ਹੈਦਰਾਬਾਦ— ਹੈਦਰਾਬਾਦ ਸ਼ਹਿਰ ਦੇ ਇਕ ਨਾਗਰਿਕ ਅਧਿਕਾਰ ਐਡਵੋਕੇਟ ਨੂੰ ਪੇਗਾਸਸ ਵਲੋਂ ਨਿਸ਼ਾਨਾ ਬਣਾਇਆ ਗਿਆ, ਜਿਸ ਨੇ ਪੂਰੀ ਦੁਨੀਆ 'ਚ 1400 ਨਾਗਰਿਕ ਅਧਿਕਾਰ ਵਰਕਰਾਂ, ਵਕੀਲਾਂ ਅਤੇ ਪੱਤਰਕਾਰਾਂ ਨੂੰ ਸ਼ਿਕਾਰ ਬਣਾਇਆ ਹੈ। ਬੀ. ਰਵਿੰਦਰਨਾਥ ਨੇ ਕਿਹਾ ਕਿ ਉਨ੍ਹਾਂ ਨੂੰ 7 ਅਕਤੂਬਰ ਤੋਂ ਉਨ੍ਹਾਂ ਦੇ ਵਟਸਐੱਪ 'ਤੇ ਇਕ ਅਣਪਛਾਤੇ ਇੰਟਰਨੈਸ਼ਨਲ ਨੰਬਰ ਤੋਂ ਸੰਦੇਸ਼ ਮਿਲਣੇ ਸ਼ੁਰੂ ਹੋਏ ਸਨ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਇਹ ਕੈਨੇਡਾ ਸਥਿਤ ਸਿਟੀਜ਼ਨ ਲੈਬਸ ਤੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਫੋਨ ਕਰਨ ਵਾਲੇ ਕਹਿ ਰਹੇ ਸਨ ਕਿ ਉਹ ਹੈਕਿੰਗ 'ਤੇ ਇਕ ਸਰਵੇਖਣ ਕਰ ਰਹੇ ਹਨ, ਜਿਸ ਨੂੰ ਉਨ੍ਹਾਂ ਨੇ ਨਜ਼ਰਅੰਦਾਜ ਕਰ ਦਿੱਤਾ।
ਰਵਿੰਦਰਨਾਥ ਨੇ ਕਿਹਾ,''ਮੈਂ ਸੋਚਿਆ ਇਹ (ਸੰਦੇਸ਼) ਸਪੈਮ ਜਾਂ ਧੋਖਾਧੜੀ ਨਾਲ ਜੁੜੇ ਹੋ ਸਕਦੇ ਹਨ। ਇਸ ਤੋਂ ਬਾਅਦ ਉਸੇ ਵਟਸਐੱਪ ਨੰਬਰ ਤੋਂ ਵਟਸਐੱਪ ਕਾਲ ਵੀ ਆਈ। ਮੈਂ ਉਸ ਨੂੰ ਵੀ ਨਜ਼ਰਅੰਦਾਜ ਕੀਤਾ। 29 ਅਕਤੂਬਰ ਨੂੰ ਮੈਨੂੰ ਵਟਸਐੱਪ ਤੋਂ ਇਕ ਅਧਿਕਾਰਤ ਸੰਦੇਸ਼ ਪ੍ਰਾਪਤ ਹੋਇਆ, ਜਿਸ 'ਚ ਕਿਹਾ ਗਿਆ ਹੈ ਹੋ ਸਕਦਾ ਹੈ ਕਿ ਮੇਰਾ ਫੋਨ ਹੈਕ ਕਰ ਲਿਆ ਗਿਆ ਹੋਵੇ। ਮੈਂ ਉਸ ਨੂੰ ਵੀ ਨਜ਼ਰਅੰਦਾਜ ਕੀਤਾ। ਬਾਅਦ 'ਚ ਜਦੋਂ ਕੰਪਨੀ ਨੇ ਸ਼ਿਕਾਇਤ (ਐੱਨ.ਐੱਸ.ਓ. ਸਮੂਹ ਵਿਰੁੱਧ) ਦਾਇਰ ਕੀਤਾ, ਮੈਨੂੰ ਅਹਿਸਾਸ ਹੋਇਆ ਕਿ ਮੇਰਾ ਫੋਨ ਹੈੱਕ ਕਰ ਲਿਆ ਗਿਆ ਹੈ।''
ਦਰਅਸਲ, ਫੇਸਬੁੱਕ ਵਲੋਂ ਖਰੀਦੀ ਹੋਈ ਕੰਪਨੀ ਵਟਸਐਪ ਨੇ ਕਿਹਾ ਹੈ ਕਿ ਇਜ਼ਰਾਇਲ ਦੇ ਸਪਾਈਵੇਅਰ 'ਪੈਗਾਸਸ ਰਾਹੀਂ ਕੁਝ ਅਣਪਛਾਤੀਆਂ ਇਕਾਈਆਂ ਦੀ ਵੈਸ਼ਵਿਕ ਪੱਧਰ 'ਤੇ ਜਾਸੂਸੀ ਕੀਤੀ ਗਈ। ਭਾਰਤੀ ਪੱਤਰਕਾਰ ਅਤੇ ਹਿਊਮਨ ਰਾਈਟਸ ਵਰਕਰ ਵੀ ਇਸ ਜਾਸੂਸੀ ਦਾ ਸ਼ਿਕਾਰ ਬਣੇ ਹਨ। ਉਸ ਵਿਵਾਦ 'ਤੇ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਸਰਕਾਰ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਰਨ ਲਈ ਵਚਨਬੱਧ ਹੈ ਅਤੇ ਨਾਗਰਿਕਾਂ ਦੀ ਨਿੱਜਤਾ ਦੇ ਉਲੰਘਣ ਦੀਆਂ ਖਬਰਾਂ ਭਾਰਤ ਦੀ ਸਾਖ ਨੂੰ ਧੁੰਦਲਾ ਕਰਨ ਦੀ ਇਕ ਕੋਸ਼ਿਸ਼ ਹੈ।
ਹਰਿਆਣੇ 'ਚ ਪਿਛਲੇ ਸਾਲ ਦੇ ਮੁਕਾਬਲੇ 34 ਫੀਸਦੀ ਘੱਟ ਸਾੜੀ ਪਰਾਲੀ: ਡਿਪਟੀ CM ਦੁਸ਼ਯੰਤ
NEXT STORY