ਨਵੀਂ ਦਿੱਲੀ— ਆਰਟ ਆਫ ਲਿਵਿੰਗ ਦੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਭਾਵੇਂ ਹੋਰਨਾਂ ਵੱਖ-ਵੱਖ ਧਾਰਮਿਕ ਸ਼ਖਸੀਅਤਾਂ ਵਾਂਗ ਨਰਿੰਦਰ ਮੋਦੀ ਦੀ ਮਈ 2014 'ਚ ਹੋਈ ਜਿੱਤ ਦਾ ਸਿਹਰਾ ਆਪਣੇ ਸਿਰ ਲੈਣ ਦਾ ਦਾਅਵਾ ਕਰਦੇ ਹਨ ਪਰ ਹੁਣ ਹਾਲਾਤ ਬਦਲੇ ਲੱਗਦੇ ਹਨ। ਉਂਝ ਮੋਦੀ ਨੇ ਸ਼੍ਰੀ ਸ਼੍ਰੀ ਰਵੀਸ਼ੰਕਰ ਦੀ ਹਮਾਇਤ ਦਾ ਅਹਿਸਾਨ ਯਮੁਨਾ ਦਰਿਆ ਦੇ ਕੰਢੇ ਇਕ ਵਿਸ਼ਾਲ ਸਮਾਗਮ ਦਾ ਆਯੋਜਨ ਕਰਨ ਦੀ ਆਗਿਆ ਦੇ ਕੇ ਲਾਹ ਦਿੱਤਾ ਸੀ। ਮੋਦੀ ਨੂੰ ਇਸ ਕਾਰਨ ਐੱਨ. ਜੀ. ਟੀ. ਤੋਂ ਕੁਝ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ ਕਿਉਂਕਿ ਚੌਗਿਰਦਾ ਮਾਹਿਰਾਂ ਨੇ ਇਸ ਆਯੋਜਨ ਲਈ ਭਾਰੀ ਆਲੋਚਨਾ ਕੀਤੀ ਸੀ। ਐੱਨ. ਜੀ. ਟੀ. ਨੇ ਆਰਟ ਆਫ ਲਿਵਿੰਗ ਨੂੰ 5 ਕਰੋੜ ਰੁਪਏ ਦਾ ਜੁਰਮਾਨਾ ਵੀ ਕੀਤਾ ਸੀ। ਸੁਪਰੀਮ ਕੋਰਟ ਵਲੋਂ ਇਸ ਸਬੰਧੀ ਸੁਣਵਾਈ ਸ਼ੁਰੂ ਕਰਨ ਤੋਂ ਪਹਿਲਾਂ ਹੀ ਸ਼੍ਰੀ ਸ਼੍ਰੀ ਰਵੀਸ਼ੰਕਰ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਆਗੂਆਂ ਅਤੇ ਨਿਰਮੋਹੀ ਅਖਾੜਾ ਦੇ ਪ੍ਰਬੰਧਕਾਂ ਨੂੰ ਮਿਲੇ। ਨਾਲ ਹੀ ਉਨ੍ਹਾਂ ਕਈ ਹਿੰਦੂ ਗੁਰੱਪਾਂ ਨਾਲ ਵੀ ਗੱਲਬਾਤ ਕੀਤੀ। ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਇਹ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਇਸ ਸੰਬੰਧੀ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਨਾਲ ਵੀ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ।
ਉਨ੍ਹਾਂ ਇਸ ਸੰਬੰਧੀ ਪ੍ਰਧਾਨ ਮੰਤਰੀ ਦਫਤਰ (ਪੀ. ਐੱਮ. ਓ.) ਨੂੰ ਇਕ ਸੰਦੇਸ਼ ਭੇਜਿਆ ਅਤੇ ਮੋਦੀ ਜੀ ਨਾਲ ਗੱਲਬਾਤ ਦੀ ਇੱਛਾ ਪ੍ਰਗਟਾਈ। ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਗੱਲਬਾਤ ਕਰਨ ਬਾਰੇ ਸੋਚਿਆ। ਜਦੋਂ ਅਮਿਤ ਸ਼ਾਹ ਦੇ ਇਕ ਸਹਿਯੋਗੀ ਨੇ ਸ਼੍ਰੀ ਸ਼੍ਰੀ ਰਵੀਸ਼ੰਕਰ ਕੋਲੋਂ ਪੁੱਛਿਆ ਕਿ ਉਹ ਕਿਉਂ ਅਮਿਤ ਸ਼ਾਹ ਨੂੰ ਮਿਲਣਾ ਚਾਹੁੰਦੇ ਹਨ ਤਾਂ ਰਵੀਸ਼ੰਕਰ ਨੇ ਕਿਹਾ ਕਿ ਉਹ ਅਯੁੱਧਿਆ 'ਚ ਸ਼ਾਂਤੀ ਵਾਰਤਾ ਸੰਬੰਧੀ ਅਮਿਤ ਸ਼ਾਹ ਨਾਲ ਗੱਲਬਾਤ ਕਰਨੀ ਚਾਹੁੰਦੇ ਹਨ। ਅਮਿਤ ਸ਼ਾਹ ਦੇ ਦਫਤਰ ਨੇ ਵੀ ਇਸ ਸੰਬੰਧੀ ਕੋਈ ਧਿਆਨ ਨਹੀਂ ਦਿੱਤਾ ਅਤੇ ਸ਼੍ਰੀ ਸ਼੍ਰੀ ਰਵੀਸ਼ੰਕਰ ਹੱਥ ਮਲਦੇ ਰਹਿ ਗਏ। ਭਾਜਪਾ ਲੀਡਰਸ਼ਿਪ ਇਸ ਗੱਲ 'ਤੇ ਹੈਰਾਨ ਹੈ ਕਿ ਰਵੀਸ਼ੰਕਰ ਕਿਉਂ ਇਸ ਮਾਮਲੇ 'ਚ ਦਖਲ ਅੰਦਾਜ਼ੀ ਕਰ ਰਹੇ ਹਨ?
ਪਹਿਲਾਂ ਕਾਂਗਰਸ ਕਰਦੀ ਸੀ ਘਪਲਾ, ਹੁਣ ਭਾਜਪਾ : ਕੇਜਰੀਵਾਲ
NEXT STORY