ਹੈਦਰਾਬਾਬੂ— ਤੇਦੇਪਾ ਨੇ ਐੈੱਨ.ਡੀ.ਏ. ਤੋਂ ਅਸਤੀਫਾ ਦੇਣ ਲਈ ਜਦੋਂ ਐਲਾਨ ਕੀਤਾ ਤਾਂ ਉਸ ਸਮੇਂ ਪਤਾ ਨਹੀਂ ਸੀ ਕਿ ਆਖਿਰ ਚੰਦਰਬਾਬੂ ਨਾਇਡੂ ਨੇ ਇਹ ਫੈਸਲਾ ਕਿਉਂ ਲਿਆ। ਇਥੋ ਤੱਕ ਕੀ ਮੰਤਰੀਆਂ ਦੇ ਅਸਤੀਫੇ ਦੇ 2 ਦਿਨ ਬਾਅਦ ਤੱਕ ਚੰਦਰਬਾਬੂ ਨਾਇਡੂ ਅਤੇ ਉਨ੍ਹਾਂ ਦੀਆਂ ਪਾਰਟੀ ਦੇ ਨੇਤਾ ਇਹ ਨੇਤਾ ਇਹ ਬੋਲਦੇ ਰਹੇ ਕਿ ਉਹ ਗੱਠਜੋੜ 'ਚ ਰਹਿਣਗੇ। ਆਖਿਰ 2 ਦਿਨ 'ਚ ਅਜਿਹਾ ਕੀ ਹੋਇਆ, ਜਿਸ ਕਰਕੇ ਉਨ੍ਹਾਂ ਨੇ ਇਹ ਫੈਸਲਾ ਲਿਆ। ਇਸ ਸੰਬੰਧ 'ਚ ਤੇਦੇਪਾ ਦੇ ਸੀਨੀਅਰ ਨੇਤਾ ਦਾ ਕਹਿਣਾ ਹੈ ਕਿ ਸਾਡੀ ਸਹਿਯੋਗੀ ਜਨਸਪਤਾ ਪਾਰਟੀ ਨੇ ਭਾਜਪਾ ਦੇ ਕਹਿਣ 'ਤੇ ਸਾਡੀ ਪਾਰਟੀ ਦੇ ਨੇਤਾਵਾਂ ਇਥੋ ਤੱਕ ਚੰਦਰਬਾਬੂ ਨਾਇਡੂ ਦੇ ਬੇਟੇ 'ਤੇ ਵੀ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਸਨ।
ਇਸ ਦੇ 2 ਦਿਨ ਬਾਅਦ ਹੀ ਅਸੀਂ ਗੱਠਜੋੜ ਤੋਂ ਪਿੱਛੇ ਹੱਟਣ ਦਾ ਮਨ ਬਣਾ ਲਿਆ। ਉਸ ਨੇਤਾ ਦਾ ਕਹਿਣਾ ਹੈ ਸੀ ਕਿ ਭਾਜਪਾ ਆਂਧਰਾ ਪ੍ਰਦੇਸ਼ 'ਚ ਸਾਡੇ ਕੁਝ ਨੇਤਾਵਾਂ ਨੂੰ ਤੋੜਣ ਦੇ ਇਰਾਦੇ 'ਚ ਸਨ, ਜਿਸ ਕਰਕੇ 4 ਮਾਰਚ ਨੂੰ ਤੈਅ ਹੋ ਗਿਆ ਸੀ ਕਿ ਅੱਗੇ ਹੁਣ ਅਸੀਂ ਕੀ ਕਰਨਾ ਹੈ। ਇਕ ਹੋਰ ਨੇਤਾ ਦਾ ਕਹਿਣਾ ਸੀ ਕਿ 2014 ਦੀ ਤਰ੍ਹਾਂ ਉਹ ਅਗਲੀ ਲੋਕਸਭਾ ਚੋਣ ਇਕੱਲੇ ਹੀ ਲੜਨਗੇ।
ਟ੍ਰਿਪਲ ਮਰਡਰ ਦਾ ਖੁਲ੍ਹਾਸਾ, ਪਤੀ ਹੀ ਨਿਕਲਿਆ ਪਤਨੀ, ਬੱਚੀ ਅਤੇ ਸਹੁਰੇ ਦਾ ਹੱਤਿਆਰਾ
NEXT STORY