ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ 'ਅਗਨੀ ਤੀਰਥ' ਤਟ 'ਤੇ ਇਸ਼ਨਾਨ ਕਰਨ ਤੋਂ ਬਾਅਦ ਭਗਵਾਨ ਰਾਮਨਾਥਸਵਾਮੀ ਮੰਦਰ 'ਚ ਪੂਜਾ ਕੀਤੀ। ਰੁਦਰਾਕਸ਼ ਮਾਲਾ ਪਹਿਨੇ ਪ੍ਰਧਾਨ ਮੰਤਰੀ ਮੋਦੀ ਨੇ ਤਾਮਿਲਨਾਡੂ ਦੇ ਪ੍ਰਾਚੀਨ ਸ਼ਿਵ ਮੰਦਰ ਰਾਮਨਾਥਸਵਾਮੀ ਵਿੱਚ ਪੂਜਾ ਕੀਤੀ। ਪੁਜਾਰੀਆਂ ਨੇ ਮੋਦੀ ਦਾ ਰਵਾਇਤੀ ਤਰੀਕੇ ਨਾਲ ਸਵਾਗਤ ਕੀਤਾ। ਮੋਦੀ ਨੇ ਮੰਦਰ 'ਚ ਕੀਤੇ ਗਏ ਭਜਨਾਂ 'ਚ ਵੀ ਹਿੱਸਾ ਲਿਆ।

ਜਾਣੋਂ ਮੰਦਰ ਦੀ ਮਾਨਤਾ
ਤਾਮਿਲਨਾਡੂ ਦੇ ਰਾਮਨਾਥਪੁਰਮ ਜ਼ਿਲ੍ਹੇ ਦੇ ਰਾਮੇਸ਼ਵਰਮ ਟਾਪੂ 'ਤੇ ਸਥਿਤ ਸ਼ਿਵ ਮੰਦਰ ਦਾ ਸਬੰਧ ਰਾਮਾਇਣ ਨਾਲ ਵੀ ਜੁੜਿਆ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਭਗਵਾਨ ਰਾਮ ਨੇ ਇਥੇ ਸ਼ਿਵਲਿੰਗ ਸਥਾਪਿਤ ਕੀਤਾ ਸੀ। ਸ਼੍ਰੀ ਰਾਮ ਅਤੇ ਮਾਤਾ ਸੀਤਾ ਨੇ ਇਥੇ ਪੂਜਾ ਕੀਤੀ ਸੀ। ਤਿਰੂਚਿਰਾਪੱਲੀ ਜ਼ਿਲ੍ਹੇ 'ਚ ਸ਼੍ਰੀ ਰੰਗਨਾਥਸਵਾਮੀ ਮੰਦਰ 'ਚ ਪੂਜਾ ਕਰਨ ਤੋਂ ਬਾਅਦ ਮੋਦੀ ਹਵਾਈ ਫੌਜ ਦੇ ਇਕ ਹੈਲੀਕਾਪਟਰ ਰਾਹੀਂ ਇਥੇ ਪਹੁੰਚੇ ਅਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਅਤੇ ਸਥਾਨਕ ਲੋਕਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ।

ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਰਵਾਇਤੀ ਤਮਿਲ ਪਹਿਰਾਵਾ ਪਹਿਨ ਕੇ ਸ੍ਰੀ ਰੰਗਮ 'ਚ ਸ੍ਰੀ ਰੰਗਨਾਥਸਵਾਮੀ ਮੰਦਰ 'ਚ ਪੂਜਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਤਾਮਿਲਨਾਡੂ ਦੇ ਇਸ ਪ੍ਰਾਚੀਨ ਮੰਦਰ ਦੇ ਦੌਰੇ ਦੌਰਾਨ 'ਵੇਸ਼ਤੀ' (ਧੋਤੀ) ਅਤੇ 'ਅੰਗਵਸਤਰਮ' (ਸ਼ਾਲ) ਪਹਿਨੀ। ਪੂਜਾ ਕਰਨ ਤੋਂ ਬਾਅਦ ਪੀਐਮ ਮੋਦੀ ਨੇ ਮੰਦਰ ਦੇ ਪਰਿਸਰ 'ਚ 'ਅੰਡਾਲ' ਨਾਮ ਦੇ ਹਾਥੀ ਨੂੰ ਭੋਜਨ ਦੇ ਕੇ ਆਸ਼ੀਰਵਾਦ ਲਿਆ। ਇਸ ਦੌਰਾਨ ਗਜਰਾਜ ਨੇ ਮਾਊਥ ਆਰਗਨ ਵੀ ਵਜਾਇਆ।

MP 'ਚ ਡਾਕਟਰ ਜੋੜੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਦੱਸੀ ਮਰਨ ਦੀ ਵਜ੍ਹਾ
NEXT STORY