ਨਵੀਂ ਦਿੱਲੀ (ਪ.ਸ.)- ਥਲ ਸੈਨਾ ਮੁਖੀ ਜਨਰਲ ਐਮ.ਐਮ. ਨਰਵਣੇ ਨੇ ਕਿਹਾ ਹੈ ਕਿ ਪਾਕਿਸਤਾਨ ਅਜੇ ਵੀ ਭਾਰਤ ਵਿਚ ਅੱਤਵਾਦੀਆਂ ਨੂੰ ਭੇਜਣ ਦੀ ਆਪਣੀ ਘਟੀਆ ਹਰਕਤ ਏਜੰਡੇ 'ਤੇ ਕੰਮ ਕਰ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਗੁਆਂਢੀ ਦੇਸ਼ ਸੂਬੇ ਵਲੋਂ ਸਪਾਂਸਰ ਅੱਤਵਾਦ ਦੀ ਆਪਣੀ ਨੀਤੀ ਨਹੀਂ ਛੱਡਦਾ, ਅਸੀਂ ਢੁੱਕਵਾਂ ਜਵਾਬ ਦੇਣਾ ਜਾਰੀ ਰੱਖਾਂਗੇ। ਖੇਤਰ ਵਿਚ ਸ਼ਾਂਤੀ ਬਹਾਲ ਕਰਨ ਦੀ ਜ਼ਿੰਮੇਵਾਰੀ ਪਾਕਿਸਤਾਨ 'ਤੇ ਹੈ। ਥਲ ਸੈਨਾ ਮੁਖੀ ਨੇ ਇਕ ਵਿਸ਼ੇਸ਼ ਇੰਟਰਵਿਊ ਵਿਚ ਕਿਹਾ ਕਿ ਭਾਰਤ ਜੰਗ ਬੰਦੀ ਦੀ ਉਲੰਘਣਾ ਅਤੇ ਅੱਤਵਾਦ ਦੀ ਹਮਾਇਤ ਕਰਨ ਵਾਲੇ ਸਾਰੇ ਕੰਮਾਂ ਦਾ ਕਰਾਰ ਜਵਾਬ ਦੇਵੇਗਾ। ਉਨ੍ਹਾਂ ਨੇ ਹੰਦਵਾੜਾ ਮੁਕਾਬਲੇ 'ਤੇ ਕਿਹਾ ਕਿ ਭਾਰਤ ਨੂੰ ਆਪਣੇ ਉਨ੍ਹਾਂ ਪੰਜ ਸੁਰੱਖਿਆ ਮੁਲਾਜ਼ਮਾਂ 'ਤੇ ਮਾਣ ਹੈ, ਜਿਨ੍ਹਾਂ ਨੇ ਉੱਤਰ ਕਸ਼ਮੀਰ ਦੇ ਇਕ ਪਿੰਡ ਵਿਚ ਅੱਤਵਾਦੀਆਂ ਤੋਂ ਆਮ ਨਾਗਰਿਕਾਂ ਦੀ ਜਾਨ ਬਚਾਉਂਦੇ ਹੋਏ ਆਪਣਾ ਬਲਿਦਾਨ ਕੀਤਾ। ਉਨ੍ਹਾਂ ਨੇ ਕਰਨਲ ਆਸ਼ੂਤੋਸ਼ ਸ਼ਰਮਾ ਦੀ ਖਾਸ ਤੌਰ 'ਤੇ ਸ਼ਲਾਘਾ ਕੀਤੀ, ਜਿਨ੍ਹਾਂ ਨੇ ਉਸ ਆਪ੍ਰੇਸ਼ਨ ਦੀ ਅਗਵਾਈ ਕੀਤੀ।
ਜਨਰਲ ਨਰਵਣੇ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਕੰਟਰੋਲ ਰੇਖਾ ਨੇੜੇ ਘੁਸਪੈਠ ਦੀਆਂ ਹਾਲੀਆ ਕੋਸ਼ਿਸ਼ਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਪਾਕਿਸਤਾਨ ਦੀ ਦਿਲਚਸਪੀ ਮਹਾਂਮਾਰੀ ਕੋਵਿਡ-19 ਨਾਲ ਮੁਕਾਬਲਾ ਕਰਨ ਵਿਚ ਨਹੀਂ ਹੈ ਅਤੇ ਉਹ ਅਜੇ ਵੀ ਅੱਤਵਾਦੀਆਂ ਨੂੰ ਭਾਰਤ ਵਿਚ ਭੇਜਣ ਵਿਚ ਲੱਗਾ ਹੈ। ਥਲ ਸੈਨਾ ਮੁਖੀ ਨਰਵਣੇ ਨੇ ਕਿਹਾ ਕਿ ਪਾਕਿਸਤਾਨੀ ਫੌਜ ਜੰਗ ਬੰਦੀ ਦੀ ਉਲੰਘਣਾ ਕਰਦੇ ਹੋਏ ਕੰਟਰੋਲ ਰੇਖਾ 'ਤੇ ਮਾਸੂਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਅਸਲ ਵਿਚ ਪਾਕਿਸਤਾਨ ਵਲੋਂ ਅੱਤਵਾਦੀਆਂ ਦੀ ਸੂਚੀ ਵਿਚੋਂ ਕੱਟੜ ਅੱਤਵਾਦੀਆਂ ਦੇ ਨਾਂ ਹਟਾਉਣ ਤੋਂ ਸਾਬਿਤ ਹੁੰਦਾ ਹੈ ਕਿ ਉਹ ਅਜੇ ਵੀ ਸੂਬੇ ਦੀ ਨੀਤੀ ਦੇ ਇਕ ਹਥਿਆਰ ਵਜੋਂ ਅੱਤਵਾਦ ਦੀ ਵਰਤੋਂ ਕਰਨ ਵਿਚ ਵਿਸ਼ਵਾਸ ਕਰਦਾ ਹੈ।
ਦਿੱਲੀ HC ਦਾ ਆਦੇਸ਼, ਕੋਰੋਨਾ ਦੀ ਰਿਪੋਰਟ 24 ਤੋਂ 48 ਘੰਟਿਆਂ 'ਚ ਆਵੇ
NEXT STORY