ਨਵੀਂ ਦਿੱਲੀ- ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਨੇ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਆਉਣ ਵਾਲੀਆਂ ਚੋਣਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ 2024 ਦੀਆਂ ਸੰਸਦੀ ਚੋਣਾਂ ਅਤੇ ਰਾਜ ਵਿਧਾਨ ਸਭਾ ਚੋਣਾਂ (ਓਡੀਸ਼ਾ) ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹਾਂ। ਸਾਰੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਚੁੱਕੀਆਂ ਹਨ।
ਰਾਜੀਵ ਕੁਮਾਰ ਨੇ ਕਿਹਾ ਕਿ 50 ਫੀਸਦੀ ਵੋਟਿੰਗ ਕੇਂਦਰਾਂ 'ਚ ਵੈੱਬਕਾਸਟਿੰਗ ਦੀ ਸਹੂਲਤ ਹੋਵੇਗੀ। 37,809 ਵੋਟਿੰਗ ਕੇਂਦਰਾਂ 'ਚੋਂ 22,685 'ਤੇ ਵੈੱਬਕਾਸਟਿੰਗ ਦੀ ਵਿਵਸਥਾ ਕੀਤੀ ਜਾਵੇਗੀ। ਦਿਵਿਆਂਗ, ਨੌਜਵਾਨ ਅਤੇ ਔਰਤਾਂ 'ਤੇ ਮੁੱਖ ਫੋਕਸ ਰੱਖਿਆ ਜਾਵੇਗਾ। ਇਸ ਲਈ 300 ਵੋਟਿੰਗ ਕੇਂਦਰ ਹੋਣਗੇ, ਜਿਨ੍ਹਾਂ ਦਾ ਪ੍ਰਬੰਧਨ ਦਿਵਿਆਂਗਾਂ ਵਲੋਂ ਹੀ ਕੀਤਾ ਜਾਵੇਗਾ। ਦੱਸਣਯੋਗ ਹੈ ਕਿ 17ਵੀਂ ਲੋਕ ਸਭਾ ਦਾ ਕਾਰਜਕਾਲ 16 ਜੂਨ 2024 ਨੂੰ ਖ਼ਤਮ ਹੋਵੇਗਾ।
ਇਸਰੋ ਨੇ ਰਚਿਆ ਇਤਿਹਾਸ, ਮੌਸਮ ਸੈਟੇਲਾਈਟ ‘INSAT-3DS’ ਕੀਤਾ ਸਫ਼ਲਤਾਪੂਰਵਕ ਲਾਂਚ
NEXT STORY