ਨੈਸ਼ਨਲ ਡੈਸਕ : ਤੁਸੀਂ 'ਪਤੀ, ਪਤਨੀ ਔਰ ਵੋ' 'ਤੇ ਆਧਾਰਿਤ ਕਈ ਫਿਲਮਾਂ ਦੇਖੀਆਂ ਹੋਣਗੀਆਂ। ਅਸਲ 'ਚ ਅਜਿਹੇ ਕਈ ਮਾਮਲੇ ਅਕਸਰ ਦੇਖਣ ਨੂੰ ਮਿਲਦੇ ਹਨ, ਜਿੱਥੇ ਪਤੀ ਆਪਣੀ ਪਤਨੀ ਨੂੰ ਧੋਖਾ ਦੇ ਕੇ ਕਿਸੇ ਹੋਰ ਔਰਤ ਨਾਲ ਸਬੰਧ ਬਣਾ ਲੈਂਦਾ ਹੈ ਜਾਂ ਵਿਆਹ ਕਰ ਲੈਂਦਾ ਹੈ। ਅਜਿਹਾ ਹੀ ਮਾਮਲਾ ਮਹਾਰਾਸ਼ਟਰ ਦੇ ਅਕੋਲਾ ਤੋਂ ਵੀ ਸਾਹਮਣੇ ਆਇਆ ਹੈ। ਇੱਥੇ ਇੱਕ ਔਰਤ ਦੇ ਪਤੀ ਨੇ ਉਸਦੀ ਗੈਰ-ਮੌਜੂਦਗੀ ਵਿੱਚ ਆਪਣੀ ਸਾਲੀ ਨਾਲ ਹੀ ਵਿਆਹ ਕਰ ਲਿਆ। ਫਿਰ ਪਤਨੀ ਨੂੰ ਵੀਡੀਓ ਕਾਲ ਕੀਤੀ ਅਤੇ ਕਿਹਾ ਕਿ ਹੁਣ ਵਾਪਸ ਆਉਣ ਦੀ ਕੋਈ ਲੋੜ ਨਹੀਂ ਹੈ।
ਇਹ ਸੁਣ ਕੇ ਪਤਨੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਹ ਗੁੱਸੇ 'ਚ ਆਪਣੇ ਪਰਿਵਾਰਕ ਮੈਂਬਰਾਂ ਨਾਲ ਪਤੀ ਦੇ ਘਰ ਆਈ ਪਰ ਪਤੀ ਨੇ ਉਸ ਨੂੰ ਘਰ 'ਚ ਵੜਨ ਨਹੀਂ ਦਿੱਤਾ। ਪਤਨੀ ਨੇ ਫਿਰ ਥਾਣੇ ਜਾ ਕੇ ਸ਼ਿਕਾਇਤ ਦਰਜ ਕਰਵਾਈ। ਜਦੋਂ ਪੁਲਸ ਵਾਲਿਆਂ ਨੇ ਪਤੀ ਨੂੰ ਥਾਣੇ ਬੁਲਾਇਆ ਤਾਂ ਪਤਨੀ ਨੇ ਗੁੱਸੇ 'ਚ ਉਸ ਦੀ ਕੁੱਟਮਾਰ ਕੀਤੀ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋਵਾਂ ਧਿਰਾਂ ਤੋਂ ਪੁੱਛਗਿੱਛ ਜਾਰੀ ਹੈ।
ਇਹ ਵੀ ਪੜ੍ਹੋ : ਮੁੰਬਈ 'ਚ ਇੱਥੇ ਖੁੱਲ੍ਹੇਗਾ Tesla ਦਾ ਪਹਿਲਾ ਸ਼ੋਅਰੂਮ, ਕੰਪਨੀ ਹਰ ਮਹੀਨੇ ਚੁਕਾਏਗੀ 35 ਲੱਖ ਰੁਪਏ ਦਾ ਕਿਰਾਇਆ
ਮਾਮਲਾ ਬਰਸ਼ੀਤਾਕਲੀ ਤਾਲੁਕਾ ਦੇ ਵਿਜੋਰਾ ਪਿੰਡ ਦਾ ਹੈ। ਇੱਥੇ ਰਹਿਣ ਵਾਲੇ ਸੂਰਜ ਤਾਯਡੇ ਨੇ 9 ਮਹੀਨੇ ਪਹਿਲਾਂ ਕੋਮਲਾ ਨਾਲ ਲਵ ਮੈਰਿਜ ਕੀਤੀ ਸੀ। ਵਿਆਹ ਤੋਂ ਬਾਅਦ ਉਨ੍ਹਾਂ ਨੇ ਕੋਮਲਾ ਨੂੰ ਉਮਰ ਭਰ ਸਪੋਰਟ ਕਰਨ ਦਾ ਵਾਅਦਾ ਵੀ ਕੀਤਾ ਸੀ। ਪਤਨੀ ਅਜੇ ਪੜ੍ਹ ਰਹੀ ਸੀ। ਇਸੇ ਦੌਰਾਨ ਉਸ ਦੇ ਇਮਤਿਹਾਨ ਆ ਗਏ, ਜਿਸ ਕਾਰਨ ਉਸ ਦੀ ਪਤਨੀ ਨੂੰ ਅਮਰਾਵਤੀ ਜਾ ਕੇ ਉੱਥੇ ਰਹਿਣਾ ਪਿਆ। ਜਦੋਂ ਇਮਤਿਹਾਨ ਖਤਮ ਹੋ ਗਏ ਤਾਂ ਕੋਮਲਾ ਆਪਣੇ ਪਤੀ ਦੇ ਘਰ ਵਾਪਸ ਜਾਣ ਦੀ ਤਿਆਰੀ ਕਰਨ ਲੱਗੀ, ਪਰ ਪਤੀ ਨੇ ਵੀਡੀਓ ਕਾਲ ਕਰਕੇ ਕਿਹਾ ਕਿ ਹੁਣ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦਾ। ਇਸ ਲਈ ਮੇਰੇ ਘਰ ਨਾ ਆਇਓ।
ਸਾਲੀ ਨਾਲ ਕਰ ਲਿਆ ਵਿਆਹ
ਪਤਨੀ ਨੇ ਇਹ ਗੱਲ ਆਪਣੇ ਪਰਿਵਾਰ ਵਾਲਿਆਂ ਨੂੰ ਦੱਸੀ। ਇਸ ਤੋਂ ਬਾਅਦ ਪਤਨੀ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਪਤੀ ਦੇ ਘਰ ਪਹੁੰਚੀ। ਉੱਥੇ ਦੇਖਿਆ ਗਿਆ ਕਿ ਪਤੀ ਨੇ ਆਪਣੀ ਪਤਨੀ ਦੀ ਚਚੇਰੀ ਭੈਣ ਸ਼੍ਰੇਆ ਨਾਲ ਵਿਆਹ ਕਰ ਲਿਆ ਹੈ। ਇਹ ਦੇਖ ਕੇ ਸਾਰਾ ਪਰਿਵਾਰ ਗੁੱਸੇ 'ਚ ਆ ਗਿਆ। ਪਰ ਸੂਰਜ ਨੇ ਉਨ੍ਹਾਂ ਨੂੰ ਅੰਦਰ ਵੜਨ ਨਹੀਂ ਦਿੱਤਾ। ਇਸ ਤੋਂ ਬਾਅਦ ਪਤਨੀ ਸਿੱਧੀ ਥਾਣੇ ਗਈ। ਉਥੇ ਉਸ ਨੇ ਰੋਂਦੇ ਹੋਏ ਪੁਲਸ ਨੂੰ ਸਾਰੀ ਗੱਲ ਦੱਸੀ।
ਇਹ ਵੀ ਪੜ੍ਹੋ : EPFO: ਕੀ ਜ਼ਿਆਦਾ ਪੈਨਸ਼ਨ ਪਾਉਣ ਦੀ ਉਮੀਦ ਹੋਵੇਗੀ ਖ਼ਤਮ? 5 ਲੱਖ ਲੋਕਾਂ ਨੂੰ ਲੱਗ ਸਕਦਾ ਹੈ ਝਟਕਾ
ਪੁਲਸ ਦੇ ਸਾਹਮਣੇ ਕੁੱਟਦੀ ਰਹੀ ਪਤਨੀ
ਇਸ ਤੋਂ ਬਾਅਦ ਪੁਲਸ ਨੇ ਪਤੀ ਨੂੰ ਥਾਣੇ ਬੁਲਾਇਆ। ਜਿਵੇਂ ਹੀ ਸੂਰਜ ਆਪਣੀ ਨਵੀਂ ਪਤਨੀ ਸ਼੍ਰੇਆ ਨਾਲ ਥਾਣੇ ਪਹੁੰਚਿਆ ਤਾਂ ਕੋਮਲਾ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਥਾਣੇ ਅੰਦਰ ਪਤੀ-ਪਤਨੀ ਅਤੇ ਉਸ ਦਾ ਡਰਾਮਾ ਅਖੀਰ ਤੱਕ ਚੱਲਦਾ ਰਿਹਾ। ਪਤਨੀ ਇੰਨੀ ਗੁੱਸੇ 'ਚ ਸੀ ਕਿ ਉਹ ਆਪਣੇ ਪਤੀ ਨੂੰ ਲਗਾਤਾਰ ਕੁੱਟ ਰਹੀ ਸੀ। ਪੁਲਸ ਨੇ ਬੜੀ ਮੁਸ਼ਕਲ ਨਾਲ ਉਸ ਨੂੰ ਸ਼ਾਂਤ ਕੀਤਾ। ਫਿਲਹਾਲ ਇਸ ਮਾਮਲੇ 'ਚ ਦੋਵਾਂ ਧਿਰਾਂ ਤੋਂ ਪੁੱਛਗਿੱਛ ਜਾਰੀ ਹੈ। ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ 'ਚ ਅੱਗੇ ਕੀ ਹੁੰਦਾ ਹੈ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਿਆਨਕ ਹਾਦਸੇ 'ਚ 6 ਲੋਕਾਂ ਦੀ ਮੌਤ, ਕਰੇਨ ਦੀ ਮਦਦ ਨਾਲ ਕਾਰ 'ਚੋਂ ਕੱਢੀਆਂ ਲਾਸ਼ਾਂ
NEXT STORY