ਕੋਲਕਾਤਾ (ਭਾਸ਼ਾ)— ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿਚ ਇਕ ਦੁਰਗਾ ਪੂਜਾ ਪੰਡਾਲ ‘ਬੁਰਜ ਖਲੀਫਾ’ ਵਰਗਾ ਬਣਾਉਣ ਤੋਂ ਬਾਅਦ ਹੁਣ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਕਾਲੀ ਪੂਜਾ ਦੇ ਘੱਟੋ-ਘੱਟ ਦੋ ਆਯੋਜਕਾਂ ਨੇ ਦੁਬਈ ਦੀ ਵਿਸ਼ਵ ਪ੍ਰਸਿੱਧ ਗਗਨਚੁੰਬੀ ਇਮਾਰਤ ਦੀ ਆਕ੍ਰਿਤੀ ਬਣਾਈ ਹੈ। ਉੱਤਰ ਬੰਗਾਲ ਦੇ ਜਲਪਾਈਗੁੜੀ ’ਚ 106 ਫੁੱਟ ਉੱਚਾ ਪੰਡਾਲ ਅਤੇ ਸੂਬੇ ਦੇ ਦੱਖਣੀ ਹਿੱਸੇ ਦੇ ਬਰਧਵਾਨ ਜ਼ਿਲ੍ਹੇ ਦੇ ਛੋਟੋਨੀਲਪੁਰ ’ਚ 60 ਫੁੱਟ ਦਾ ਪੰਡਾਲ ਬੁਰਜ ਖਲੀਫਾ ਵਰਗਾ ਬਣਾਇਆ ਗਿਆ ਹੈ ਅਤੇ ਇਸ ਨੂੰ ਵੇਖਣ ਲਈ ਲੋਕਾਂ ਦੀ ਭੀੜ ਲੱਗ ਰਹੀ ਹੈ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ: ਦੀਵਾਲੀ ਮੌਕੇ ਫ਼ੌਜੀਆਂ ਵਿਚਾਲੇ ਪੁੱਜੇ PM ਮੋਦੀ, ਕਿਹਾ- ‘ਪਰਿਵਾਰ ’ਚ ਆਇਆ ਹਾਂ’
ਜਲਪਾਈਗੁੜੀ ’ਚ ਪੂਜਾ ਦਾ ਆਯੋਜਨ ਕਰਨ ਵਾਲੇ ਇਕ ਕਲੱਬ ਨਬਰੂਨ ਸੰਘ ਨੇ ਦਾਅਵਾ ਕੀਤਾ ਕਿ ਪੰਡਾਲ ’ਚ ਕਈ ਐਂਟਰੀ ਅਤੇ ਨਿਕਾਸ ਦੁਆਰਾ ਹੈ ਅਤੇ ਸਵੈ-ਸੇਵਕ ਭੀੜ ਨੂੰ ਕੰਟਰੋਲ ਕਰ ਰਹੇ ਹਨ। ਪੂਜਾ ਕਮੇਟੀ ਦੇ ਸਕੱਤਰ ਰਾਜੇਸ਼ ਮੰਡਲ ਨੇ ਕਿਹਾ ਕਿ ਅਸੀਂ ਯਕੀਨੀ ਕੀਤਾ ਹੈ ਕਿ ਬਿਨਾਂ ਮਾਸਕ ਲਾਏ ਇਕ ਵੀ ਵਿਅਕਤੀ ਨੂੰ ਐਂਟਰੀ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਪਾਰਕ ਅੰਦਰ ਪੰਡਾਲ ਨੂੰ ਦੂਰ ਤੋਂ ਹੀ ਦੇਖਿਆ ਜਾ ਸਕਦਾ ਹੈ। ਅਸੀਂ ਪੁਲਸ ਅਤੇ ਪ੍ਰਸ਼ਾਸਨ ਦੇ ਲਗਾਤਾਰ ਸੰਪਰਕ ਵਿਚ ਹਾਂ ਅਤੇ ਕੋਵਿਡ-19 ਦੇ ਸਾਰੇ ਪ੍ਰੋਟੋਕਾਲ ਦਾ ਪਾਲਣ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : 6 ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਗਿਆ 14 ਸਾਲ ਦਾ ਬੱਚਾ, ਦੋਵੇਂ ਹੱਥ, ਦਿਲ-ਫ਼ੇਫੜੇ ਕੀਤੇ ਦਾਨ
ਜ਼ਿਕਰਯੋਗ ਹੈ ਕਿ ਦੁਰਗਾ ਪੂਜਾ ਉਤਸਵ ਦੌਰਾਨ ਕੋਲਕਾਤਾ ਵਿਚ ਸ਼੍ਰੀਭੂਮੀ ਸਪੋਟਿੰਗ ਕਲੱਬ ਦਾ ਬੁਰਜ ਖਲੀਫਾ ਪੰਡਾਲ ਲੇਜ਼ਰ ਸ਼ੋਅ ਨਾਲ ਸਭ ਤੋਂ ਜ਼ਿਆਦਾ ਖਿੱਚ ਦਾ ਕੇਂਦਰ ਸੀ ਪਰ ਪੰਡਾਲ ਦੇ ਬਾਹਰ ਵੱਡੀ ਗਿਣਤੀ ਵਿਚ ਭੀੜ ਲੱਗਣ ਕਾਰਨ ਲੇਜ਼ਰ ਸ਼ੋਅ ਬੰਦ ਕਰਨਾ ਪਿਆ ਸੀ।
ਇਹ ਵੀ ਪੜ੍ਹੋ : ਦੀਵਾਲੀ ਮੌਕੇ ਹਰਿਆਣਾ ਸਰਕਾਰ ਨੇ ਦਿੱਤਾ ਤੋਹਫ਼ਾ, ਪੈਟਰੋਲ-ਡੀਜ਼ਲ ’ਤੇ ਘਟਾਇਆ ਵੈਟ
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ: ਦੀਵਾਲੀ ਮੌਕੇ ਪੀ. ਐੱਮ. ਮੋਦੀ ਨੇ ਜਵਾਨਾਂ ਦਾ ਕਰਵਾਇਆ ਮੂੰਹ ਮਿੱਠਾ
PM ਮੋਦੀ ਨੇ ਦੇਸ਼ ਵਾਸੀਆਂ ਨੂੰ ਭਾਈ ਦੂਜ ਦੇ ਖ਼ਾਸ ਮੌਕੇ ਦਿੱਤੀਆਂ ਸ਼ੁੱਭਕਾਮਨਾਵਾਂ
NEXT STORY