ਭਿੰਡ- ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਦੇ ਗੋਰਮੀ ਖੇਤਰ ਦੇ ਅਰੇਲਾ ਦਾ ਪੂਰਾ ਪਿੰਡ ਦੀ ਰਹਿਣ ਵਾਲੀ ਇਕ ਵਿਆਹੁਤਾ ਨੇ ਪਰਿਵਾਰਕ ਝਗੜੇ ਕਾਰਨ ਜ਼ਹਿਰੀਲਾ ਪਦਾਰਥ ਖਾ ਲਿਆ ਸੀ। ਵੀਰਵਾਰ ਨੂੰ ਇਲਾਜ ਦੌਰਾਨ ਉਸ ਦੀ ਗਵਾਲੀਅਰ 'ਚ ਮੌਤ ਹੋ ਗਈ। ਪਤਨੀ ਦੀ ਮੌਤ ਤੋਂ ਬਾਅਦ ਪਤੀ ਲਾਸ਼ ਨੂੰ ਹਸਪਤਾਲ 'ਚ ਛੱਡ ਕੇ ਮੌਕੇ 'ਤੇ ਦੌੜ ਗਿਆ। ਪੁਲਸ ਸੂਤਰਾਂ ਅਨੁਸਾਰ ਜ਼ਿਲ੍ਹੇ ਦੇ ਗੋਰਮੀ ਥਾਣਾ ਖੇਤਰ ਦੇ ਅਰੇਲਾ ਦਾ ਪੂਰਾ ਵਾਸੀ ਸ਼ੈਲੇਂਦਰ ਸਿੰਘ ਦੀ 26 ਸਾਲਾ ਪਤਨੀ ਰੰਗੀਤਾ ਨੇ ਜ਼ਹਿਰੀਲਾ ਪਦਾਰਥ ਖਾ ਲਿਆ ਸੀ। ਪਰਿਵਾਰ ਵਾਲੇ ਇਲਾਜ ਲਈ ਆਪਣੀ ਨੂੰਹ ਨੂੰ ਗਵਾਲੀਅਰ ਲੈ ਗਏ, ਜਿੱਥੇ ਉਨ੍ਹਾਂ ਨੇ ਰੰਗੀਤਾ ਨੂੰ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਪਰ ਵੀਰਵਾਰ ਰਾਤ ਉਸ ਦੀ ਮੌਤ ਹੋ ਗਈ। ਇਸ ਵਿਚ ਮ੍ਰਿਤਕਾ ਦੇ ਮਾਤਾ-ਪਿਤਾ ਸਮੇਤ ਭਰਾ, ਭੈਣ ਵੀ ਹਸਪਤਾਲ ਪਹੁੰਚ ਗਏ। ਪਤਨੀ ਦੀ ਮੌਤ ਤੋਂ ਬਾਅਦ ਸ਼ੈਲੇਂਦਰ ਲਾਸ਼ ਨੂੰ ਹਸਪਤਾਲ 'ਚ ਛੱਡ ਕੇ ਮੌਕੇ 'ਤੇ ਦੌੜ ਗਿਆ।
ਇਹ ਵੀ ਪੜ੍ਹੋ : ਖ਼ਰਾਬ ਪੱਖੇ ਨੇ ਬਣਾ ਦਿੱਤੀ ਜੋੜੀ! ਔਰਤ ਨੇ ਠੀਕ ਕਰਨ ਵਾਲੇ ਇਲੈਕਟ੍ਰੀਸ਼ੀਅਨ ਨਾਲ ਕਰਵਾਇਆ ਵਿਆਹ
ਪੁਲਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕਾ ਦੇ ਪਿਤਾ ਮਹਾਵੀਰ ਨੇ ਧੀ ਦੇ ਸਹੁਰੇ ਪਰਿਵਾਰ ਖ਼ਿਲਾਫ਼ ਗੋਰਮੀ ਥਾਣੇ 'ਚ ਅਰਜ਼ੀ ਦਿੰਦੇ ਹੋਏ ਪੁਲਸ ਨੂੰ ਦੱਸਿਆ ਕਿ ਰੰਗੀਤਾ ਦਾ ਸਾਲ 2019 'ਚ ਸ਼ੈਲੇਂਦਰ ਸਿੰਘ ਨਾਲ ਵਿਆਹ ਹੋਇਆ ਸੀ। ਉਨ੍ਹਾਂ ਦੀ ਡੇਢ ਸਾਲ ਦੀ ਬੱਚੀ ਵੀ ਹੈ। ਵਿਆਹ ਤੋਂ ਬਾਅਦ ਸਾਲ 2021 'ਚ ਸ਼ੈਲੇਂਦਰ ਦੀ ਫ਼ੌਜ 'ਚ ਨੌਕਰੀ ਲੱਗ ਗਈ ਸੀ, ਉਦੋਂ ਤੋਂ ਧੀ ਦੇ ਸਹੁਰੇ ਪਰਿਵਾਰ ਵਾਲੇ ਦਾਜ ਦੀ ਮੰਗ ਕਰਨ ਲੱਗੇ ਅਤੇ ਉਨ੍ਹਾਂ ਦੀ ਧੀ ਨਾਲ ਕੁੱਟਮਾਰ ਵੀ ਕਰਦੇ ਸਨ। ਤਿੰਨ ਦਿਨ ਪਹਿਲਾਂ ਸ਼ੈਲੇਂਦਰ ਛੁੱਟੀ 'ਤੇ ਆਇਆ ਸੀ। ਉਸ ਨੇ ਉਨ੍ਹਾਂ ਦੀ ਧੀ ਨਾਲ ਕੁੱਟਮਾਰ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
LG ਸਕਸੈਨਾ ਨੇ CM ਰੇਖਾ ਗੁਪਤਾ ਦੀ ਕੀਤੀ ਤਾਰੀਫ਼, ਕਿਹਾ- ਸੁਰੱਖਿਅਤ ਹੱਥਾਂ 'ਚ ਹੁਣ ਦਿੱਲੀ
NEXT STORY