ਨੈਸ਼ਨਲ ਡੈਸਕ- ਸਾਲ 2022 ਹੁਣ ਸਾਨੂੰ ਕੁਝ ਹੀ ਦਿਨਾਂ ਵਿਚ ਅਲਵਿਦਾ ਆਖਣ ਵਾਲਾ ਹੈ। ਨਵਾਂ ਸਾਲਾ ਨਵੀਆਂ ਉਮੀਦਾਂ ਨਾਲ ਭਰਿਆ ਹੋਵੇ, ਇਹ ਅਸੀਂ ਸਾਰੇ ਅਰਦਾਸ ਕਰਦੇ ਹਾਂ। ਹਾਲਾਂਕਿ ਸਾਲ 2022 ਪਿੱਛੇ ਕੁਝ ਯਾਦਾਂ ਵੀ ਛੱਡ ਗਿਆ ਹੈ, ਜਿਸ ਕਾਰਨ ਇਸ ਸਾਲ ਨੂੰ ਯਾਦ ਕੀਤਾ ਜਾਵੇਗਾ। ਸਿਆਸਤ ਤੋਂ ਲੈ ਕੇ ਖੇਡ ਜਗਤ ਤੱਕ ਕਈ ਉਤਾਰ-ਚੜ੍ਹਾਅ ਵੇਖਣ ਨੂੰ ਮਿਲੇ, ਜਿਸ ਕਾਰਨ ਸਾਲ 2022 ਨੂੰ ਯਾਦ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਸਕੂਲ ’ਚ ਖੇਡ ਮੁਕਾਬਲੇ ਦੌਰਾਨ ਵਿਦਿਆਰਥੀ ਦੀ ਗਰਦਨ ਦੇ ਆਰ-ਪਾਰ ਹੋਇਆ ਨੇਜਾ
ਮਾਤਾ ਵੈਸ਼ਨੋ ਦੇਵੀ ਦੇ ਦਰਬਾਰ 'ਚ ਮਚੀ ਭਾਜੜ-
ਸਾਲ ਦੀ ਸ਼ੁਰੂਆਤ ਕਾਫੀ ਚੰਗੀ ਨਹੀਂ ਰਹੀ। ਪਹਿਲੀ ਜਨਵਰੀ ਨੂੰ ਹੀ ਮਾਤਾ ਵੈਸ਼ਨੋ ਮਾਤਾ ਦਰਬਾਰ 'ਚ ਭਾਜੜ ਮਚ ਗਈ, ਜਿਸ ਵਿਚ 12 ਲੋਕਾਂ ਦੀ ਮੌਤ ਹੋ ਗਈ। ਸਾਲ ਦੀ ਸ਼ੁਰੂਆਤ ਵਿਚ ਇਸ ਦੁਖ਼ਦ ਘਟਨਾ ਦੇ ਵਾਪਰ ਜਾਣ ਨਾਲ ਕਈ ਘਰਾਂ ਵਿਚ ਮਾਤਮ ਛਾ ਗਿਆ।
ਮੋਦੀ ਦੀ ਸੁਰੱਖਿਆ ਨਾਲ ਖਿਲਵਾੜ-
5 ਜਨਵਰੀ ਨੂੰ ਪੰਜਾਬ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਵੱਡੀ ਲਾਪ੍ਰਵਾਹੀ ਵਰਤੀ ਗਈ। ਪੰਜਾਬ ਦੌਰੇ 'ਤੇ ਆਏ ਪ੍ਰਧਾਨ ਮੰਤਰੀ ਮੋਦੀ ਦੇ ਕਾਫਿਲਾ ਨੂੰ ਇਕ ਪੁਲ 'ਤੇ ਕਿਸਾਨਾਂ ਨੇ ਰੋਕ ਲਿਆ। ਪ੍ਰਧਾਨ ਮੰਤਰੀ ਮੋਦੀ ਇੱਥੇ ਕਰੀਬ ਅੱਧਾ ਘੰਟਾ ਫਸੇ ਰਹੇ। ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਵਰਤੀ ਗਈ ਕੋਤਾਹੀ ਵੱਡਾ ਮੁੱਦਾ ਬਣ ਗਿਆ ਸੀ, ਉਸ ਸਮੇਂ ਪੰਜਾਬ ਵਿਚ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਸਰਕਾਰ ਸੀ।
ਇਹ ਵੀ ਪੜ੍ਹੋ: ਅਨੋਖਾ ਵਿਆਹ; ਦਾਜ 'ਚ ਪਿਤਾ ਨੇ ਧੀ ਨੂੰ ਦਿੱਤਾ 'ਬੁਲਡੋਜ਼ਰ', ਵੇਖਣ ਵਾਲਿਆਂ ਦੀ ਲੱਗੀ ਭੀੜ
ਹਿਜਾਬ ਵਿਵਾਦ-
ਕਰਨਾਟਕ ਵਿਚ ਹਿਜਾਬ ਵਿਵਾਦ ਅਕਤੂਬਰ 2021 'ਚ ਸ਼ੁਰੂ ਹੋਇਆ ਸੀ ਪਰ ਇਸ ਸਾਲ ਜਨਵਰੀ 'ਚ ਮਾਮਲੇ ਨੇ ਕੁਝ ਜ਼ਿਆਦਾ ਹੀ ਤੂਲ ਫੜ ਲਿਆ। 5 ਸੂਬਿਆਂ 'ਚ ਚੋਣਾਂ ਨੂੰ ਵੇਖਦੇ ਹੋਏ ਇਸ ਮਾਮਲੇ 'ਚ ਜੰਮ ਕੇ ਸਿਆਸਤ ਹੋਈ। ਸੁਪਰੀਮ ਕੋਰਟ ਵਿਚ ਦੋ ਜੱਜਾਂ ਦੀ ਬੈਂਚ ਦਾ ਫ਼ੈਸਲਾ ਵੀ ਵੰਡਿਆ ਰਿਹਾ।
ਇਹ ਵੀ ਪੜ੍ਹੋ- ਮੁੜ ਭਖਿਆ ਵਿਵਾਦ : ਵਿਦਿਆਰਥਣਾਂ ਨੇ DC ਤੋਂ ਕਾਲਜ ਕੈਂਪਸ 'ਚ ਹਿਜਾਬ ਪਹਿਨਣ ਦੀ ਮਨਜ਼ੂਰੀ ਮੰਗੀ
ਕਾਂਗਰਸ ਨੂੰ ਮਿਲਿਆ ਗੈਰ-ਗਾਂਧੀ ਪ੍ਰਧਾਨ-
ਕਾਂਗਰਸ ਨੂੰ ਤਕਰੀਬਨ 24 ਸਾਲਾਂ ਬਾਅਦ ਗਾਂਧੀ ਪਰਿਵਾਰ ਤੋਂ ਬਾਹਰ ਦਾ ਪ੍ਰਧਾਨ ਮਿਲਿਆ ਹੈ। ਕਾਂਗਰਸ ਪ੍ਰਧਾਨ ਅਹੁਦੇ ਦੀ ਚੋਣ ਵਿਚ ਮਲਿਕਾਰਜੁਨ ਖੜਗੇ ਅਤੇ ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਵਿਚਾਲੇ ਮੁਕਾਬਲਾ ਹੋਇਆ। ਖੜਗੇ ਨੇ ਸ਼ਸ਼ੀ ਥਰੂਰ ਨੂੰ ਕਰਾਰੀ ਹਾਰ ਦਿੱਤੀ। ਚੋਣਾਂ ਵਿਚ ਖੜਗੇ ਨੂੰ 7,897 ਵੋਟਾਂ ਮਿਲੀਆਂ। ਇਸ ਦੇ ਨਾਲ ਹੀ ਖੜਗੇ ਪਾਰਟੀ ਦੇ ਪ੍ਰਧਾਨ ਬਣੇ।
ਇਹ ਵੀ ਪੜ੍ਹੋ- ਸਿਰਸਾ ਨੇ ਈਸਾਈ ਮਿਸ਼ਨਰੀਆਂ ਵੱਲੋਂ ਕਰਵਾਏ ਜਾ ਰਹੇ ਧਰਮ ਪਰਿਵਰਤਨ ਨੂੰ ਲੈ ਕੇ CM ਮਾਨ ਨੂੰ ਕੀਤੀ ਇਹ ਮੰਗ
ਨੁਪੂਰ ਸ਼ਰਮਾ ਵਿਵਾਦ-
ਭਾਜਪਾ ਤੋਂ ਕੱਢੀ ਗਈ ਨੁਪੂਰ ਸ਼ਰਮਾ ਵੱਲੋਂ ਮੁਹੰਮਦ ਸਾਹਿਬ 'ਤੇ ਵਿਵਾਦਿਤ ਟਿੱਪਣੀ ਕਰਨ ਨਾਲ ਦੇਸ਼ ਹੀ ਨਹੀਂ ਸਗੋਂ ਪੂਰੀ ਦੁਨੀਆ ਵਿਚ ਬਵਾਲ ਮਚ ਗਿਆ। ਨੁਪੂਰ ਸ਼ਰਮਾ ਦੀ ਗ੍ਰਿਫ਼ਤਾਰੀ ਲਈ ਪੂਰੇ ਦੇਸ਼ ਵਿਚ ਹਿੰਸਕ ਪ੍ਰਦਰਸ਼ਨ ਹੋਏ। ਸਾਊਦੀ ਅਰਬ ਅਤੇ ਕਤਰ ਸਮੇਤ ਤਮਾਮ ਮੁਸਲਿਮ ਦੇਸ਼ਾਂ ਨੇ ਵੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਭਾਜਪਾ ਨੇ ਨੁਪੂਰ ਦੇ ਵਿਵਾਦਿਤ ਬਿਆਨ ਤੋਂ ਕਿਨਾਰਾ ਕਰਦਿਆਂ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ।
ਇਹ ਵੀ ਪੜ੍ਹੋ- ਧੀ ਜਨਮੀ ਤਾਂ ਪਿਤਾ ਨੇ ਰੈੱਡ ਕਾਰਪੇਟ ਵਿਛਾ ਕੇ ਕੀਤਾ ਸਵਾਗਤ, ਘਰ 'ਚ ਦੀਵਾਲੀ ਵਰਗਾ ਜਸ਼ਨ
5 ਸੂਬਿਆਂ ਦੇ ਚੋਣ ਨਤੀਜੇ-
ਇਸ ਸਾਲ ਉਤਰ ਪ੍ਰਦੇਸ਼, ਉਤਰਾਖੰਡ ਅਤੇ ਪੰਜਾਬ ਸਮੇਤ 5 ਸੂਬਿਆਂ ਦੇ ਚੋਣ ਨਤੀਜਿਆਂ ਨੇ ਦੇਸ਼ ਦੀ ਸਿਆਸਤ ਨੂੰ ਇਕ ਨਵੀਂ ਦਿਸ਼ਾ ਦਿੱਤੀ। ਯੂ. ਪੀ. ਅਤੇ ਉਤਰਾਖੰਡ ਵਿਚ ਭਾਜਪਾ ਨੇ ਵਾਪਸੀ ਕਰਦੇ ਹੋਏ ਇਤਿਹਾਸ ਰਚ ਦਿੱਤਾ। ਪੰਜਾਬ ਵਿਚ ਕੇਜਰੀਵਾਲ ਦਾ ਝਾੜੂ ਚੱਲਿਆ, ਜਿਸ ਨਾਲ ਪੂਰਾ ਵਿਰੋਧੀ ਧਿਰ ਸਾਫ਼ ਹੋ ਗਿਆ। ਇਸ ਜਿੱਤ ਨੇ ਕੇਜਰੀਵਾਲ ਨੂੰ ਰਾਸ਼ਟਰੀ ਪੱਧਰ ਦਾ ਨੇਤਾ ਸਾਬਤ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਬਿਹਾਰ 'ਚ ਨਹੀਂ ਰੁਕ ਰਿਹਾ ਜ਼ਹਿਰੀਲੀ ਸ਼ਰਾਬ ਦਾ ਕਹਿਰ, ਨਿਤੀਸ਼ ਬੋਲੇ- ਸ਼ਰਾਬੀਆਂ ਨਾਲ ਕੋਈ ਹਮਦਰਦੀ ਨਹੀਂ
ਸ਼ਰਧਾ ਕਤਲਕਾਂਡ-
ਇਸ ਸਾਲ ਦਾ ਸਭ ਤੋਂ ਜ਼ਿਆਦਾ ਸੁਰਖੀਆਂ 'ਚ ਰਿਹਾ ਸ਼ਰਧਾ ਕਤਲਕਾਂਡ। ਦਿੱਲੀ ਦੇ ਮਹਿਰੌਲੀ ਵਿਚ ਸ਼ਰਧਾ ਕਤਲਕਾਂਡ ਨੇ ਹਰ ਇਕ ਦੇ ਦਿਲ ਨੂੰ ਦਹਿਲਾ ਦਿੱਤਾ। ਸ਼ਰਧਾ ਦੇ ਕਤਲ ਦਾ ਦੋਸ਼ੀ ਪ੍ਰੇਮੀ ਆਫਤਾਬ ਪੂਨਾਵਾਲਾ ਹੈ, ਜਿਸ ਨੇ ਸ਼ਰਧਾ ਦਾ ਕਤਲ ਕਰਨ ਮਗਰੋਂ ਉਸ ਦੀ ਲਾਸ਼ ਦੇ 35 ਟੁਕੜੇ ਕਰ ਕੇ ਜੰਗਲ ਵਿਚ ਸੁੱਟ ਦਿੱਤੇ। ਇਸ ਸਾਲ ਦਾ ਇਹ ਸਭ ਤੋਂ ਖ਼ੌਫਾਨਾਕ ਕਤਲਕਾਂਡ ਹੈ। ਸ਼ਰਧਾ, ਆਫਤਾਬ ਨਾਲ ਲਿਵ-ਇਨ ਵਿਚ ਰਹਿੰਦੀ ਸੀ ਅਤੇ ਉਸ 'ਤੇ ਵਿਆਹ ਦਾ ਦਬਾਅ ਬਣਾ ਰਹੀ ਸੀ, ਜਿਸ ਕਾਰਨ ਉਸ ਦਾ ਕਤਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਸ਼ਰਧਾ ਕਤਲਕਾਂਡ: ਆਫਤਾਬ ਦਾ ਹੈਰਾਨ ਕਰਦਾ ਬਿਆਨ- ਫਾਂਸੀ ਵੀ ਮਿਲੀ ਤਾਂ ਅਫ਼ਸੋਸ ਨਹੀਂ, ਜੰਨਤ ’ਚ ਹੂਰ ਮਿਲੇਗੀ
ਯਾਦਗਾਰ ਬਣਿਆ ਫੀਫਾ ਵਰਲਡ ਕੱਪ-
ਆਲ ਟੀਮ ਗ੍ਰੇਟ ਫੁੱਟਬਾਲਰ ਲਿਓਨਿਲ ਮੇਸੀ ਦੀ ਬਦੌਲਤ ਅਰਜਨਟੀਨਾ 36 ਸਾਲ ਬਾਅਦ ਚੈਂਪੀਅਨ ਬਣਿਆ। ਫੀਫਾ ਵਰਲਡ ਕੱਪ-2022 ਦੇ ਰੋਮਾਂਚਕ ਫਾਈਨਲ ਵਿਚ ਅਰਜਨਟੀਨ ਨੇ ਫਰਾਂਸ ਨੂੰ 3-3 (ਸ਼ੂਟਆਊਟ 4-2) ਨਾਲ ਹਰਾ ਕੇ 36 ਸਾਲ ਬਾਅਦ ਵਰਲਡ ਕੱਪ ਦਾ ਖਿਤਾਬ ਹਾਸਲ ਕੀਤਾ। ਇਹ ਵਰਲਡ ਕੱਪ ਜਿੱਤ ਕੇ ਲਿਓਨਿਲ ਮੇਸੀ ਦਾ ਸੁਫ਼ਨਾ ਸਾਕਾਰ ਹੋਇਆ। ਉਸ ਨੇ ਮਹਾਨ ਖਿਡਾਰੀਆਂ ਦੀ ਸੂਚੀ ’ਚ ਆਪਣਾ ਨਾਂ ਦਰਜ ਕਰਵਾਇਆ।
ਇਹ ਵੀ ਪੜ੍ਹੋ- ਲਿਓਨਿਲ ਮੇਸੀ ਦਾ ਸੁਫ਼ਨਾ ਹੋਇਆ ਸਾਕਾਰ, ਮਹਾਨ ਖਿਡਾਰੀਆਂ ਦੀ ਸੂਚੀ ’ਚ ਨਾਂ ਕਰਵਾਇਆ ਦਰਜ
ਦਿੱਲੀ ਏਅਰਪੋਰਟ ’ਤੇ ਯਾਤਰੀਆਂ ਦੀ ਭੀੜ, ਫਲਾਈਟ ਮਿਸ ਹੋਣ ਦੇ ਡਰੋਂ 50 ਫੀਸਦੀ ਤੱਕ ਖਾਣਾ-ਪੀਣਾ ਹੋਇਆ ਘੱਟ
NEXT STORY