ਪਟਨਾ- ਬਿਹਾਰ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ ਰੁਕ ਨਹੀਂ ਰਿਹਾ ਹੈ। ਛਪਰਾ ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਦੇ ਕਾਰਨ ਮੌਤਾਂ ਦਾ ਅੰਕੜਾ 65 ਤੋਂ ਵਧ ਗਿਆ ਹੈ। ਛਪਰਾ ਤੋਂ ਇਲਾਵਾ ਸਾਰਣ, ਸਿਵਾਨ ਅਤੇ ਬੇਗੂਸਰਾਏ ਵਿਚ ਵੀ ਸ਼ਰਾਬ ਪੀਣ ਕਾਰਨ ਮੌਤਾਂ ਹੋਈਆਂ ਹਨ।
ਇਹ ਵੀ ਪੜ੍ਹੋ- ਬਿਹਾਰ: ਛਪਰਾ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 65 ਲੋਕਾਂ ਦੀ ਮੌਤ, ਸੁਪਰੀਮ ਕੋਰਟ ਪਹੁੰਚਿਆ ਮਾਮਲਾ
ਓਧਰ ਬਿਹਾਰ ਵਿਧਾਨ ਸਭਾ 'ਚ ਬੋਲਦੇ ਹੋਏ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਸ਼ਰਾਬ ਨਾਲ ਮੌਤ ਹੋਣ 'ਤੇ ਕਿਸੇ ਨੂੰ ਵੀ ਮੁਆਵਜ਼ਾ ਨਹੀਂ ਦਿੱਤਾ ਜਾਵੇਗਾ। ਬਿਹਾਰ 'ਚ ਸ਼ਰਾਬ ਪੀ ਕੇ ਮਰਨ ਵਾਲਿਆਂ ਨੂੰ ਸਰਕਾਰ ਮੁਆਵਜ਼ਾ ਨਹੀਂ ਦੇਵੇਗੀ। ਜੇਕਰ ਕੋਈ ਸ਼ਰਾਬ ਪੀ ਕੇ ਮਰਦਾ ਹੈ ਤਾਂ ਉਸ ਨਾਲ ਸਾਡੀ ਕੋਈ ਹਮਦਰਦੀ ਨਹੀਂ ਹੈ। ਜੇਕਰ ਕੋਈ ਸ਼ਰਾਬ ਪੀਵੇਗਾ ਤਾਂ ਉਹ ਮਰੇਗਾ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਰਾਸ਼ਟਰਪਿਤਾ ਬਾਪੂ ਗਾਂਧੀ ਦੇ ਵਿਖਾਏ ਰਾਹ 'ਤੇ ਚੱਲ ਰਹੇ ਹਾਂ। ਭਾਜਪਾ ਨੇ ਸ਼ਰਾਬਬੰਦੀ ਦਾ ਸਮਰਥਨ ਕੀਤਾ ਸੀ, ਤਾਂ ਹੁਣ ਕੀ ਹੋ ਗਿਆ ਹੈ।
ਇਹ ਵੀ ਪੜ੍ਹੋ- ਕੁੜੀ 'ਤੇ ਹੋਇਆ ਸੀ ਤੇਜ਼ਾਬੀ ਹਮਲਾ; ਹਾਈ ਕੋਰਟ ਦਾ ਸਰਕਾਰ ਨੂੰ ਹੁਕਮ, ਪੀੜਤਾ ਨੂੰ ਦਿਓ 35 ਲੱਖ ਮੁਆਵਜ਼ਾ
ਦਰਅਸਲ ਬਿਹਾਰ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦਾ ਮਾਮਲਾ ਸੁਪਰੀਮ ਕੋਰਟ ਪੁੱਜ ਗਿਆ ਹੈ। ਕੋਰਟ ਨੇ ਜਲਦੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਛਪਰਾ 'ਚ ਹੋਈਆਂ ਮੌਤਾਂ ਦੇ ਮਾਮਲੇ 'ਚ ਸੁਪਰੀਮ ਕੋਰਟ 'ਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ 'ਚ ਐੱਸ. ਆਈ. ਟੀ. ਤੋਂ ਜਾਂਚ ਕਰਾਉਣ ਅਤੇ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਹੈ।
ਕਿਸਾਨ ਅੰਦੋਲਨ ਦੌਰਾਨ ਦਰਜ 86 ਮਾਮਲੇ ਸਰਕਾਰ ਲਵੇਗੀ ਵਾਪਸ, ਟਿਕੈਤ ਬੋਲੇ- ਦੇਰ ਆਏ ਦਰੁੱਸਤ ਆਏ
NEXT STORY