ਨਵੀਂ ਦਿੱਲੀ– ਸੜਕ ਟ੍ਰਾਂਸਪੋਰਟ ਅਤੇ ਰਾਜਮਰਾਗ ਮੰਤਰੀ ਨਿਤਿਨ ਗਡਕਰੀ ਇਕ ਤੋਂ ਬਾਅਦ ਇਕ ਰਿਕਾਰਡ ਕਾਇਮ ਕਰਨ ਲਈ ਸੁਰਖੀਆਂ ਬਣਾਉਂਦੇ ਰਹੇ ਹਨ ਪਰ ਉਨ੍ਹਾਂ ਨੂੰ ਉਨ੍ਹਾਂ ਦੀ ਹੀ ਪਾਰਟੀ ਦੇ ਸੀਨੀਅਰ ਨੇਤਾ ਸੁਸ਼ੀਲ ਕੁਮਾਰ ਮੋਦੀ ਨੇ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਰਾਸ਼ਟਰੀ ਰਾਜਮਾਰਗ ਅਥਾਰਿਟੀ ਦਾ ਕਰਜ਼ਾ ਮਾਰਚ 2017 ਦੇ 73385 ਕਰੋੜ ਦੇ ਮੁਕਾਬਲੇ 2021 ’ਚ ਰਿਕਾਰਡ 3.17 ਲੱਖ ਕਰੋੜ ਤੱਕ ਪਹੁੰਚ ਗਿਆ ਹੈ? ਨਿਤਿਨ ਗਡਕਰੀ ਨੇ ਇਸ ਦੇ ਜਵਾਬ ’ਚ ਕਿਹਾ ਕਿ ਰਾਸ਼ਟਰੀ ਰਾਜਮਾਰਗ ਅਥਾਰਿਟੀ ਦਾ ਕਰਜ਼ਾ ਮਾਰਚ 2017 ’ਚ 74742 ਕਰੋੜ ਸੀ ਜੋ ਕਿ ਵਧ ਕੇ ਮਾਰਚ 2021 ਤੱਕ 3.06 ਲੱਖ ਕਰੋੜ ਹੋ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ 2017 ਤੋਂ ਬਾਅਦ ਰਾਸ਼ਟਰੀ ਰਾਜਮਾਰਗ ਅਥਾਰਿਟੀ ਨੇ 3000 ਕਰੋੜ ਰੁਪਏ ਦਾ ਵਿਦੇਸ਼ੀ ਕਰਜ਼ਾ ਲਿਆ ਹੈ।
ਜਦੋਂ ਸੁਸ਼ੀਲ ਮੋਦੀ ਨੇ ਇਹ ਪੁੱਛਿਆ ਕਿ ਕੀ ਟੋਲ ਟੈਕਸ ਤੋਂ ਪ੍ਰਾਪਤ ਹੋਣ ਵਾਲਾ ਮਾਲੀਆ ਅਪ੍ਰੈਲ 2020 ਤੋਂ 31 ਮਾਰਚ 2021 ਦਰਮਿਆਨ 4 ਫੀਸਦੀ ਘਟ ਕੇ 26,000 ਕਰੋੜ ਰੁਪਏ ਰਹਿ ਗਿਆ ਹੈ ਤਾਂ ਨਿਤਿਨ ਗਡਕਰੀ ਨੇ ਜ਼ੋਰਦਾਰ ਸ਼ਬਦਾਂ ’ਚ ਇਸ ਤੋਂ ਇਨਕਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਟੋਲ ਸੰਗ੍ਰਹਿ ਅਨੁਮਾਨਿਤ ਤੌਰ ’ਤੇ 3.3 ਫੀਸਦੀ ਵਧ ਗਿਆ ਹੈ। ਉਨ੍ਹਾਂ ਨੇ ਸੁਸ਼ੀਲ ਮੋਦੀ ਨੂੰ ਇਹ ਜਾਣਕਾਰੀ ਵੀ ਦਿੱਤੀ ਕਿ ਵੱਖ-ਵੱਖ ਆਰਬਿਟ੍ਰੇਸ਼ਨ ਟ੍ਰਿਬਿਊਨਲਜ਼ ਦੇ ਸਾਹਮਣੇ 140 ਮਾਮਲੇ ਪੈਂਡਿੰਗ ਹਨ, ਜਿਨ੍ਹਾਂ ’ਚ ਠੇਕੇਦਾਰਾਂ/ਰਿਆਇਤਾਂ ਦੇ 91875.70 ਕਰੋੜ ਰੁਪਏ ਦੀ ਰਾਸ਼ੀ ਦੇ ਦਾਅਵੇ ਸ਼ਾਮਲ ਹਨ। ਇਸ ਤੋਂ ਇਲਾਵਾ ਰਾਸ਼ਟਰੀ ਰਾਜਮਾਰਗ ਅਥਾਰਿਟੀ ਨੇ ਵੀ 44,600 ਕਰੋੜ ਦੇ ਜਵਾਬੀ ਦਾਅਵੇ ਕੀਤੇ ਹਨ। ਇਸ ਤੋਂ ਇਲਾਵਾ 240 ਮਾਮਲੇ ਵੱਖ-ਵੱਖ ਅਦਾਲਤਾਂ ’ਚ ਪੈਂਡਿੰਗ ਹਨ, ਜਿਨ੍ਹਾਂ ’ਚ 21,601 ਕਰੋੜ ਰੁਪਏ ਦੀ ਰਾਸ਼ੀ ਸ਼ਾਮਲ ਹੈ।
ਦੇਸ਼ ’ਚ ਮੁੜ ਵਧੇ ਕੋਰੋਨਾ ਮਾਮਲੇ, ਇਕ ਦਿਨ ’ਚ 10 ਹਜ਼ਾਰ ਤੋਂ ਜ਼ਿਆਦਾ ਦਾ ਵਾਧਾ
NEXT STORY