ਨੈਸ਼ਨਲ ਡੈਸਕ— ਦਿੱਲੀ ਦੇ ਗ੍ਰੇਟਰ ਕੈਲਾਸ਼ 'ਚ ਉਸਾਰੀ ਅਧੀਨ ਇਮਾਰਤ ਦੀ ਕੰਧ ਡਿੱਗ ਗਈ | ਜਿਸ 'ਚ 6 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ | ਜ਼ਖਮੀਆਂ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ | ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ |
ਖ਼ਬਰਾਂ ਅਨੁਸਾਰ ਘਟਨਾਸਥਾਨ 'ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ | ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ | ਹਾਲ ਹੀ 'ਚ ਦਿੱਲੀ ਦੇ ਮਾਡਲ ਟਾਊਨ ਇਲਾਕੇ ਦੇ ਗੁਜਰਾਂਵਾਲਾ ਟਾਊਨ 'ਚ ਇਕ ਚਾਰ ਮੰਜਿਲਾਂ ਇਮਾਰਤ ਡਿੱਗ ਗਈ ਸੀ | ਜਿਸ ਦੇਮਲਬੇ ਹੇਠਾਂ 8 ਤੋਂ 10 ਲੋਕ ਦੱਬੇ ਗਏ ਹਨ, ਜਿਨ੍ਹਾਂ ਨੂੰ ਤੁਰੰਤ ਬਚਾਅ ਲਿਆ ਗਿਆ ਸੀ |
ਵੀਡੀਓ 'ਚ ਦੇਖੋ ਕਿਵੇਂ ਨੌਜਵਾਨ ਨੇ ਆਪਣੇ ਨਾਲ ਦੂਜਿਆਂ ਦੀ ਜਾਨ ਵੀ ਪਾਈ ਖਤਰੇ 'ਚ
NEXT STORY