ਪਟਨਾ (ਅਨਸ) : ਬਿਹਾਰ ਦੀ ਰਾਜਧਾਨੀ ਪਟਨਾ ਤੋਂ ਇਕ ਦਿਲ ਦਹਿਲਾਅ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਾਰਾਜ਼ ਪਤਨੀ ਨੇ ਵਿਆਹ ਤੋਂ 2 ਦਿਨ ਬਾਅਦ ਆਪਣੇ ਪਤੀ ਦੇ ਪ੍ਰਾਈਵੇਟ ਪਾਰਟ ਨੂੰ ਚਾਕੂ ਨਾਲ ਕੱਟ ਦਿੱਤਾ। ਗੰਭੀਰ ਹਾਲਤ ’ਚ ਨੌਜਵਾਨ ਨੂੰ ਪੀ. ਐੱਮ. ਸੀ. ਐੱਚ. ’ਚ ਦਾਖ਼ਲ ਕਰਵਾਇਆ ਗਿਆ ਹੈ। ਇਹ ਘਟਨਾ ਗਾਂਧੀ ਮੈਦਾਨ ਥਾਣਾ ਖੇਤਰ ਦੇ ਐਗਜ਼ੀਬਿਸ਼ਨ ਰੋਡ ਸਥਿਤ ਹੋਟਲ ਦੀ ਹੈ।
ਇਹ ਵੀ ਪੜ੍ਹੋ : IELTS ਕਰਨ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ, ਸਟੱਡੀ ਪਰਮਿਟ ਦੀਆਂ ਸ਼ਰਤਾਂ ’ਚ ਹੋਇਆ ਬਦਲਾਅ
ਨੌਜਵਾਨ ਸੀ. ਆਰ. ਪੀ. ਐੱਫ. ਦਾ ਜਵਾਨ ਹੈ, ਜੋ ਮੌਜੂਦਾ ਸਮੇਂ ’ਚ ਸੁਕਮਾ (ਛੱਤੀਸਗੜ੍ਹ) ਵਿਚ ਤਾਇਨਾਤ ਹੈ। ਪੁਲਸ ਨੇ ਮੁਲਜ਼ਮ ਪਤਨੀ ਨੂੰ ਹਿਰਾਸਤ ’ਚ ਲੈ ਲਿਆ ਹੈ। ਮੁਲਜ਼ਮ ਕੁੜੀ ਦਰਭੰਗਾ ਦੀ ਰਹਿਣ ਵਾਲੀ ਹੈ ਜੋ ਪਿਛਲੇ ਚਾਰ ਸਾਲਾਂ ਤੋਂ ਪਟਨਾ ’ਚ ਰਹਿ ਕੇ ਪੜ੍ਹਾਈ ਕਰ ਰਹੀ ਹੈ। ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਸੀ. ਆਰ. ਪੀ. ਐੱਫ. ਜਵਾਨ ਅਤੇ ਮੁਟਿਆਰ ਦਾ ਪਿਛਲੇ 3 ਸਾਲਾਂ ਤੋਂ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ।
ਇਹ ਵੀ ਪੜ੍ਹੋ : ਡੇਰਾ ਬਿਆਸ ਦੀ ਸੰਗਤ ਲਈ ਚੰਗੀ ਖ਼ਬਰ, ਮਿਲੀ ਇਹ ਸਹੂਲਤ
ਇਸੇ ਦੌਰਾਨ ਨੌਜਵਾਨ ਦੇ ਘਰਵਾਲਿਆਂ ਨੇ 23 ਜੂਨ ਨੂੰ ਸ਼ਿਵਹਰ ਦੀ ਰਹਿਣ ਵਾਲੀ ਇਕ ਕੁੜੀ ਨਾਲ ਉਸਦਾ ਵਿਆਹ ਤੈਅ ਕਰ ਦਿੱਤਾ, ਜਿਸਦੀ ਖ਼ਬਰ ਪ੍ਰੇਮਿਕਾ ਨੂੰ ਮਿਲ ਗਈ। ਪ੍ਰੇਮਿਕਾ ਨੇ ਆਪਣੇ ਪ੍ਰੇਮੀ ਨੂੰ ਫੋਨ ਕਰ ਕੇ ਕਿਹਾ ਕਿ ਪਟਨਾ ਆ ਜਾਓ, ਨਹੀਂ ਤਾਂ ਮੈਂ ਖ਼ੁਦਕੁਸ਼ੀ ਕਰ ਲਵਾਂਗੀ। ਇਸ ਤੋਂ ਬਾਅਦ ਸੀ. ਆਰ. ਪੀ. ਐੱਫ. ਜਵਾਨ 3 ਜੂਨ ਨੂੰ ਸੁਕਮਾ ਤੋਂ ਪਟਨਾ ਪਹੁੰਚਿਆ ਅਤੇ ਇਕ ਹੋਟਲ ’ਚ ਰੁਕ ਗਿਆ।
ਇਹ ਵੀ ਪੜ੍ਹੋ : ਬੀਮਾਰੀਆਂ ਢੋਅ ਰਹੇ ਪੰਜਾਬੀ! ਗਰਭ ’ਚੋਂ ਬੀਮਾਰੀ ਲੈ ਕੇ ਜਨਮਿਆ ਬੱਚਾ ਅਗਲੇ ਵੰਸ਼ ਨੂੰ ਦੇ ਜਾਂਦੈ ਰੋਗ
ਕੁੜੀ ਦੇ ਬਹੁਤ ਜ਼ਿਆਦਾ ਦਬਾਅ ਕਾਰਨ ਨੌਜਵਾਨ ਉਸ ਨੂੰ ਨਾਲ ਲੈ ਕੇ 5 ਜੂਨ ਨੂੰ ਪਟਨਾ ਸਿਟੀ ਕੋਰਟ ਗਿਆ ਅਤੇ ਵਿਆਹ ਕਰ ਲਿਆ। ਬਾਅਦ ’ਚ ਹੋਟਲ ਵਿਚ ਦੋਵਾਂ ਵਿਚਾਲੇ ਨੋਕ-ਝੋਕ ਹੋ ਗਈ। ਇਸ ਦੌਰਾਨ ਕੁੜੀ ਨੇ ਨੌਜਵਾਨ ਦੇ ਪ੍ਰਾਈਵੇਟ ਪਾਰਟ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
1984 ਸਿੱਖ ਵਿਰੋਧੀ ਦੰਗੇ ਮਾਮਲੇ : ਜਗਦੀਸ਼ ਟਾਈਟਲਰ ਵਿਰੁੱਧ ਸੁਣਵਾਈ 30 ਜੂਨ ਤੱਕ ਟਲੀ
NEXT STORY