ਵੈੱਬ ਡੈਸਕ - ਅੱਜ-ਕੱਲ੍ਹ ਬਹੁਤ ਸਾਰੀਆਂ ਔਰਤਾਂ ਵਾਲਾਂ ਨੂੰ ਸੁੰਦਰ ਬਣਾਉਣ ਲਈ ਸਮੂਥਨਿੰਗ ਕਰਵਾਉਂਦੀਆਂ ਹਨ, ਪਰ ਅਕਸਰ ਇਹ ਸ਼ਿਕਾਇਤ ਰਹਿੰਦੀ ਹੈ ਕਿ ਕੁਝ ਸਮੇਂ ਬਾਅਦ ਵਾਲ ਫਿਰ ਤੋਂ ਉਲਝੇ ਹੋਏ ਅਤੇ ਖਰਾਬ ਦਿਖਣ ਲੱਗ ਪੈਂਦੇ ਹਨ। ਸਰੋਤਾਂ ਅਨੁਸਾਰ, ਸਮੂਥਨਿੰਗ 'ਚ ਕਈ ਤਰ੍ਹਾਂ ਦੇ ਕੈਮੀਕਲਸ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਵਾਲਾਂ ਦੇ ਝੜਨ ਦੀ ਸਮੱਸਿਆ ਵੀ ਹੋ ਸਕਦੀ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਸਮੂਥਨਿੰਗ ਦਾ ਅਸਰ ਲੰਬੇ ਸਮੇਂ ਤੱਕ ਰਹੇ ਅਤੇ ਵਾਲ ਸਿਹਤਮੰਦ ਰਹਿਣ, ਤਾਂ ਤੁਹਾਨੂੰ ਵਾਲਾਂ ਦੀ ਐਕਸਟਰਾ ਕੇਅਰ ਕਰਨ ਦੀ ਲੋੜ ਹੈ। ਵਾਲਾਂ ਦੀ ਦੇਖਭਾਲ ਲਈ ਮਾਹਿਰਾਂ ਵੱਲੋਂ ਦਿੱਤੇ ਗਏ ਕੁਝ ਅਹਿਮ ਸੁਝਾਅ ਹੇਠ ਲਿਖੇ ਅਨੁਸਾਰ ਹਨ :-
ਸਲਫੇਟ ਫ੍ਰੀ ਸ਼ੈਂਪੂ ਦੀ ਵਰਤੋਂ
- ਸਮੂਥਨਿੰਗ ਤੋਂ ਬਾਅਦ ਵਾਲਾਂ ਨੂੰ ਡੈਮੇਜ ਤੋਂ ਬਚਾਉਣ ਲਈ ਹਮੇਸ਼ਾ ਸਲਫੇਟ ਫ੍ਰੀ ਸ਼ੈਂਪੂ ਦੀ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਕੈਮੀਕਲ ਵਾਲਾਂ ਦੇ ਫਾਈਬਰ ਨੂੰ ਘਟਾ ਦਿੰਦੇ ਹਨ।
ਕੰਡੀਸ਼ਨਰ ਲਗਾਉਣਾ ਹੈ ਜ਼ਰੂਰੀ
- ਸ਼ੈਂਪੂ ਤੋਂ ਬਾਅਦ ਕੰਡੀਸ਼ਨਰ ਲਗਾਉਣਾ ਬਹੁਤ ਜ਼ਰੂਰੀ ਹੈ। ਸਮੂਥਨਿੰਗ ਵਾਲੇ ਵਾਲਾਂ 'ਤੇ ਕੰਡੀਸ਼ਨਰ ਨੂੰ ਘੱਟੋ-ਘੱਟ 10 ਤੋਂ 15 ਮਿੰਟ ਤੱਕ ਲਗਾ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਵਾਲਾਂ ਨੂੰ ਡੂੰਘਾਈ ਤੱਕ ਨਮੀ ਮਿਲ ਸਕੇ।
ਹੇਅਰ ਮਾਸਕ ਦਾ ਫਾਇਦਾ
- ਹਫਤੇ 'ਚ ਘੱਟੋ-ਘੱਟ ਇੱਕ ਵਾਰ ਹੇਅਰ ਮਾਸਕ ਦੀ ਵਰਤੋਂ ਜ਼ਰੂਰ ਕਰੋ। ਇਹ ਵਾਲਾਂ 'ਚ ਨਮੀ ਬਣਾਈ ਰੱਖਣ ਅਤੇ ਲੋੜੀਂਦਾ ਪੋਸ਼ਣ ਦੇਣ 'ਚ ਮਦਦ ਕਰਦਾ ਹੈ।
ਨਾਰੀਅਲ ਤੇਲ ਦੀ ਮਾਲਿਸ਼
- ਵਾਲਾਂ ਨੂੰ ਟੁੱਟਣ ਤੋਂ ਬਚਾਉਣ ਲਈ ਸ਼ੈਂਪੂ ਕਰਨ ਤੋਂ ਕੁਝ ਘੰਟੇ ਪਹਿਲਾਂ ਨਾਰੀਅਲ ਤੇਲ ਨਾਲ ਚੰਪੀ ਕਰਨਾ ਫਾਇਦੇਮੰਦ ਹੁੰਦਾ ਹੈ।
ਸਮੇਂ ਸਿਰ ਟ੍ਰਿਮਿੰਗ
- ਵਾਲਾਂ ਨੂੰ ਨਰਮ ਅਤੇ ਮੁਲਾਇਮ ਰੱਖਣ ਲਈ ਸਮੇਂ-ਸਮੇਂ 'ਤੇ ਟ੍ਰਿਮਿੰਗ ਕਰਵਾਉਣਾ ਬਹੁਤ ਜ਼ਰੂਰੀ ਹੈ। ਜੇਕਰ ਟ੍ਰਿਮਿੰਗ ਨਾ ਕੀਤੀ ਜਾਵੇ, ਤਾਂ ਵਾਲਾਂ ਦੇ ਡੈਮੇਜ ਹੋਣ ਦਾ ਖਤਰਾ ਵਧ ਜਾਂਦਾ ਹੈ।
ਇਨ੍ਹਾਂ ਨੁਕਤਿਆਂ ਨੂੰ ਅਪਣਾ ਕੇ ਤੁਸੀਂ ਆਪਣੇ ਸਮੂਥਨਿੰਗ ਕੀਤੇ ਵਾਲਾਂ ਦੀ ਸੁੰਦਰਤਾ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖ ਸਕਦੇ ਹੋ।
ਹੁਣ ਮੈਟਰੋ 'ਚ ਸ਼ੂਟ ਹੋਵੇਗੀ Pre Wedding ! Happy Birthday ਲਈ ਵੀ ਕਰ ਸਕੋਗੇ ਬੁਕਿੰਗ, ਜਾਣੋ ਰੇਟ
NEXT STORY