ਨਵੀਂ ਦਿੱਲੀ- ਦਿੱਲੀ 'ਚ ਕੋਰੋਨਾ ਦੇ ਵਧਦੇ ਖ਼ਤਰੇ ਨੂੰ ਦੇਖਦੇ ਹੋਏ ਅੱਜ ਯਾਨੀ ਸ਼ੁੱਕਰਵਾਰ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਵੀਕੈਂਡ ਕਰਫਿਊ ਲੱਗੇਗਾ। ਇਸ ਦੇ ਨਾਲ ਹੀ ਦਿੱਲੀ 'ਚ ਨਾਈਟ ਕਰਫਿਊ ਵੀ ਜਾਰੀ ਰਹੇਗਾ। ਦੱਸਣਯੋਗ ਹੈ ਕਿ ਮੰਗਲਵਾਰ ਨੂੰ ਕੇਜਰੀਵਾਲ ਸਰਕਾਰ ਨੇ ਦਿੱਲੀ 'ਚ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਸਨ। ਦਿੱਲੀ 'ਚ ਹੁਣ ਅਗਲੇ ਆਦੇਸ਼ ਤੱਕ ਵੀਕੈਂਡ ਕਰਫਿਊ ਜਾਰੀ ਰਹੇਗਾ ਜੋ ਅੱਜ ਤੋਂ ਲਾਗੂ ਹੋ ਰਿਹਾ ਹੈ। ਇਸ ਦੇ ਨਾਲ ਹੀ ਦਿੱਲੀ 'ਚ ਨਵੀਆਂ ਗਾਈਡਲਾਈਨਜ਼ ਦੇ ਤੁਰੰਤ ਪ੍ਰਭਾਵ ਤੋਂ ਜ਼ਰੂਰੀ ਸੇਵਾਵਾਂ ਛੱਡ ਕੇ ਸਾਰੇ ਸਰਕਾਰੀ ਦਫ਼ਤਰ ਬੰਦ ਹੋਣਗੇ ਅਤੇ ਸਰਕਾਰੀ ਕਰਮੀ ਵਰਕ ਫਰਾਮ ਹੋਮ ਕਰਨਗੇ।
ਇਹ ਵੀ ਪੜ੍ਹੋ : PM ਮੋਦੀ ਦੀ ਸੁਰੱਖਿਆ ਮਾਮਲਾ : SC 'ਚ ਕੇਂਦਰ ਬੋਲਿਆ- ਦੋਸ਼ੀਆਂ ਨਾਲ ਚਾਹ ਪੀ ਰਹੇ ਸਨ ਪੁਲਸ ਵਾਲੇ
ਪ੍ਰਾਈਵੇਟ ਸੈਕਟਰ ਸਿਰਫ਼ ਆਪਣੇ 50 ਫੀਸਦੀ ਕਰਮੀ ਦਫ਼ਤਰ ਬੁਲਾ ਸਕਣਗੇ। ਬੱਸ ਸਟਾਪ ਅਤੇ ਮੈਟਰੋ ਸਟੇਸ਼ਨ ਦੇ ਬਾਹਰ ਜਮ੍ਹਾ ਹੋ ਰਹੀ ਭਾਰੀ ਭੀੜ ਨੂੰ ਦੇਖਦੇ ਹੋਏ ਇਹ ਫ਼ੈਸਲਾ ਵੀ ਲਿਆ ਗਿਆ ਹੈ ਕਿ ਹੁਣ 50 ਫੀਸਦੀ ਦੀ ਬਜਾਏ ਮੈਟਰੋ ਅਤੇ ਬੱਸਾਂ ਆਪਣੀ ਪੂਰੀ ਸਮਰੱਥਾ ਨਾਲ ਚਲਣਗੀਆਂ ਪਰ ਬਿਨਾਂ ਮਾਸਕ ਦੇ ਯਾਤਰਾ ਕਰਨ ਦੀ ਮਨਜ਼ੂਰੀ ਨਹੀਂ ਹੋਵੇਗੀ। ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਦੱਸਿਆ ਕਿ ਰਾਜਧਾਨੀ 'ਚ ਸ਼ੁੱਕਰਵਾਰ ਨੂੰ ਕੋਰੋਨਾ ਦੇ ਕਰੀਬ 17 ਹਜ਼ਾਰ ਮਾਮਲੇ ਆਉਣ ਦੀ ਸੰਭਾਵਨਾ, ਸੰਕਰਮਣ ਦਰ 17 ਫੀਸਦੀ ਦੇ ਨੇੜੇ-ਤੇੜੇ ਰਹਿ ਸਕਦੀ ਹੈ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ
ਸਰਹੱਦੀ ਖੇਤਰਾਂ ਦੇ ਪੀੜਤਾਂ ਲਈ ਭਿਜਵਾਇਆ ਗਿਆ ਰਾਹਤ ਸਮੱਗਰੀ ਦਾ 642ਵਾਂ ਟਰੱਕ
NEXT STORY