ਮੇਰਠ- ਸਰਧਨਾ ਦੀ ਰਹਿਣ ਵਾਲੀ ਇਕ ਬਜ਼ੁਰਗ ਔਰਤ ’ਤੇ ਉਸ ਦੀ ਨੂੰਹ ਨੇ ਆਪਣੇ 5 ਸਾਲਾ ਪੋਤੇ ’ਤੇ ਗਰਮ ਪਾਣੀ ਸੁੱਟਣ ਦਾ ਦੋਸ਼ ਲਗਾਇਆ ਹੈ। ਲੋਹੀਆਨਗਰ ਥਾਣੇ ਵਿਚ ਪਤੀ, ਸੱਸ ਅਤੇ ਸਹੁਰੇ ਖ਼ਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਲੋਹੀਆਨਗਰ ਦੇ ਫਤਿਹਉੱਲਾਪੁਰ ਨਿਵਾਸੀ ਇਮਾਮੁਦੀਨ ਨੇ ਬੇਟੀ ਰਿਜ਼ਵਾਨਾ ਦਾ ਨਿਕਾਹ 10 ਸਾਲ ਪਹਿਲਾਂ ਸਰਧਨਾ ਨਿਵਾਸੀ ਇਰਫਾਨ ਨਾਲ ਕੀਤਾ ਸੀ।
ਸੋਮਵਾਰ ਨੂੰ ਇਰਫਾਨ ਤੇ ਰਿਜ਼ਵਾਨਾ ਵਿਚਕਾਰ ਘਰੇਲੂ ਖਰਚਿਆਂ ਨੂੰ ਲੈ ਕੇ ਝਗੜਾ ਹੋ ਗਿਆ। ਇਰਫਾਨ ਨੇ ਆਪਣੀ ਪਤਨੀ ਨਾਲ ਕੁੱਟਮਾਰ ਕੀਤੀ। ਰਿਜ਼ਵਾਨਾ ਨੇ ਵਿਰੋਧ ਕੀਤਾ ਤਾਂ ਹੰਗਾਮਾ ਹੋ ਗਿਆ। ਦੋਸ਼ ਹੈ ਕਿ ਇਸ ਦੌਰਾਨ ਰਿਜ਼ਵਾਨਾ ਦੀ ਸੱਸ ਨੇ ਪੋਤੇ ਅਰਮਾਨ ਦੇ ਪੈਰਾਂ ’ਤੇ ਗਰਮ ਪਾਣੀ ਸੁੱਟ ਦਿੱਤਾ, ਜਿਸ ਕਾਰਨ ਉਸ ਦੇ ਪੈਰ ਸੜ ਗਏ। ਰਿਜ਼ਵਾਨਾ ਆਪਣੇ ਪੁੱਤਰ ਨਾਲ ਮੇਰਠ ਆਈ। ਇੱਥੇ ਲੋਹੀਆਨਗਰ ਥਾਣੇ ਵਿਚ ਉਸ ਨੇ ਸ਼ਿਕਾਇਤ ਦਰਜ ਕਰਵਾਈ ਹੈ। ਫਿਲਹਾਲ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
PM ਮੋਦੀ ਜਾਣਗੇ ਰੂਸ, 80ਵੇਂ ਵਿਜੈ ਦਿਵਸ ਪਰੇਡ ਦੇ ਬਣ ਸਕਦੇ ਨੇ ਮੁੱਖ ਮਹਿਮਾਨ
NEXT STORY