ਬਿਜਨੌਰ (ਉੱਤਰ ਪ੍ਰਦੇਸ਼)— ਬਿਜਨੌਰ ਜ਼ਿਲੇ ਦੇ ਗਿਲਾੜਾ ਪਿੰਡ 'ਚ ਪਤੀ ਨਾਲ ਝਗੜਾ ਹੋਣ ਤੋਂ ਬਾਅਦ ਇਕ ਔਰਤ ਨੇ 2 ਬੇਟੀਆਂ ਨਾਲ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਪੁਲਸ ਅਨੁਸਾਰ ਥਾਣਾ ਨਹਿਟੌਰ ਦੇ ਪਿੰਡ ਗਿਲਾੜਾ ਵਾਸੀ ਨਿਰਦੋਸ਼ ਦਾ ਐਤਵਾਰ ਦੇਰ ਰਾਤ ਪਤਨੀ ਸੰਗੀਤਾ (40) ਨਾਲ ਝਗੜਾ ਹੋਇਆ, ਜਿਸ ਤੋਂ ਬਾਅਦ ਉਹ ਆਪਣੀ 5 ਸਾਲਾ ਬੇਟੀ ਮਾਹੀ ਅਤੇ ਤਿੰਨ ਸਾਲਾ ਜੋਤੀ ਨੂੰ ਲੈ ਕੇ ਕਮਰੇ 'ਚ ਚੱਲੀ ਗਈ, ਜਦੋਂ ਕਿ ਰਿਸ਼ਭ (10) ਅਤੇ ਅਨਿਕੇਤ ਪਾਪਾ ਨਾਲ ਸੌਂਣ ਚੱਲੇ ਗਏ। ਦੇਰ ਰਾਤ ਲਗਭਗ ਡੇਢ ਵਜੇ ਪਰਿਵਾਰ ਨੇ ਦੇਖਿਆ ਤਾਂ ਸੰਗੀਤਾ ਅਤੇ ਬੱਚੇ ਬੇਹੋਸ਼ੀ ਦੀ ਹਾਲਤ 'ਚ ਮਿਲੇ ਤਾਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤ ਐਲਾਨ ਕਰ ਦਿੱਤਾ।
ਪੁਲਸ ਅਨੁਸਾਰ 11 ਸਾਲ ਪਹਿਲਾਂ ਦੋਹਾਂ ਦਾ ਵਿਆਹ ਹੋਇਆ ਸੀ ਅਤੇ ਪਿਛਲੇ 15 ਦਿਨਾਂ ਤੋਂ ਸੰਗੀਤਾ ਪੇਕੇ ਧਾਮਪੁਰ ਖੇਤਰ 'ਚ ਗਈ ਸੀ, ਨਿਰਦੋਸ਼ ਐਤਵਾਰ ਨੂੰ ਹੀ ਉਸ ਨੂੰ ਲੈ ਕੇ ਆਇਆ ਸੀ। ਏ.ਐੱਸ.ਪੀ. ਵਿਸ਼ਵਜੀਤ ਸ਼੍ਰੀਵਾਸਤਵ ਨੇ ਦੱਸਿਆ ਕਿ ਸੰਗੀਤਾ ਅਤੇ ਨਿਰਦੋਸ਼ ਦੇ ਪਰਿਵਾਰ ਨੇ ਕਿਸੇ 'ਤੇ ਕੋਈ ਦੋਸ਼ ਨਹੀਂ ਲਗਾਇਆ। ਮਾਮਲਾ ਸਲਫਾਸ ਖਾ ਕੇ ਖੁਦਕੁਸ਼ੀ ਕਰਨ ਦਾ ਲੱਗ ਰਿਹਾ ਹੈ। ਪੋਸਟਮਾਰਟਮ ਰਿਪੋਰਟ ਨਾਲ ਸਥਿਤੀ ਸਪੱਸ਼ਟ ਹੋ ਜਾਵੇਗੀ।
ਥੱਪੜ ਕਾਂਡ ਮਗਰੋਂ ਵਧਾਈ ਗਈ ਕੇਜਰੀਵਾਲ ਦੀ ਸੁਰੱਖਿਆ
NEXT STORY