ਗੈਜੇਟ ਡੈਸਕ– ਦੁਨੀਆ ਦੇ ਸਭ ਤੋਂ ਵੱਡੇ ਮੈਸੇਜਿੰਗ ਐਪ ਵਟਸਐਪ ’ਤੇ ਸਾਡੀ ਨਿਰਭਰਤਾ ਵਧਦੀ ਜਾ ਰਹੀ ਹੈ। ਵਰਕ ਫਰਾਮ ਹੋਮ ਦੇ ਦੌਰ ’ਚ ਤਾਂ ਇਹ ਹੋਰ ਵੀ ਜ਼ਰੂਰੀ ਟੂਲ ਬਣ ਗਿਆ ਹੈ। ਅਜਿਹੇ ’ਚ ਜ਼ਰੂਰੀ ਹੈ ਕਿ ਤੁਹਾਡੀ ਚੈਟ ਸੁਰੱਖਿਅਤ ਰਹੇ। ਇਸ ਲਈ ਅੱਜ ਅਸੀਂ ਤੁਹਾਨੂੰ ਵਟਸਐਪ ਦੀਆਂ 4 ਕਮਾਲ ਦੀਆਂ ਸੈਟਿੰਗਾਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਨੂੰ ਐਕਟਿਵ ਕਰਨ ਨਾਲ ਕੋਈ ਤੁਹਾਡੀ ਚੈਟ ਨਹੀਂ ਪੜ੍ਹ ਸਕੇਗਾ।
ਟੂ-ਸਟੈੱਪ ਅਥੈਂਟੀਕੇਸ਼ਨ
ਇਹ ਸੈਟਿੰਗ ਤੁਹਾਡੇ ਵਟਸਐਪ ’ਤੇ ਸਕਿਓਰਿਟੀ ਦੀ ਵਾਧੂ ਲੇਅਰ ਲਗਾ ਦਿੰਦੀ ਹੈ। ਇਥੇ ਤੁਹਾਨੂੰ ਇਕ ਪਿਨ ਸੈੱਟ ਕਰਨਾ ਪੈਂਦਾ ਹੈ, ਜੋ ਵਟਸਐਪ ਤੁਹਾਡੇ ਕੋਲੋਂ ਕਦੇ ਵੀ ਪੁੱਛ ਸਕਦਾ ਹੈ। ਜੇਕਰ ਕਿਸੇ ਅਣਜਾਣ ਦੇ ਹੱਥ ’ਚ ਤੁਹਾਡਾ ਫੋਨ ਲੱਗ ਗਿਆ ਤਾਂ ਇਹ ਬੜੇ ਕੰਮ ਦਾ ਸਾਬਤ ਹੋ ਸਕਦਾ ਹੈ। ਇਸ ਲਈ ਤੁਹਾਨੂੰ ਵਟਸਐਪ ਦੀ ਸੈਟਿੰਗਸ ’ਚ ਜਾਣਾ ਹੋਵੇਗਾ। ਫਿਰ ਅਕਾਊਂਟ ’ਚ ਜਾ ਕੇ Two-Step verification ’ਤੇ ਟੈਪ ਕਰਨਾ ਹੋਵੇਗਾ। ਇਥੇ Enable ’ਤੇ ਕਲਿੱਕ ਕਰਕੇ Pin ਸੈੱਟ ਕਰ ਲਓ।
Read Receipts ਕਰ ਲਓ ਬੰਦ
ਇਸ ਫੀਚਰ ਦਾ ਫਾਇਦਾ ਇਹ ਹੈ ਕਿ ਸਾਹਮਣੇ ਵਾਲੇ ਨੂੰ ਪਤਾ ਨਹੀਂ ਲੱਗ ਪਾਉਂਦਾ ਕਿ ਤੁਸੀਂ ਉਸ ਦਾ ਵਟਸਐਪ ਮੈਸੇਜ ਪੜ੍ਹ ਲਿਆ ਹੈ। ਮੈਸੇਜ ਪੜ੍ਹਨ ਤੋਂ ਬਾਅਦ ਵੀ ਬਲਿਊ ਟਿਕ ਨਹੀਂ ਹੁੰਦਾ। ਇਸ ਲਈ ਵਟਸਐਪ ਦੀ Settings ’ਚ ਜਾ ਕੇ Account ’ਚ ਜਾਓ। ਇਥੇ ਤੁਹਾਨੂੰ Privacy ਦੇ ਅੰਦਰ Read Reciepts ਦਾ ਆਪਸ਼ਨ ਵਿਖਾਈ ਦੇਵੇਗਾ। ਇਸ ਨੂੰ ਆਫ ਕਰ ਦਿਓ।
ਫਿੰਗਰਪ੍ਰਿੰਟ ਲੌਕ ਦਾ ਕਰੋ ਇਸਤੇਮਾਲ
ਤੁਸੀਂ ਆਪਣੇ ਸਮਾਰਟਫੋਨ ਤੋਂ ਇਲਾਵਾ ਵਟਸਐਪ ਲਈ ਵੀ ਫਿੰਗਰਪ੍ਰਿੰਟ ਲੌਕ ਦਾ ਇਸਤੇਮਾਲ ਕਰ ਸਕਦੇ ਹੋ। ਇਸ ਲਈ ਤੁਹਾਨੂੰ ਵਟਸਐਪ ਦੀ Settings ’ਚ ਜਾ ਕੇ Privacy ਆਪਸ਼ਨ ’ਚ ਜਾਣਾ ਹੋਵੇਗਾ। ਇਥੇ ਤੁਹਾਨੂੰ ਸਭ ਤੋਂ ਹੇਠਾਂ Fingerprint Lock ਦਾ ਆਪਸ਼ਨ ਵਿਖਾਈ ਦੇਵੇਗਾ। ਇਸ ਨੂੰ ਇਨੇਬਲ ਕਰ ਲਓ। ਹੁਣ ਤੁਹਾਡੇ ਤੋਂ ਇਲਾਵਾ ਕੋਈ ਵੀ ਵਟਸਐਪ ਨੂੰ ਓਪਨ ਨਹੀਂ ਕਰ ਸਕੇਗਾ।
ਚੈਟ ਬੈਕਅਪ ਕਰ ਲਓ ਬੰਦ
ਚੈਟ ਬੈਕਅਪ ਲੈਣ ਦਾ ਫਾਇਦਾ ਇਹ ਰਹਿੰਦਾ ਹੈ ਕਿ ਤੁਹਾਡੀ ਚੈਟ ਡਿਲੀਟ ਹੋਣ ਤੋਂ ਬਾਅਦ ਵੀ ਵਾਪਸ ਮਿਲ ਸਕਦੀ ਹੈ। ਹਾਲਾਂਕਿ, ਇਸ ਵਿਚ ਖ਼ਤਰਾ ਇਹ ਹੈ ਕਿ ਬੈਅਪ ਗੂਗਲ ਅਤੇ ਐਪਲ ਅਕਾਊਂਟਸ ’ਤੇ ਸੇਵ ਹੁੰਦਾ ਹੈ, ਜਿਸ ਦੇ ਹੈਕ ਹੋਣ ਦਾ ਖ਼ਤਰਾ ਹੈ। ਇਸ ਲਈ ਬਿਹਤਰ ਹੋਵੇਗਾ ਕਿ ਚੈਟ ਆਟੋ ਬੈਕਅਪ ਨੂੰ ਬੰਦ ਰੱਖੋ। ਇਸ ਲਈ ਸੈਟਿੰਗ ’ਚ ਜਾ ਕੇ ਚੈਟ ਆਪਸ਼ਨ ਨੂੰ ਚੁਣੋ। ਇਥੇ ਦਿੱਤੇ ਗਏ ਚੈਟ ਬੈਕਅਪ ’ਤੇ ਕਲਿੱਕ ਕਰੋ ਅਤੇ Backup to Google Drive ’ਚ ਜਾ ਕੇ Never ਸਿਲੈਕਟ ਕਰੋ।
ਨਵੇਂ ਰੰਗ ’ਚ ਆਇਆ ਸੁਜ਼ੂਕੀ ਦਾ Burgman Street 125
NEXT STORY