ਫਰਾਂਸ (ਏਜੰਸੀ)- ਫਰਾਂਸ ਜਾ ਕੇ ਆਪਣੀ ਪੜ੍ਹਾਈ ਪੂਰੀ ਕਰਨ ਦੇ ਚਾਹਵਾਨ ਨੌਜਵਾਨਾਂ ਅਤੇ ਦੋਵਾਂ ਦੇਸ਼ਾਂ ਦਰਮਿਆਨ ਵਿੱਦਿਅਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਭਾਰਤ ਵਿੱਚ ਫਰਾਂਸ ਦੇ ਰਾਜਦੂਤ ਥੀਏਰੀ ਮੈਥੂ ਨੇ ਭਾਰਤੀ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ 2030 ਤੱਕ 30,000 ਭਾਰਤੀ ਵਿਦਿਆਰਥੀਆਂ ਨੂੰ ਫਰਾਂਸ ਵਿੱਚ ਸੱਦਿਆ ਜਾਵੇਗਾ। ਫਰਾਂਸ ਦੇ ਰਾਜਦੂਤ ਥੀਏਰੀ ਮੈਥੂ ਨੇ ਕਿਹਾ ਕਿ ਫਰਾਂਸ ਦੋਵਾਂ ਦੇਸ਼ਾਂ ਵਿਚਾਲੇ ਵਿਦਿਅਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਇਹ ਗੱਲ ਬੁੱਧਵਾਰ ਨੂੰ ਚੂਜ਼ ਫਰਾਂਸ ਟੂਰ 2024 ਦੌਰਾਨ ਕਹੀ । ਉਨ੍ਹਾਂ ਕਿਹਾ ਕਿ ਇਸ ਟੂਰ ਰਾਹੀਂ ਫਰਾਂਸ ਦਾ 2030 ਤੱਕ 30,000 ਭਾਰਤੀ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਆਪਣੇ ਦੇਸ਼ ਵਿੱਚ ਬੁਲਾਉਣ ਦਾ ਟੀਚਾ ਹੈ। ਇਹ ਟੂਰ ਇਸ ਸਮੇਂ ਭਾਰਤ ਦੇ 5 ਸ਼ਹਿਰਾਂ ਨਵੀਂ ਦਿੱਲੀ, ਮੁੰਬਈ, ਚੰਡੀਗੜ੍ਹ, ਹੈਦਰਾਬਾਦ ਅਤੇ ਬੰਗਲੌਰ ਵਿੱਚ 19 ਤੋਂ 27 ਅਕਤੂਬਰ ਤੱਕ ਹੈ।
ਇਹ ਵੀ ਪੜ੍ਹੋ: ਸਿੰਗਾਪੁਰ ਟੂਰ ਦੇ ਮਾਮਲੇ 'ਚ ਸਭ ਤੋਂ ਅੱਗੇ ਭਾਰਤੀ, 13 ਫ਼ੀਸਦੀ ਦਾ ਵਾਧਾ
ਟੂਰ ਲਈ ਹੁਣ ਤੱਕ 11,000 ਤੋਂ ਵੱਧ ਵਿਦਿਆਰਥੀ ਅਤੇ ਮਾਪਿਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਇਸ ਟੂਰ ਵਿੱਚ ਫਰਾਂਸ ਦੀਆਂ 57 ਯੂਨੀਵਰਸਿਟੀਆਂ ਅਤੇ ਸੰਸਥਾਵਾਂ ਭਾਰਤੀ ਵਿਦਿਆਰਥੀਆਂ ਨੂੰ ਵੱਖ-ਵੱਖ ਵਿਦਿਅਕ ਪ੍ਰੋਗਰਾਮ ਪੇਸ਼ ਕਰ ਰਹੀਆਂ ਹਨ। ਟੂਰ ਦਾ ਉਦੇਸ਼ ਵਿਦਿਆਰਥੀਆਂ ਨੂੰ ਕਾਰੋਬਾਰ, ਇੰਜੀਨੀਅਰਿੰਗ ਅਤੇ ਪ੍ਰਾਹੁਣਚਾਰੀ ਵਰਗੇ ਖੇਤਰਾਂ ਵਿੱਚ ਅਧਿਐਨ ਕਰਨ ਲਈ ਆਕਰਸ਼ਿਤ ਕਰਨਾ ਹੈ। ਇਸ ਦੇ ਨਾਲ ਹੀ ਰਾਜਦੂਤ ਮੈਥੂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜੋ ਭਾਰਤੀ ਵਿਦਿਆਰਥੀਆਂ ਫਰਾਂਸ ਵਿੱਚ ਪੜ੍ਹਾਈ ਕਰਨਗੇ, ਉਨ੍ਹਾਂ ਨੂੰ ਫਰਾਂਸ ਅਤੇ ਭਾਰਤ ਦੋਵਾਂ ਦੇਸ਼ਾਂ ਵਿੱਚ ਚੰਗੇ ਕਰੀਅਰ ਦੇ ਮੌਕੇ ਮਿਲਣਗੇ।
ਇਹ ਵੀ ਪੜ੍ਹੋ: ਭਾਰਤ ਪਰਤਣ ’ਤੇ ਬੋਲੇ ਡਿਪਲੋਮੈਟ ਸੰਜੇ ਵਰਮਾ; ਕੈਨੇਡਾ ਨੇ ਭਾਰਤ ਦੀ ਪਿੱਠ ’ਚ ਮਾਰਿਆ ਛੁਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਦੇ ਮੁਰੀਦ ਹੋਏ ਜੇਨਸੇਨ ਹੁਆਂਗ, ਮੁਕੇਸ਼ ਅੰਬਾਨੀ ਨਾਲ ਗੱਲਬਾਤ 'ਚ ਸਾਂਝਾ ਕੀਤਾ ਅਨੁਭਵ
NEXT STORY