ਕੋਲਕਾਤਾ (ਵਾਰਤਾ)- ਪੱਛਮੀ ਬੰਗਾਲ 'ਚ ਐਤਵਾਰ ਨੂੰ ਇਕ ਗੈਰ-ਕਾਨੂੰਨੀ ਪਟਾਕਾ ਫੈਕਟਰੀ 'ਚ ਧਮਾਕਾ ਹੋ ਗਿਆ। ਇਸ ਹਾਦਸੇ 'ਚ 7 ਲੋਕਾਂ ਦੀ ਸੜ ਕੇ ਮੌਤ ਹੋ ਗਈ ਅਤੇ ਕੁਝ ਹੋਰ ਜ਼ਖ਼ਮੀ ਹੋ ਗਏ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਹ ਧਮਾਕਾ ਉੱਤਰ 24 ਪਰਗਨਾ ਜ਼ਿਲ੍ਹੇ ਦੇ ਦੱਤਪੁਕੁਰ 'ਚ ਹੋਇਆ, ਜ਼ਖਮੀਆਂ ਨੂੰ ਬਾਰਾਸਾਤ ਹਸਪਾਤਲ ਲਿਜਾਇਆ ਗਿਆ ਹੈ। ਫੈਕਟਰੀ ਦੇ ਮਾਲਕ ਦੀ ਪਛਾਣ ਅਜੁਈਬੁਰ ਰਹਿਮਾਨ ਵਜੋਂ ਹੋਈ ਹੈ। ਗ੍ਰਿਫ਼ਤਾਰੀ ਅਤੇ ਸਥਾਨਕ ਲੋਕਾਂ ਦੇ ਗੁੱਸੇ ਤੋਂ ਬਚਣ ਲਈ ਉਹ ਦੌੜ ਗਿਆ।
ਇਹ ਵੀ ਪੜ੍ਹੋ : ਚੰਨ ਤੋਂ ਬਾਅਦ ਹੁਣ ਸੂਰਜ ਦੀ ਵਾਰੀ, ਇਸ ਦਿਨ ਲਾਂਚ ਹੋਵੇਗਾ ਇਸਰੋ ਦਾ ਸੂਰਜ ਮਿਸ਼ਨ
ਚਸ਼ਮਦੀਦਾਂ ਨੇ ਕਿਹਾ ਕਿ ਧਮਾਕੇ ਨਾਲ ਅੱਗ ਦੀਆਂ ਲਪਟਾਂ ਨਹੀਂ ਉੱਠੀਆਂ ਪਰ ਪੂਰਾ ਇਲਾਕੇ ਸੰਘਣੇ ਕਾਲੇ ਧੂੰਏਂ ਨਾਲ ਢੱਕ ਗਿਆ। ਉਨ੍ਹਾਂ ਕਿਹਾ ਕਿ ਧਮਾਕਾ ਉਦੋਂ ਹੋਇਆ ਹੋਵੇਗਾ, ਜਦੋਂ ਗੈਰ-ਕਾਨੂੰਨੀ ਫੈਕਟਰੀ ਦੇ ਕਰਮਚਾਰੀ ਛੱਤ 'ਤੇ ਪਟਾਕੇ ਸੁਕਾ ਰਹੇ ਸਨ। ਇਕ ਹੋਰ ਗੁਆਂਢੀ ਨੇ ਸ਼ਿਕਾਇਤ ਕੀਤੀ ਕਿ ਜ਼ਿਆਦਾਤਰ ਮਜ਼ਦੂਰਾਂ ਨੂੰ ਮੁਰਸ਼ਿਦਾਬਾਦ ਜ਼ਿਲ੍ਹੇ ਤੋਂ ਕੰਮ 'ਤੇ ਰੱਖਿਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖ਼ੌਫਨਾਕ! ਪਤਨੀ ਨੂੰ ਹੋਟਲ 'ਚ ਲੈ ਗਿਆ ਪਤੀ, ਫਿਰ ਬੇਹੋਸ਼ ਕਰ ਕੇ ਵੱਢ ਦਿੱਤਾ ਹੱਥ
NEXT STORY