਾਰ 'ਚ ਲੋਕ ਸਭਾ ਦੀ ਇਕ ਤੇ ਵਿਧਾਨ ਸਭਾ ਦੀਆਂ ਦੋ ਸੀਟਾਂ 'ਤੇ ਹੋ ਰਹੀ ਉਪ ਚੋਣ ਲਈ ਵੋਟਿੰਗ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਐਤਵਾਰ ਨੂੰ ਸਵੇਰੇ ਸੱਤ ਵਜੇ ਸ਼ੁਰੂ ਹੋ ਗਿਆ।
ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਲੋਕਾਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ
ਸੂਤਰਾਂ ਮੁਤਾਬਕ ਅਰਰਿਆ 'ਚ ਲੋਕ ਸਭਾ ਦੀ ਇਕ-ਇਕ ਸੀਟ 'ਤੇ ਹੋ ਰਹੀ ਉਪ ਚੋਣ ਲਈ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਤਦਾਤਾਵਾਂ ਦੀਆਂ ਲੰਮੀਆਂ ਕਤਾਰਾਂ ਦੇਖੀਆਂ ਗਈਆਂ। ਉਪ ਚੋਣ ਨੂੰ ਅਮਨ ਸ਼ਾਂਤੀ ਨਾਲ ਨੇਪਰੇ ਚਾੜ੍ਹਨ ਲਈ ਅਰਰਿਆ 'ਚ 2143 ਤੇ ਜਹਾਨਾਬਾਦ 'ਚ 357 ਤੇ ਭਭੂਆ 'ਚ 326 ਵੋਟਿੰਗ ਕੇਂਦਰ ਬਣਾਏ ਗਏ ਹਨ।
14 ਮਾਰਚ ਨੂੰ ਹੋਵੇਗੀ ਵੋਟਾਂ ਦੀ ਗਿਣਤੀ
ਉਥੇ, ਨਿਰਪੱਖ ਚੋਣ ਕਰਾਉਣ ਲਈ ਵੋਟਿੰਗ ਕੇਂਦਰਾਂ 'ਤੇ ਵੋਟਰ ਵੇਰਿਫਾਈਡ ਪੇਪਰ ਆਡਿਟ ਟ੍ਰੇਲ (ਵੀ. ਵੀ. ਪੀ. ਏ. ਟੀ.) ਦੇ ਮਾਧਿਅਮ ਤੋਂ ਚੋਣ ਕਰਵਾਇਆ ਜਾ ਰਿਹਾ ਹੈ। ਵੋਟਿੰਗ ਸ਼ਾਮ ਪੰਜ ਵਜੇ ਤਕ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣਗੇ। ਅਰਰਿਆ ਸੀਟ ਲਈ 1737471, ਭਭੂਆ ਸੀਟ ਲਈ 258789 ਤੇ ਜਹਾਨਾਬਾਦ ਸੀਟ ਲਈ ਕੁਲ 286105 ਮਤਦਾਤਾ ਚੋਣ ਅਖਾੜੇ 'ਚ ਉੱਤਰੇ ਕੁਲ 38 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਵੋਟਾਂ ਦੀ ਗਿਣਤੀ 14 ਮਾਰਚ ਨੂੰ ਹੋਵੇਗੀ।
ਅਰਰਿਆ 'ਚ ਸੱਤ ਉਮੀਦਵਾਰਾਂ ਵਿਚਾਲੇ ਹੋਵੇਗਾ ਮੁਕਾਬਲਾ
ਅਰਰਿਆ ਲੋਕ ਸਭਾ ਸੀਟ 'ਤੇ ਕੁਲ ਸੱਤ ਉਮੀਦਵਾਰਾਂ ਵਿਚਾਲੇ ਜ਼ੋਰ ਅਜ਼ਮਾਇਸ਼ ਹੈ ਪਰ ਮੁੱਖ ਮੁਕਾਬਲਾ ਸਾਬਕਾ ਸਾਂਸਦ ਮੁਹੰਮਦ ਤਸਲੀਮੁਦੀਨ ਦੇ ਪੁੱਤਰ ਤੇ ਰਾਸ਼ਟਰੀ ਜਨਤਾ ਦਲ (ਰਾਜਦ) ਦੀ ਟਿਕਟ 'ਤੇ ਚੋਣ ਲੜ ਰਹੇ ਮੁਹੰਮਦ ਸਰਫਰਾਜ ਆਲਮ ਤੇ ਭਾਰਤੀ ਜਨਤਾ ਪਾਰਟੀ (ਭਾਜਪਾ ਦੇ ਪ੍ਰਦੀਪ ਸਿੰਘ ਦੇ ਵਿਚਾਲੇ ਹੈ। ਜੋਕੀਹਾਟ ਤੋਂ ਜਨਤਾ ਦਲ ਯੂਨਾਈਟਿਡ (ਜਦਯੂ) ਦੇ ਵਿਧਾਇਕ ਰਹੇ ਮੁਹੰਮਦ. ਆਲਮ ਹਾਲ ਹੀ 'ਚ ਰਾਜਦ 'ਚ ਸ਼ਾਮਲ ਹੋਏ ਹਨ। ਸਾਲ 2014 ਦੀਆਂ ਲੋਕ ਸਭਾ ਚੋਣਾਂ 'ਚ ਮੁਹੰਮਦ ਤਸਲੀਮੁਦੀਨ ਨੇ ਭਾਜਪਾ ਦੇ ਪ੍ਰਦੀਪ ਸਿੰਘ ਨੂੰ ਹਰਾਇਆ ਸੀ। ਮੁਹੰਮਦ ਤਸਲੀਮੁਦੀਨ ਦਾ ਦਿਹਾਂਤ ਹੋ ਜਾਣ ਕਾਰਨ ਅਰਰਿਆ ਲੋਕ ਸਭਾ ਸੀਟ 'ਤੇ ਉਪ ਚੋਣ ਕਰਵਾਇਆ ਜਾ ਰਿਹਾ ਹੈ।
ਜਹਾਨਾਬਾਦ 'ਚ ਕੁਲ 14 ਉਮੀਦਵਾਰ ਮੈਦਾਨ 'ਚ
ਉਥੇ ਹੀ ਰਾਜਦ ਵਿਧਾਇਕ ਰਹੇ ਮੁੰਦਿਰਕਾ ਸਿੰਘ ਯਾਦਵ ਦੇ ਦਿਹਾਂਤ ਦੇ ਕਾਰਨ ਖਾਲੀ ਹੋਈ ਜਹਾਨਾਬਾਦ ਵਿਧਾਨ ਸਭਾ ਸੀਟ 'ਤੇ ਹੋਣ ਵਾਲੀ ਉਪ ਚੋਣ ਦੇ ਦੰਗਲ 'ਚ ਯਾਦਵ ਦੇ ਪੁੱਤਰ ਸੁਦਇ ਯਾਦਵ ਤੇ ਜਨਤਾ ਦਲ ਯੂਨਾਈਟਿਡ (ਜਦਯੂ) ਉਮੀਦਵਾਰ ਅਭਿਰਾਮ ਸ਼ਰਮਾ ਆਹਮਣੇ-ਸਾਹਮਣੇ ਹਨ। ਸੁਦਇ ਯਾਦਵ ਰਾਜਦ ਦੀ ਟਿਕਟ 'ਤੇ ਚੋਣ ਲੜ ਰਹੇ ਹਨ। ਹਾਲਾਕਿ ਪਹਿਲਾਂ ਉਪ ਚੋਣ ਨਾ ਲੜਨ ਦਾ ਐਲਾਨ ਵੀ ਕਰ ਚੁੱਕੇ ਜਦਯੂ ਨੇ ਬਾਅਦ 'ਚ ਭਾਜਪਾ ਦੇ ਕਹਿਣ 'ਤੇ ਸ਼ਰਮਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਇਸ ਸੀਟ 'ਤੇ ਤਿੰਨ ਮਹਿਲਾਵਾਂ ਸਮੇਤ ਕੁਲ 14 ਉਮੀਦਵਾਰ ਮੈਦਾਨ 'ਚ ਹਨ।
ਭਭੂਆ ਦੇ ਕੁਲ 17 ਉਮੀਦਵਾਰ ਅਜਮਾਉਣਗੇ ਆਪਣਾ ਭੱਵਿਖ
ਭਭੂਆ ਵਿਧਾਨ ਸਭਾ ਸੀਟ 'ਤੇ ਸਿੱਧਾ ਮੁਕਾਬਲਾ ਭਾਜਪਾ ਉਮੀਦਵਾਰ ਰਿੰਕੀ ਪਾਂਡੇਅ ਤੇ ਕਾਂਗਰਸ ਦੇ ਸ਼ੰਭੂ ਸਿੰਘ ਪਟੇਲ ਵਿਚਾਲੇ ਹੈ, ਜਦ ਕਿ ਤਿੰਨ ਮਹਿਲਾਵਾਂ ਸਮੇਤ ਕੁਲ 17 ਉਮੀਦਵਾਰ ਆਪਣਾ ਭੱਵਿਖ ਅਜ਼ਮਾਉਣ ਲਈ ਮੈਦਾਨ 'ਚ ਹਨ। ਸ਼੍ਰੀਮਤੀ ਪਾਂਡੇਅ ਦੇ ਪਤੀ ਤੇ ਭਾਜਪਾ ਵਿਧਾਇਕ ਰਹੇ ਅੰਨਦ ਭੂਸ਼ਣ ਪਾਂਡੇਅ ਦੇ ਦਿਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ।
ਗੋਰਖਪੁਰ-ਫੂਲਪੁਰ ਉਪ ਚੋਣ : ਸਖਤ ਸੁਰੱਖਿਆ ਹੇਠ ਵੋਟਿੰਗ ਪ੍ਰਕਿਰਿਆ ਸ਼ੁਰੂ, CM ਯੋਗੀ ਨੇ ਪਾਈ ਵੋਟ
NEXT STORY