ਨਵਾਦਾ-ਬਿਹਾਰ ਦੇ ਨਵਾਦਾ ਜ਼ਿਲੇ 'ਚ ਵੋਟਿੰਗ ਦੌਰਾਨ ਦੋ ਪਾਰਟੀਆਂ ਦੇ ਸਮਰਥਕਾਂ 'ਚ ਲੜਾਈ ਹੋਈਆ। ਲੜਾਈ ਇੰਨੀ ਵੱਧ ਗਈ ਕਿ ਪੁਲਸ ਨੂੰ ਇਸ 'ਤੇ ਕਾਬੂ ਪਾਉਣ ਲਈ ਹਵਾ 'ਚ ਫਾਇਰਿੰਗ ਕਰਨੀ ਪਈ। ਇਸ ਫਾਇਰਿੰਗ 'ਚ ਇੱਕ ਮਹਿਲਾ ਜ਼ਖਮੀ ਹੋ ਗਈ, ਜਿਸ ਨੂੰ ਤਰੁੰਤ ਹਸਪਤਾਲ ਪਹੁੰਚਾਇਆ ਗਿਆ।
ਰਿਪੋਰਟ ਮੁਤਾਬਕ ਬਿਹਾਰ ਦੇ ਨਵਾਦਾ ਜ਼ਿਲੇ ਦੇ ਗੋਵਿੰਦਪੁਰ ਪਿੰਡ 'ਚ ਵੋਟਿੰਗ ਦੌਰਾਨ ਦੋ ਪਾਰਟੀਆਂ ਦੇ ਸਮਰਥਕਾਂ ਵਿਚਾਲੇ ਆਪਸੀ ਲੜਾਈ ਹੋ ਗਈ। ਇਹ ਲੜਾਈ ਨੂੰ ਰੋਕਣ ਲਈ ਪੁਲਸ ਅਤੇ ਹੋਰ ਸੁਰੱਖਿਆ ਕਰਮਚਾਰੀਆਂ ਨੇ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ ਪੱਥਰਬਾਜੀ ਕੀਤੀ, ਜਿਸ ਨੂੰ ਰੋਕਣ ਲਈ ਪੁਲਸ ਨੇ ਦੋਸ਼ੀਆਂ 'ਤੇ ਲਾਠੀਚਾਰਜ ਅਤੇ ਹਵਾ 'ਚ ਫਾਇਰਿੰਗ ਵੀ ਕੀਤੀ। ਇਸ ਦੌਰਾਨ ਹੋਈ ਫਾਇਰਿੰਗ 'ਚ ਮਹਿਲਾ ਜ਼ਖਮੀ ਹੋ ਗਈ ।
ਵਿਆਹ ਤੋਂ ਪਹਿਲਾਂ ਵੋਟ ਪਾਉਣ ਪੋਲਿੰਗ ਬੂਥ 'ਤੇ ਪਹੁੰਚਿਆ ਲਾੜਾ
NEXT STORY