ਨਵੀਂ ਦਿੱਲੀ (ਭਾਸ਼ਾ)- ਦੱਖਣ-ਪੱਛਮ ਦਿੱਲੀ ਦੇ ਨਜਫਗੜ੍ਹ ਇਲਾਕੇ 'ਚ ਇਕ ਧੀ ਨੂੰ ਮਾਂ ਦੇ ਕਤਲ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਵਾਰਦਾਤ 'ਚ ਕੁੜੀ ਦਾ ਮੰਗੇਤਰ ਅਤੇ ਇਕ ਦੋਸਤ ਵੀ ਸ਼ਾਮਲ ਸੀ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਮੋਨਿਕਾ, ਉਸ ਦੇ ਮੰਗੇਤਰ ਨਵੀਨ ਕੁਮਾਰ ਅਤੇ ਉਸ ਦੇ ਦੋਸਤ ਯੋਗੇਸ਼ ਉਰਫ਼ ਯੋਗੀ ਵਜੋਂ ਕੀਤੀ ਗਈ ਹੈ। ਨਵੀਨ ਨਰੇਲਾ ਦਾ ਜਦੋਂ ਕਿ ਯੋਗੀ ਹਰਿਆਣਾ ਦੇ ਸੋਨੀਪਤ ਦਾ ਰਹਿਣ ਵਾਲਾ ਹੈ। ਪੁਲਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਉਸ ਨੂੰ ਇਕ ਕੁੜੀ ਨੇ ਫੋਨ ਕਰ ਕੇ ਕਿਹਾ ਕਿ ਘਰ ਦੇ ਅੰਦਰ ਉਸ ਦੀ ਮਾਂ ਹੈ ਪਰ ਉਹ ਕੋਈ ਜਵਾਬ ਨਹੀਂ ਦੇ ਰਹੀ ਹੈ, ਇਸ ਲਈ ਉਹ ਚਾਹੁੰਦੀ ਹੈ ਕਿ ਪੁਲਸ ਉੱਥੇ ਜਾ ਕੇ ਪਤਾ ਕਰੇ। ਫੋਨ ਕਰਨ ਵਾਲੀ ਕੁੜੀ ਨੇ ਆਪਣਾ ਨਾਂ ਮੋਨਿਕਾ ਸੋਲੰਕੀ ਦੱਸਿਆ ਅਤੇ ਕਿਹਾ ਕਿ ਉਸ ਦੀ 58 ਸਾਲਾ ਮਾਂ ਨਜਫਗੜ੍ਹ ਮੇਨ ਮਾਰਕੀਟ 'ਚ ਇਕ ਰਿਹਾਇਸ਼ੀ ਇਮਾਰਤ ਦੀ ਚੌਥੀ ਮੰਜ਼ਲ 'ਤੇ ਇਕੱਲੀ ਰਹਿੰਦੀ ਹੈ। ਫੋਨ ਕਰਨ ਵਾਲੀ ਕੁੜੀ ਨੇ ਪੁਲਸ ਨੂੰ ਦੱਸਿਆ ਕਿ ਇਕ ਦਿਨ ਪਹਿਲਾਂ ਹੀ ਉਸ ਨੇ ਮਾਂ ਨਾਲ ਮੁਲਾਕਾਤ ਕੀਤੀ ਅਤੇ ਉਹ ਇਕਦਮ ਠੀਕ ਸੀ।
ਇਹ ਵੀ ਪੜ੍ਹੋ : ਸਕੂਲ 'ਚ ਵਿਦਿਆਰਥੀ ਨੇ ਸਾਥੀ ਦੇ ਮਾਰਿਆ ਚਾਕੂ, ਪ੍ਰਸ਼ਾਸਨ ਬੁਲਡੋਜ਼ਰ ਲੈ ਕੇ ਪਹੁੰਚਿਆ ਘਰ
ਇਸ 'ਤੇ ਪੁਲਸ ਦੀ ਇਕ ਟੀਮ ਉੱਥੇ ਪਹੁੰਚੀ ਅਤੇ ਦਰਵਾਜ਼ਾ ਤੋੜ ਕੇ ਅੰਦਰ ਗਈ। ਅੰਦਰ ਉਸ ਨੂੰ ਮਹਿਲਾ (ਸੁਮਿਤਰਾ) ਫਰਸ਼ 'ਤੇ ਪਈ ਮਿਲੀ ਅਤੇ ਉਸ ਦੇ ਮੱਥੇ, ਇਕ ਅੱਖ ਅਤੇ ਦੋਵੇਂ ਹੱਥਾਂ ਦੀ ਕਲਾਈ 'ਤੇ ਸੱਟ ਦੇ ਨਿਸ਼ਾਨ ਸਨ। ਇਕ ਅਧਿਕਾਰੀ ਨੇ ਦੱਸਿਆ ਕਿ ਔਰਤ ਦੀ ਮੌਤ ਹੋ ਚੁੱਕੀ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਸ ਨੇ ਇਮਾਰਤ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੇ ਫੁਟੇਜ ਦੇਖੇ, ਜਿਸ 'ਚ ਉਨ੍ਹਾਂ ਨੂੰ ਦੇਰ ਰਾਤ 2.18 ਵਜੇ 2 ਪੁਰਸ਼ ਅਤੇ ਇਕ ਕੁੜੀ ਫਲੈਟ 'ਚ ਆਉਂਦੇ ਦਿਖਾਈ ਦਿੱਤੇ। ਉਨ੍ਹਾਂ ਦੱਸਿਆ ਕਿ ਜਾਂਚ 'ਚ ਪਤਾ ਲੱਗਾ ਕਿ ਕੁੜੀ ਮੋਨਿਕਾ ਸੀ, ਬਾਅਦ 'ਚ ਦੋਹਾਂ ਪੁਰਸ਼ਾਂ ਦੀ ਪਛਾਣ ਨਵੀਨ ਅਤੇ ਯੋਗੇਸ਼ ਵਜੋਂ ਕੀਤੀ ਗਈ। ਪੁਲਸ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 103 (1) ਦੇ ਅਧੀਨ ਮਾਮਲਾ ਦਰਜ ਕੀਤਾ। ਅਧਿਕਾਰੀ ਨੇ ਦੱਸਿਆ ਕਿ ਪਹਿਲੀ ਨਜ਼ਰ ਅਜਿਹਾ ਲੱਗ ਰਿਹਾ ਹੈ ਕਿ ਜਾਇਦਾਦ ਕਾਰਨ ਕਤਲ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਮੂਲੀ ਕਹਾਸੁਣੀ ਤੋਂ ਬਾਅਦ 22 ਸਾਲਾ ਨੌਜਵਾਨਾਂ ਦਾ ਚਾਕੂ ਮਾਰ ਕਰ ਦਿੱਤਾ ਕਤਲ
NEXT STORY