ਨੈਸ਼ਨਲ ਡੈਸਕ - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਸਭ ਤੋਂ ਹਰਮਨ ਪਿਆਰੇ ਮੁੱਖ ਮੰਤਰੀ ਬਣ ਗਏ ਹਨ। ਐਕਸ 'ਤੇ ਫਾਲੋਅਰਜ਼ ਦੀ ਗਿਣਤੀ ਦੇ ਮਾਮਲੇ 'ਚ ਦੇਸ਼ ਦੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਦੌੜ ਵਿੱਚ ਯੋਗੀ ਆਦਿਤਿਆਨਾਥ ਪਹਿਲੇ ਸਥਾਨ 'ਤੇ ਹਨ ਜਦਕਿ ਦੇਸ਼ ਵਿੱਚ ਐਕਸ 'ਤੇ ਰਾਜਨੇਤਾਵਾਂ ਦ ਫਾਲੋਅਰਜ਼ ਦੀ ਸ਼੍ਰੇਣੀ ਵਿੱਚ ਸੀ.ਐੱਮ. ਯੋਗੀ ਦਾ ਤੀਜਾ ਸਥਾਨ ਹੈ।
ਇਹ ਵੀ ਪੜ੍ਹੋ - ਯੋਗੀ ਆਦਿਤਿਆਨਾਥ ਨੂੰ ਦੇਖ ਮੁਸਲਿਮ ਨੌਜਵਾਨ ਨੇ ਗਾਇਆ ਰਾਮ ਭਜਨ, ਸੀਐੱਮ ਨੇ ਵਜਾਈ ਤਾੜੀ (ਵੀਡੀਓ)
ਯੋਗੀ ਆਦਿਤਿਆਨਾਥ ਦੇ ਨਿੱਜੀ ਐਕਸ ਅਕਾਊਂਟ (@myogiadityanath) 'ਤੇ ਫਾਲੋਅਰਜ਼ ਦੀ ਗਿਣਤੀ 27.4 ਮਿਲੀਅਨ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਸਿਆਸਤਦਾਨਾਂ ਦੇ ਨਿੱਜੀ ਖਾਤੇ ਦੇ ਮਾਮਲੇ ਵਿੱਚ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਯੋਗੀ ਆਦਿੱਤਿਆਨਾਥ ਤੋਂ ਅੱਗੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣ ਫਾਲੋਅਰਜ਼ ਦੀ ਦੌੜ ਵਿੱਚ ਸੀਐਮ ਯੋਗੀ ਤੋਂ ਵੀ ਪਿੱਛੇ ਰਹਿ ਗਏ ਹਨ।
ਸੋਸ਼ਲ ਮੀਡੀਆ 'ਤੇ ਯੋਗੀ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਉਹ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਤੋਂ ਕਾਫੀ ਅੱਗੇ ਹਨ। X 'ਤੇ ਰਾਹੁਲ ਗਾਂਧੀ ਦੇ 24.8 ਮਿਲੀਅਨ ਫਾਲੋਅਰਜ਼ ਹਨ। ਅਖਿਲੇਸ਼ ਯਾਦਵ ਦੇ 19.1 ਮਿਲੀਅਨ ਫਾਲੋਅਰਜ਼ ਹਨ।
ਇਹ ਵੀ ਪੜ੍ਹੋ - ਪਤੀ ਨਾ ਨਹਾਉਂਦੈ ਅਤੇ ਨਾ ਹੀ ਬੁਰਸ਼ ਕਰਦੈ, ਪਤਨੀ ਵੱਲੋਂ ਕੀਤੇ ਕੇਸ 'ਤੇ ਕੋਰਟ ਨੇ ਸੁਣਾਇਆ ਇਹ ਫੈਸਲਾ
ਯੋਗੀ ਆਦਿਤਿਆਨਾਥ ਦੇ ਨਿੱਜੀ ਐਕਸ ਖਾਤੇ ਤੋਂ ਇਲਾਵਾ, ਉਨ੍ਹਾਂ ਦਾ ਨਿੱਜੀ ਦਫ਼ਤਰ ਖਾਤਾ (@myogioffice) ਵੀ ਬਹੁਤ ਮਸ਼ਹੂਰ ਹੈ ਅਤੇ ਇੱਕ ਕਰੋੜ ਤੋਂ ਵੱਧ ਲੋਕ ਇਸ ਨਾਲ ਜੁੜੇ ਹੋਏ ਹਨ। ਸੀਐਮ ਯੋਗੀ ਦਾ ਨਿੱਜੀ ਦਫ਼ਤਰ ਦਾ ਖਾਤਾ ਦੇਸ਼ ਦਾ ਸਭ ਤੋਂ ਵੱਡਾ ਨਿੱਜੀ ਦਫ਼ਤਰ ਖਾਤਾ ਹੈ। ਇਸ ਨੂੰ ਫਾਲੋ ਕਰਨ ਵਾਲਿਆਂ ਦੀ ਗਿਣਤੀ 10 ਮਿਲੀਅਨ (ਇੱਕ ਕਰੋੜ) ਤੋਂ ਵੱਧ ਹੈ। ਇਹ ਖਾਤਾ ਜਨਵਰੀ 2019 ਵਿੱਚ ਸ਼ੁਰੂ ਕੀਤਾ ਗਿਆ ਸੀ। ਉਦੋਂ ਤੋਂ ਲੋਕ ਲਗਾਤਾਰ ਇਸ ਖਾਤੇ ਨਾਲ ਜੁੜ ਰਹੇ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਾਣੋਂ ਕਿਸ ਨੂੰ ਮਿਲਦੈ ਭਾਰਤ ਰਤਨ ਤੇ ਪੁਰਸਕਾਰ ਮਿਲਣ ਤੋਂ ਬਾਅਦ ਕਿਹੜੀਆਂ ਮਿਲਦੀਆਂ ਹਨ ਸਹੂਲਤਾਂ?
NEXT STORY