ਲੰਡਨ— ਪ੍ਰੈਸ ਦੀ ਸੁਤੰਤਰਤਾ ਦੇ ਮਾਮਲੇ 'ਚ ਭਾਰਤ ਪਹਿਲਾਂ ਦੇ ਮੁਕਾਬਲੇ ਦੋ ਸਥਾਨ ਖਿਸਕ ਕੇ 138ਵੇਂ ਨਬੰਰ 'ਤੇ ਪਹੁੰਚ ਗਿਆ ਹੈ। ਰੈਂਕਿੰਗ ਜਾਰੀ ਕਰਨ ਵਾਲੀ ਇਕ ਸੰਸਥਾ ਨੇ ਆਪਣੀ ਸਾਲਾਨਾਂ ਰਿਪੋਰਟ 'ਚ ਇਸ ਰੈਂਕਿੰਗ ਦੇ ਲਈ ਪੱਤਰਕਾਰਾਂ ਦੇ ਖਿਲਾਫ ਹੋਣ ਵਾਲੀ ਹਿੰਸਾ ਤੇ ਨਫਰਤ ਅਪਰਾਧ ਨੂੰ ਜ਼ਿੰਮੇਦਾਰ ਠਹਿਰਾਇਆ ਹੈ।
ਰਿਪੋਰਟਸ ਵਿਦਆਊਟ ਬਾਰਡਰਸ (ਆਰ.ਐਸ.ਐਫ.) ਨੇ ਆਪਣੀ ਰਿਪੋਰਟ 'ਚ ਕਿਹਾ ਕਿ ਭਾਰਤ ਦੀ ਇਸ ਡਿੱਗਦੀ ਰੈਂਕਿੰਗ ਦੇ ਲਈ ਨਫਰਤ ਅਪਰਾਧ ਵੀ ਇਕ ਵੱਡਾ ਕਾਰਨ ਹੈ। ਜਦੋਂ ਤੋਂ ਨਰਿੰਦਰ ਮੋਦੀ 2014 'ਚ ਪ੍ਰਧਾਨ ਮੰਤਰੀ ਬਣੇ ਹਨ, ਹਿੰਦੂ ਕੱਟੜਪੰਥੀ ਪੱਤਰਕਾਰਾਂ ਨਾਲ ਬਹੁਤ ਹਿੰਸਕ ਤਰੀਕੇ ਨਾਲ ਪੇਸ਼ ਆ ਰਹੇ ਹਨ। ਇਸ 'ਚ ਕਿਹਾ ਗਿਆ ਕਿ ਕੋਈ ਵੀ ਰਿਪੋਰਟ ਜੋ ਸੱਤਾਧਾਰੀ ਪਾਰਟੀ ਨੂੰ ਨਾਗਵਾਰ ਹੁੰਦੀਆਂ ਹਨ ਜਾਂ ਫਿਰ ਹਿੰਦੂ ਧਰਮ ਦੀ ਕਿਸੇ ਵੀ ਤਰ੍ਹਾਂ ਦੀ ਅਲੋਚਨਾ ਜਿਹੇ ਮਾਮਲਿਆਂ 'ਚ ਲੇਖਕ ਜਾਂ ਰਿਪੋਰਟਰ ਨੂੰ ਆਨਲਾਈਨ ਅਪਮਾਨਿਤ ਕਰਨਾ ਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਹੜ੍ਹ ਆ ਜਾਂਦਾ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਪ੍ਰਧਾਨ ਮੰਤਰੀ ਦੀ ਟ੍ਰੋਲ ਸੈਨਾ ਵਲੋਂ ਆਉਂਦੀਆਂ ਹਨ।
ਆਰ.ਐਸ.ਐਫ. ਨੇ ਇਸ ਦੇ ਲਈ ਪੱਤਰਕਾਰ ਤੇ ਵਰਕਰ ਗੌਰੀ ਲੰਕੇਸ਼ ਦਾ ਉਦਾਹਰਣ ਦਿੱਤਾ, ਜਿਨ੍ਹਾਂ ਦੀ ਪਿਛਲੇ ਸਾਲ ਸਤੰਬਰ 'ਚ ਹੱਤਿਆ ਕਰ ਦਿੱਤੀ ਗਈ ਸੀ। ਆਰ.ਐਸ.ਐਫ. ਮੁਤਾਬਕ ਭਾਰਤ 'ਚ ਡਿੱਗਦੀ ਰੈਂਕਿੰਗ ਦੇ ਲਈ ਪੱਤਰਕਾਰਾਂ ਦੇ ਖਿਲਾਫ ਹੋਣ ਵਾਲੀ ਹਿੰਸਾ ਬਹੁਤ ਹੱਦ ਤੱਕ ਜ਼ਿੰਮੇਦਾਰ ਹੈ। ਉਨ੍ਹਾਂ ਦੇ ਕੰਮ ਦੇ ਕਾਰਨ ਘੱਟ ਤੋਂ ਘੱਟ ਤਿੰਨ ਪੱਤਰਕਾਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜ਼ਿਆਦਾਤਰ ਮਾਮਲਿਆਂ 'ਚ ਅਸਪੱਸ਼ਟ ਪਰੀਸਥਿਤੀਆਂ 'ਚ ਉਨ੍ਹਾਂ ਦੀ ਮੌਤ ਹੋਈ ਤੇ ਅਕਸਰ ਅਜਿਹੇ ਮਾਮਲੇ ਪੇਂਡੂ ਇਲਾਕਿਆਂ 'ਚ ਦੇਖਣ ਨੂੰ ਮਿਲਦੇ ਹਨ, ਜਿਥੇ ਪੱਤਰਕਾਰਾਂ ਨੂੰ ਬਹੁਤ ਘੱਟ ਤਨਖਾਹ ਮਿਲਦੀ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਦੁਨੀਆ 'ਚ ਸਭ ਤੋਂ ਸੁਤੰਤਰ ਮੀਡੀਆ ਦੇ ਤੌਰ 'ਤੇ ਲਗਾਤਾਰ ਦੂਜੇ ਸਾਲ ਵੀ ਨਾਰਵੇ ਸਭ ਤੋਂ ਅੱਗੇ ਹੈ, ਉਥੇ ਹੀ ਉੱਤਰ ਕੋਰੀਆ 'ਚ ਮੀਡੀਆ ਦੀ ਆਵਾਜ਼ ਨੂੰ ਸਭ ਤੋਂ ਜ਼ਿਆਦਾ ਦਬਾਇਆ ਜਾਂਦਾ ਹੈ। 180 ਦੇਸ਼ਾਂ ਦੀ ਰੈਂਕਿੰਗ 'ਚ ਭਾਰਤ 138ਵੇਂ ਸਥਾਨ 'ਤੇ ਪਹੁੰਚ ਗਿਆ ਹੈ।
ਭਾਰਤ ਦੇ ਇਨ੍ਹਾਂ ਚੋਟੀ ਦੇ ਮੰਤਰੀਆਂ ਦੀ ਹੋ ਰਹੀ ਹੈ ਦੁਨੀਆ ਭਰ 'ਚ ਸ਼ਲਾਘਾ
NEXT STORY