ਕਰਨਾਟਕ- ਕਰਨਾਟਕ ਦੇ ਉੱਤਰੀ ਕੰਨੜ ਜ਼ਿਲ੍ਹੇ 'ਚ ਰਹਿਣ ਵਾਲੀ ਗੌਰੀ ਦੇ ਅਨੋਖੇ ਕੰਮ ਕਰ ਕੇ ਹਰ ਪਾਸੇ ਚਰਚਾ ਹੋ ਰਹੀ ਹੈ। ਗੌਰੀ ਮਹਾਕੁੰਭ 'ਚ ਡੁੱਬਕੀ ਲਾਉਣਾ ਚਾਹੁੰਦੀ ਸੀ ਪਰ ਆਰਥਿਕ ਸਥਿਤੀ ਅਜਿਹੀ ਨਹੀਂ ਸੀ ਕਿ ਉਹ ਇੰਨਾ ਖਰਚ ਚੁੱਕ ਸਕੇ। ਅਜਿਹੇ 'ਚ ਉਸ ਨੇ ਤੈਅ ਕਰ ਲਿਆ ਕਿ ਹੁਣ ਗੰਗਾ ਖੁਦ ਚੱਲ ਕੇ ਉਸ ਦੇ ਘਰ ਆਵੇਗੀ। ਇਸ ਲਈ ਉਸ ਨੇ ਆਪਣੇ ਘਰ ਦੇ ਵਿਹੜੇ 'ਚ 40 ਫੁੱਟ ਡੂੰਘਾ ਖੂਹ ਪੁੱਟ ਲਿਆ। ਹੁਣ ਉਹ ਇਸ ਖੂਹ ਵਿਚ ਭਰੇ ਪਾਣੀ 'ਚ ਮਹਾਸ਼ਿਵਰਾਤਰੀ ਦੇ ਦਿਨ ਇਸ਼ਨਾਨ ਕਰੇਗੀ। ਉਸ ਦੀ ਇਸ ਕੋਸ਼ਿਸ਼ ਦੀ ਦੇਸ਼ ਭਰ ਵਿਚ ਖੂਬ ਸ਼ਲਾਘਾ ਹੋ ਰਹੀ ਹੈ।
ਇਹ ਵੀ ਪੜ੍ਹੋ- ਫਾਂਸੀ ਜਾਂ ਉਮਰ ਕੈਦ! ਸੱਜਣ ਕੁਮਾਰ ਨੂੰ ਇਸ ਦਿਨ ਹੋਵੇਗੀ ਸਜ਼ਾ
ਗੌਰੀ ਦੀ ਉਮਰ 57 ਸਾਲ ਹੈ ਅਤੇ ਉਹ ਖੇਤੀ ਕਰਕੇ ਆਪਣਾ ਗੁਜ਼ਾਰਾ ਚਲਾ ਰਹੀ ਹੈ। ਆਰਥਿਕ ਹਾਲਤ ਖਰਾਬ ਹੋਣ ਕਾਰਨ ਉਹ ਪ੍ਰਯਾਗਰਾਜ 'ਚ ਹੋਣ ਵਾਲੇ ਕੁੰਭ 'ਚ ਨਹੀਂ ਜਾ ਸਕੀ। ਫਿਰ ਉਸ ਨੇ ਫੈਸਲਾ ਕੀਤਾ ਕਿ ਉਹ ਹਾਰ ਨਹੀਂ ਮੰਨੇਗੀ ਉਸ ਨੇ ਆਪਣੇ ਘਰ ਦੇ ਵਿਹੜੇ ਵਿਚ ਇਕ ਖੂਹ ਪੁੱਟਣ ਦਾ ਫੈਸਲਾ ਕੀਤਾ ਅਤੇ ਕਿਸੇ ਦੀ ਮਦਦ ਤੋਂ ਬਿਨਾਂ ਖੋਦਾਈ ਸ਼ੁਰੂ ਕਰ ਦਿੱਤੀ। ਉਸ ਨੇ ਲੱਗਭਗ 40 ਫੁੱਟ ਡੂੰਘਾ ਖੂਹ ਪੁੱਟ ਲਿਆ ਹੈ। ਇਸ ਖੂਹ ਵਿਚ ਪਾਣੀ ਦੀ ਧਾਰ ਵੀ ਫੁਟ ਪਈ ਹੈ।
ਇਹ ਵੀ ਪੜ੍ਹੋ- ਲੈਪਟਾਪ ਦਾ ਤੋਹਫ਼ਾ, CM ਵਲੋਂ ਵਿਦਿਆਰਥੀਆਂ ਦੇ ਖਾਤਿਆਂ 'ਚ 224 ਕਰੋੜ ਟਰਾਂਸਫਰ
ਗੌਰੀ ਨੇ ਦੱਸਿਆ ਕਿ ਮਹਾਕੁੰਭ ਜਾਣ ਲਈ ਖੁਸ਼ਕਿਸਮਤ ਵਾਲਾ ਹੋਣਾ ਜ਼ਰੂਰੀ ਹੈ। ਉਹ ਇੰਨੀ ਕਿਸਮਤ ਵਾਲੀ ਨਹੀਂ ਹੈ। ਉਸ ਕੋਲ ਥੋੜ੍ਹੀ ਜਿਹੀ ਖੇਤੀ ਦੀ ਜ਼ਮੀਨ ਹੈ। ਇਸ ਤੋਂ ਉਸ ਨੂੰ ਇੰਨੀ ਆਮਦਨੀ ਨਹੀਂ ਹੁੰਦੀ ਕਿ ਉਹ ਮਹਾਕੁੰਭ ਜਾਣ ਦਾ ਖਰਚ ਚੁੱਕ ਸਕੇ। ਇਸ ਲਈ ਉਸ ਨੇ ਆਪਣੇ ਘਰ ਦੇ ਵਿਹੜੇ ਵਿਚ ਖੂਹ ਦੀ ਖੋਦਾਈ ਕੀਤੀ। ਗੌਰੀ ਨੇ ਦੱਸਿਆ ਕਿ ਲੱਗਭਗ 40 ਫੁੱਟ ਡੂੰਘਾ ਖੂਹ ਪੁੱਟਿਆ ਹੈ। ਗੌਰੀ ਦਾ ਕਹਿਣਾ ਹੈ ਕਿ ਕਿਉਂਕਿ ਉਹ ਕੁੰਭ 'ਚ ਨਹੀਂ ਜਾ ਸਕੀ, ਇਸ ਲਈ ਉਨ੍ਹਾਂ ਨੇ ਘਰ 'ਚ ਗੰਗਾ ਜੀ ਨੂੰ ਬਾਹਰ ਕੱਢ ਲਿਆ।
ਇਹ ਵੀ ਪੜ੍ਹੋ- CM ਦੀ ਕਿੰਨੀ ਹੋਵੇਗੀ ਤਨਖ਼ਾਹ, ਜਾਣੋ ਕੀ-ਕੀ ਮਿਲਣਗੀਆਂ ਸਹੂਲਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਇਲੈਕਟ੍ਰਾਨਿਕ ਪਰਸਨਲ ਲਾਇਸੈਂਸ' ਹਾਸਲ ਕਰਨ ਵਾਲੀ ਭਾਰਤ ਦੀ ਪਹਿਲੀ ਪਾਇਲਟ ਬਣੀ ਇਸ਼ਿਤਾ
NEXT STORY