ਨਵੀਂ ਦਿੱਲੀ— ਭਾਰਤ ਨੇ ਸਭ ਤੋਂ ਜ਼ਿਆਦਾ ਪੋਰਨ ਫਿਲਮਾਂ ਦੇਖਣ ਦੇ ਮਾਮਲੇ 'ਚ ਕੈਨੇਡਾ ਨੂੰ ਪਿੱਛੇ ਛੱਡ ਦਿੱਤਾ ਹੈ ਤੇ ਭਾਰਤ ਹੁਣ ਸਭ ਤੋਂ ਜ਼ਿਆਦਾ ਪੋਰਨ ਫਿਲਮਾਂ ਦੇਖਣ ਤੀਜਾ ਦੇਸ਼ ਬਣ ਗਿਆ ਹੈ। ਅਕਸਰ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਪੋਰਨ ਫਿਲਮਾਂ ਦੇਖਣ ਦੇ ਮਾਮਲੇ 'ਚ ਔਰਤਾਂ ਅੱਗੇ ਹਨ ਜਾਂ ਪੁਰਸ਼। ਹਾਲ ਹੀ ਦੀ ਇਕ ਸੋਧ 'ਚ ਪਾਇਆ ਗਿਆ ਹੈ ਕਿ ਔਰਤਾਂ ਪੁਰਸ਼ਾਂ ਤੋਂ ਜ਼ਿਆਦਾ ਪੋਰਨ ਫਿਲਮਾਂ ਦੇਖਦੀਆਂ ਹਨ। ਇਸ ਸੋਧ ਦਾ ਮਕਸਦ ਵਿਆਹ ਤੋਂ ਪਹਿਲਾਂ ਤੇ ਬਾਅਦ 'ਚ ਸੈਕਸ਼ੁਐਲਿਟੀ ਨੂੰ ਲੈ ਕੇ ਹੋਣ ਵਾਲੇ ਬਦਲਾਵਾਂ ਦਾ ਅਧਿਐਨ ਕਰਨਾ ਸੀ।
ਸੋਧ 'ਚ ਹਿੱਸਾ ਲੈਣ ਵਾਲੀਆਂ ਕਰੀਬ 9 ਫੀਸਦੀ ਔਰਤਾਂ ਨੇ ਮੰਨਿਆ ਕਿ ਉਹ ਵਿਆਹ ਤੋਂ ਪਹਿਲਾਂ ਪੋਰਨ ਫਿਲਮਾਂ ਦੇਖਦੀਆਂ ਸਨ। ਉਥੇ 28 ਫੀਸਦੀ ਔਰਤਾਂ ਨੇ ਕਿਹਾ ਕਿ ਉਨ੍ਹਾਂ ਨੇ ਵਿਆਹ ਤੋਂ ਬਾਅਦ ਪੋਰਨ ਫਿਲਮਾਂ ਦੇਖਣੀਆਂ ਸ਼ੁਰੂ ਕੀਤੀਆਂ। ਉਥੇ ਹੀ 23 ਫੀਸਦੀ ਪੁਰਸ਼ਾਂ ਨੇ ਕਿਹਾ ਕਿ ਉਹ ਵਿਆਹ ਤੋਂ ਪਹਿਲਾਂ ਵੀ ਪੋਰਨ ਫਿਲਮਾਂ ਦੇਖਦੇ ਸਨ ਤੇ 14 ਫੀਸਦੀ ਪੁਰਸ਼ਾਂ ਨੇ ਕਿਹਾ ਕਿ ਉਹ ਵਿਆਹ ਤੋਂ ਬਾਅਦ ਵੀ ਪੋਰਨ ਫਿਲਮਾਂ ਦੇਖਦੇ ਹਨ।
ਮਾਹਰਾਂ ਨੇ ਸੁਝਾਅ ਦਿੱਤਾ ਕਿ ਪੋਰਨ ਫਿਲਮਾਂ ਦੀ ਵਰਤੋਂ ਸੈਕਸ ਡਿਜ਼ਾਇਰ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ। ਵਿਆਹ ਤੋਂ ਬਾਅਦ ਜ਼ਿਆਦਾਤਰ ਪੁਰਸ਼ ਆਪਣੇ ਆਰਥਿਕ ਤੇ ਸਮਾਜਿਕ ਪੱਧਰ ਨੂੰ ਵਧਾਉਣ 'ਚ ਲੱਗ ਜਾਂਦੇ ਹਨ, ਜਿਸ ਨਾਲ ਉਨ੍ਹਾਂ 'ਚ ਸੈਕਸ ਡਿਜ਼ਾਇਰ ਦੀ ਕਮੀ ਆ ਜਾਂਦੀ ਹੈ।
ਸਾਈਬਰ ਮਸਲਿਆਂ ਦਾ ਜ਼ਲਦੀ ਹੋਵੇ ਨਿਪਟਾਰਾ : ਮੋਦੀ
NEXT STORY