ਨਵੀਂ ਦਿੱਲੀ– ਬੂਸਟਰ ਡੋਜ਼ ਲਈ ਰਜਿਸਟ੍ਰੇਸ਼ਨ ਕਰਵਾਉਣ ਦੇ ਨਾਂ ’ਤੇ ਇਕ ਜਨਾਨੀ ਨਾਲ 88 ਹਜ਼ਾਰ 600 ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਭਜਨਪੁਰਾ ਇਲਾਕੇ ਦਾ ਹੈ ਜਿੱਥੇ ਮੁਲਜ਼ਮਾਂ ਨੇ ਰਜਿਸਟ੍ਰੇਸ਼ਨ ਕਰਵਾਉਣ ਲਈ ਔਰਤ ਨੂੰ 5 ਰੁਪਏ ਦਾ ਭੁਗਤਾਨ ਕਰਨ ਲਈ ਕਿਹਾ। ਇਸ ਤੋਂ ਬਾਅਦ ਉਸ ਦੇ ਬੈਂਕ ਖਾਤੇ ਦੀ ਜਾਣਕਾਰੀ ਲੈ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਕੰਚਨ ਨਾਂ ਦੀ ਜਨਾਨੀ ਨੂੰ ਕਿਸੇ ਅਣਜਾਣ ਨੰਬਰ ਤੋਂ ਕਾਲ ਆਈ। ਇਸ ਦੌਰਾਨ ਉਸ ਨੂੰ ਕੋਵਿਸ਼ੀਲਡ ਰਜਿਸਟ੍ਰੇਸ਼ਨ ਲਈ 5 ਰੁਪਏ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਅਤੇ ਲਿੰਕ ਰਾਹੀਂ ਉਸ ਦਾ ਮੋਬਾਇਲ ਹੈਕ ਕਰ ਲਿਆ ਗਿਆ। ਗੂਗਲ ਪੇਅ ਰਾਹੀਂ ਔਰਤ ਨੇ 5 ਰੁਪਏ ਭੇਜ ਦਿੱਤੇ, ਜਿਸ ਤੋਂ ਬਾਅਦ 3 ਵਾਰ ’ਚ ਉਸ ਦੇ ਬੈਂਕ ਖਾਤੇ ’ਚੋਂ 88 ਹਜ਼ਾਰ 600 ਰੁਪਏ ਉਡਾ ਲਏ ਗਏ।
ਹਾਈਬ੍ਰਿਡ ਅੱਤਵਾਦ ਪਾਕਿਸਤਾਨ ਦਾ ਸਿਆਸੀ ਕਦਮ : DGP ਦਿਲਬਾਗ
NEXT STORY