ਨੈਸ਼ਨਲ : ਭੋਪਾਲ ਵਿੱਚ ਪੁਲਸ ਨੇ ਇੱਕ ਮਹਿਲਾ ਫਿਜ਼ੀਓਥੈਰੇਪਿਸਟ ਨੂੰ ਚੋਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਔਰਤ ਨੇ ਹਸਪਤਾਲ ਦੇ ਅਹਾਤੇ ਵਿੱਚ ਸਥਿਤ ਇੱਕ ਮੰਦਰ ਤੋਂ 60,000 ਰੁਪਏ ਦੀ ਚਾਂਦੀ ਦੀ ਲਕਸ਼ਮੀ ਮੂਰਤੀ ਚੋਰੀ ਕਰ ਲਈ ਸੀ। ਘਟਨਾ ਸਥਾਨ 'ਤੇ ਲੱਗੇ ਸੀਸੀਟੀਵੀ ਫੁਟੇਜ਼ ਦੇ ਆਧਾਰ 'ਤੇ ਪੁਲਸ ਉਕਤ ਔਰਤ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਅਤੇ ਉਸ ਤੋਂ ਮੂਰਤੀ ਵੀ ਬਰਾਮਦ ਕਰ ਲਈ।
ਇਹ ਵੀ ਪੜ੍ਹੋ - ਜਦੋਂ ਟੱਲੀ ਹੋ ਪਹੁੰਚੀ ਪੂਰੀ ਬਰਾਤ, ਅੱਗੋਂ ਲਾੜੀ ਦੀ ਮਾਂ ਨੇ ਵੀ ਵਿਖਾ 'ਤੇ ਤਾਰੇ, ਦੇਖੋ ਵੀਡੀਓ
ਦੱਸ ਦੇਈਏ ਕਿ ਇਹ ਮਾਮਲਾ ਮਿਸਰੋਡ ਸਥਿਤ ਇੱਕ ਨਿੱਜੀ ਹਸਪਤਾਲ ਨਾਲ ਸਬੰਧਤ ਹੈ, ਜਿੱਥੇ ਹਸਪਤਾਲ ਦੇ ਸਟਾਫ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੰਦਰ ਵਿੱਚੋਂ ਮੂਰਤੀ ਚੋਰੀ ਹੋ ਗਈ ਹੈ। ਪੁਲਸ ਨੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ, ਜਿਸ ਵਿੱਚ ਇੱਕ ਔਰਤ ਆਪਣੇ ਹੱਥ ਵਿੱਚ ਦੋ ਡੱਬੇ ਚੁੱਕੀ ਦਿਖਾਈ ਦੇ ਰਹੀ ਸੀ। ਇਸ ਤੋਂ ਬਾਅਦ ਔਰਤ ਇੱਕ ਕਾਰ ਵਿੱਚ ਬੈਠ ਗਈ ਅਤੇ ਉੱਥੋਂ ਚਲੀ ਗਈ। ਪੁਲਸ ਨੇ ਕਾਰ ਨੰਬਰ ਟ੍ਰੈਕ ਕੀਤਾ ਅਤੇ ਔਰਤ ਦੀ ਪਛਾਣ ਕੀਤੀ। ਜਦੋਂ ਪੁਲਸ ਔਰਤ ਦੇ ਘਰ ਪਹੁੰਚੀ ਤਾਂ ਉੱਥੋਂ ਮੂਰਤੀ ਬਰਾਮਦ ਹੋਈ।
ਇਹ ਵੀ ਪੜ੍ਹੋ - ਲੱਗ ਗਈਆਂ ਮੌਜਾਂ : ਸਕੂਲਾਂ 'ਚ 11 ਤੋਂ 16 ਜਨਵਰੀ ਤੱਕ ਛੁੱਟੀਆਂ ਦਾ ਐਲਾਨ
ਔਰਤ ਨੇ ਪੁਲਸ ਨੂੰ ਦੱਸਿਆ ਕਿ ਉਹ ਇੱਕ ਫਿਜ਼ੀਓਥੈਰੇਪਿਸਟ ਹੈ ਅਤੇ ਉਸਨੇ ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਭਗਵਾਨ ਦੀ ਮੂਰਤੀ ਚੋਰੀ ਕੀਤੀ ਸੀ। ਪੁਲਸ ਨੇ ਔਰਤ ਤੋਂ ਮੂਰਤੀ ਜ਼ਬਤ ਕਰ ਲਈ ਅਤੇ ਚੋਰੀ ਵਿੱਚ ਵਰਤੀ ਗਈ ਕਾਰ ਵੀ ਜ਼ਬਤ ਕਰ ਲਈ।
ਇਹ ਵੀ ਪੜ੍ਹੋ - Breaking : ਕਿਸਾਨੀ ਧਰਨੇ ਵਿਚਾਲੇ ਕੇਂਦਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ 'ਚ ਰਹਿਣ ਵਾਲੇ ਭਾਰਤੀ ਵਿਅਕਤੀ ਨਾਲ 1 ਲੱਖ ਰੁਪਏ ਦੀ ਠੱਗੀ
NEXT STORY