ਲਖਨਊ—ਕਈ ਸਾਲਾਂ ਤੋਂ ਜੇਲ 'ਚ ਬੰਦ ਬਾਹੂਬਲੀ ਮੁਖਤਾਰ ਅੰਸਾਰੀ ਦੇ ਬੇਟੇ ਅੱਬਾਸ ਅੰਸਾਰੀ ਦੇ ਦਿੱਲੀ ਸਥਿਤ ਬੰਗਲੇ ਤੋਂ ਕਰੋੜਾਂ ਰੁਪਏ ਦੇ ਵਿਦੇਸ਼ੀ ਹਥਿਆਰ ਬਰਾਮਦ ਕੀਤੇ ਗਏ ਹਨ। ਲਖਨਊ ਕ੍ਰਾਈਮ ਬ੍ਰਾਂਚ ਅਤੇ ਦਿੱਲੀ ਪੁਲਸ ਨੇ ਦਿੱਲੀ ਦੇ ਬਸੰਤਕੁੰਜ ਦੇ ਬੰਗਲੇ ਤੋਂ ਵੀਰਵਾਰ ਨੂੰ ਹਥਿਆਰਾਂ ਦੀ ਬਰਾਮਦਗੀ ਕੀਤੀ ਗਈ ਹੈ। ਇਹ ਹਥਿਆਰ ਇਟਲੀ, ਆਸਟਰੀਆ, ਸਲੋਵੇਨੀਆ ਮੇਡ ਰਿਵਾਲਵਰ, ਬੰਦੂਕ ਅਤੇ ਕਾਰਤੂਸ ਅੱਬਾਸ ਦੇ ਟਿਕਾਣਿਆ ਤੋਂ ਮਿਲੇ। ਇਟਲੀ ਅਤੇ ਸਲੋਵੇਨੀਆ ਤੋਂ ਖਰੀਦੀ ਗਈ ਡਬਲ ਬੈਰਲ ਅਤੇ ਸਿੰਗਲ ਬੈਰਲ ਬੰਦੂਕ ਵੀ ਬਰਾਮਦ ਹੋਈ ਹੈ। ਮੈਗਨਮ ਦੀ ਰਾਈਫਲ, ਅਮਰੀਕਾ ਮੇਡ ਰਿਵਾਲਵਰ, ਆਸਟਰੀਆ ਦੀ ਸਲਾਈਡ ਅਤੇ ਆਟੋ ਬੋਰ ਪਿਸਟਲ ਵੀ ਮਿਲੀ। ਆਸਟਰੀਆ ਦੀ ਬਣੀ ਮੈਗਜੀਨ ਅਤੇ ਸਾਢੇ ਚਾਰ ਹਜ਼ਾਰ ਕਾਰਤੂਸਾਂ ਦਾ ਜਖੀਰਾ ਦੇਖ ਕੇ ਪੁਲਸ ਵੀ ਹੈਰਾਨ ਰਹਿ ਗਈ।

ਦਰਅਸਲ 12 ਅਕਤੂਬਰ ਨੂੰ ਲਖਨਊ 'ਚ ਇੱਕ ਐੱਫ. ਆਈ. ਆਰ ਦਰਜ ਹੋਈ ਸੀ, ਜਿਸ 'ਚ ਇੱਕ ਵੀ ਹਥਿਆਰ ਲਾਇਸੰਸ 'ਤੇ 5 ਹਥਿਆਰ ਖਰੀਦਣ ਦਾ ਮੁਕੱਦਮਾ ਦਰਜ ਹੋਇਆ ਸੀ। ਇਹ ਮਾਮਲਾ ਯੂ. ਪੀ. ਪੁਲਸ ਨੇ ਲਖਨਊ ਦੀ ਮਹਾਨਗਰ ਕੋਤਵਾਲੀ 'ਚ ਦਰਜ ਕੀਤਾ ਸੀ। ਉਸ ਤੋਂ ਬਾਅਦ ਫਰਜੀ ਤਰੀਕੇ ਨਾਲ ਹਥਿਆਰ ਲਾਇਸੈਂਸ ਨੂੰ ਦਿੱਲੀ ਟਰਾਂਸਫਰ ਕਰਵਾਉਣ ਦਾ ਵੀ ਮੁਕੱਦਮਾ ਦਰਜ ਹੋਇਆ ਸੀ। ਪੁਲਸ ਰੇਡ 'ਚ ਅੱਬਾਸ ਦੇ ਘਰ ਮਿਲੇ ਹਥਿਆਰਾਂ ਤੋਂ ਬਾਅਦ ਹੁਣ ਨੈਸ਼ਨਲ ਸ਼ੂਟਰ ਰਹੇ ਅੱਬਾਸ ਅੰਸਾਰੀ ਦੀ ਗ੍ਰਿਫਤਾਰੀ ਦੀ ਕਵਾਇਦ ਵੀ ਤੇਜ਼ ਹੋ ਗਈ ਹੈ।

ਜ਼ਿਕਰਯੋਗ ਹੈ ਕਿ ਗੰਭੀਰ ਦੋਸ਼ਾਂ 'ਚ ਘਿਰੇ ਮਾਫੀਆ ਡਾਨ ਮੁਖਤਾਰ ਅੰਸਾਰੀ ਹਨ। ਮੁਖਤਾਰ ਅੰਸਾਰੀ ਦੇ ਬੇਟੇ ਅੱਬਾਸ ਅੰਸਾਰੀ ਜੋ ਭਲਾ ਰਾਜਨੀਤੀ ਦੇ ਨਾ ਸਹੀ ਪਰ ਸ਼ਾਟ ਗਨ ਸ਼ੂਟਿੰਗ ਦੇ ਇੰਟਰਨੈਸ਼ਨਲ ਖਿਡਾਰੀ ਹਨ। ਦੁਨੀਆ ਦੇ ਟਾਪ ਟੈੱਨ ਸ਼ੂਟਰਾਂ 'ਚ ਸ਼ੁਮਾਰ ਅੱਬਾਸ ਨਾ ਸਿਰਫ ਨੈਸ਼ਨਲ ਚੈਂਪੀਅਨ ਰਹਿ ਚੁੱਕੇ ਹਨ। ਬਲਕਿ ਦੁਨੀਆਭਰ 'ਚ ਕਈ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕਰ ਚੁੱਕੇ ਹਨ। ਅੱਬਾਸ ਨੂੰ ਉੱਤਰ ਪ੍ਰਦੇਸ਼ ਦੀਆਂ ਵਿਧਾਨਸਭਾ ਚੋਣਾਂ 'ਚ ਬਹੁਜਨ ਸਮਾਜ ਪਾਰਟੀ ਨੇ ਘੋਸੀ ਤੋਂ ਟਿਕਟ ਦਿੱਤਾ ਸੀ ਪਰ ਉਹ ਹਾਰ ਗਏ ਸਨ।

ਦਿੱਲੀ ਦੇ ਮੰਤਰੀ ਨੇ ਕੇਂਦਰ ਕੋਲੋਂ ਮੰਗੇ ਪਿਆਜ਼ਾਂ ਦੇ 10 ਟਰੱਕ
NEXT STORY