ਨਵੀਂ ਦਿੱਲੀ—ਸੱਪ ਜਾਂ ਅਜਗਰ ਦਾ ਖਿਆਲ ਆਉਂਦੇ ਹੀ ਸਾਨੂੰ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ, ਪਰ ਇਸ ਸਮੇਂ 'ਚ ਕਈ ਇਸ ਤਰ੍ਹਾਂ ਦੇ ਲੋਕ ਹਨ ਜੋ ਸੱਪ ਜਾਂ ਅਜਗਰ ਨੂੰ ਪਾਲਦੇ ਹਨ। ਇਨ੍ਹਾਂ ਚੋਂ ਇਕ ਮਹਿਲਾ ਨਾਲ ਜੁੜਿਆ ਕਿੱਸਾ ਕੁਝ ਸਮਾਂ ਪਹਿਲਾਂ ਫੇਸਬੁੱਕ 'ਤੇ ਕਾਫੀ ਸ਼ੇਅਰ ਕੀਤਾ ਗਿਆ ਸੀ, ਜਿਸ ਨੇ ਸੁਣਿਆ ਉਹ ਸੋਚ 'ਚ ਪੈ ਗਿਆ। ਇਕ ਮਹਿਲਾ ਹਰ ਰਾਤ ਆਪਣੇ ਪਾਲਤੂ ਅਜਗਰ ਦੇ ਨਾਲ ਸੌਂਦੀ ਸੀ।
7 ਫੁੱਟ ਦੇ ਇਸ ਅਜਗਰ ਨੇ ਇਕ ਦਿਨ ਖਾਣਾ-ਪੀਣਾ ਛੱਡ ਦਿੱਤਾ। ਕੁਝ ਦਿਨ ਬਾਅਦ ਮਹਿਲਾ ਜਦੋਂ ਉਸ ਨੂੰ ਵੇਟਨਰੀ ਡਾਕਟਰ ਦੇ ਕੋਲ ਲੈ ਗਈ ਤਾਂ ਉਨ੍ਹਾਂ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ। ਡਾਕਟਰ ਨੇ ਮਹਿਲਾ ਤੋਂ ਪੁੱਛਿਆ, ਕਿ ਤੁਹਾਡਾ ਅਜਗਰ ਹਰ ਰਾਤ ਤੁਹਾਡੇ ਨਾਲ ਸੌਂਦਾ ਹੈ। ਮਹਿਲਾ ਨੇ ਜਵਾਬ ਦਿੱਤਾ ਹਾਂ, ਡਾਕਟਰ ਨੇ ਫਿਰ ਪੁੱਛਿਆ ਕਿ, ਇਹ ਤੁਹਾਡੇ ਨਾਲ ਲਿਪਟਦਾ ਜਾਂ ਫਿਰ ਆਪਣਾ ਪੂਰਾ ਸਰੀਰ ਸਟਰੈਚ ਕਰਦਾ ਹੈ? ਇਸ ਦੇ ਵੀ ਜਵਾਬ 'ਚ ਮਹਿਲਾ ਨੇ ਜਵਾਬ ਦਿੱਤਾ ਹਾਂ। ਇਸ ਦੇ ਬਾਅਦ ਡਾਕਟਰ ਨੇ ਦੱਸਿਆ ਕਿ ਉਹ ਕਿਸੇ ਵੀ ਜਾਨਵਰ ਪ੍ਰੇਮੀ ਨੂੰ ਹੈਰਾਨ ਕਰ ਸਕਦਾ ਹੈ।
ਡਾਕਟਰ ਨੇ ਦੱਸਿਆ ਕਿ ਅਜਗਰ ਨੇ ਖਾਣਾ-ਪੀਣਾ ਇਸ ਲਈ ਛੱਡ ਦਿੱਤਾ ਹੈ, ਕਿਉਂਕਿ ਉਹ ਆਪਣੇ ਦੂਜੇ ਮੀਲ (ਖਾਣੇ) ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਸ ਦਾ ਪਾਲਤੂ ਜਾਨਵਰ ਉਸ ਨਾਲ ਇਸ ਲਈ ਨਹੀਂ ਲਿਪਟਦਾ ਕਿ ਉਹ ਉਸ ਨੂੰ ਪਿਆਰ ਕਰਦਾ ਹੈ, ਸਗੋਂ ਇਸ ਲਈ ਲਿਪਟਦਾ ਹੈ ਅਤੇ ਸਟਰੈਚ ਕਰਦਾ ਹੈ,ਤਾਂਕਿ ਉਹ ਇਹ ਜਾਨ ਸਕੇ ਕਿ ਉਸ ਦੀ ਖੁਦ ਦੀ ਲੰਬਾਈ ਇੰਨੀ ਹੋਈ ਹੈ ਕਿ ਨਹੀਂ ਕਿ ਉਹ ਲੜਕੀ ਨੂੰ ਪੂਰਾ ਨਿਗਲ ਜਾਵੇ। ਡਾਕਟਰ ਨੇ ਸਾਫ-ਸਾਫ ਦੱਸਿਆ ਕਿ ਅਜਗਰ ਆਪਣੇ ਮਾਲਕਿਨ ਨੂੰ ਹੀ ਖਾਣ ਦੀ ਯੋਜਨਾ 'ਚ ਹੈ।
ਬੀ.ਜੇ.ਪੀ ਦੇ ਇਹ ਵਿਧਾਇਕ ਰਾਮਨਾਥ ਕੋਵਿੰਦ ਨੂੰ ਨਹੀਂ ਪਾਉਣਗੇ ਵੋਟ, ਜਾਣੋ ਕੀ ਹੈ ਮਾਮਲਾ
NEXT STORY