ਨਵੀਂ ਦਿੱਲੀ— ਯੋਗੀ ਆਦਿੱਤਿਆ ਨਾਥ ਨੇ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ 21ਵੇਂ ਮੁੱਖ ਮੰਤਰੀ ਦੇ ਤੌਰ 'ਤੇ ਸਹੁੰ ਚੁੱਕੀ, ਜਿਸ ਦੇ ਨਾਲ ਯੂ. ਪੀ. 'ਚ ਯੋਗੀ ਯੁੱਗ ਦੀ ਸ਼ੁਰੂਆਤ ਹੋ ਗਈ ਹੈ। ਸਹੁੰ-ਚੁੱਕ ਸਮਾਗਮ 'ਚ ਪ੍ਰਧਾਨ ਮੰਤਰੀ ਮੋਦੀ, ਲਾਲ ਕ੍ਰਿਸ਼ਣ ਅਡਵਾਨੀ ਅਤੇ ਅਮਿਤ ਸ਼ਾਹ ਤੋਂ ਇਲਾਵਾ ਸਾਰੇ ਵੱਡੇ ਆਗੂ ਸ਼ਾਮਲ ਹੋਏ। ਇਸ ਤੋਂ ਬਾਅਦ ਯੋਗੀ ਆਦਿੱਤਿਆ ਨਾਥ ਨੇ ਪਹਿਲੀ ਪ੍ਰੈੱਸ ਕਾਨਫਰੰਸ 'ਚ ਯੂ.ਪੀ. ਦੀ ਨਵੀਂ ਸਰਕਾਰ ਦੀ ਤਰਜੀਹਾਂ ਨੂੰ ਗਿਣਵਾਇਆ ਅਤੇ ਕਿਹਾ ਕਿ ਸਾਡੀ ਸਰਕਾਰ ਰਾਜ 'ਚ ਕਾਨੂੰਨ-ਵਿਵਸਥਾ ਸਹੀ ਕਰਨ ਅਤੇ ਸਾਰਿਆ ਦੇ ਵਿਕਾਸ ਲਈ ਸਰਕਾਰ ਕੰਮ ਕਰੇਗੀ। ਪਹਿਲੇ ਦਿਨ ਯੋਗੀ ਸਰਕਾਰ ਵੱਲੋਂ ਇਹ ਪੰਜ ਵੱਡੇ ਐਲਾਨ ਕੀਤੇ ਗਏ—
15 ਦਿਨਾਂ 'ਚ ਮੰਤਰੀ ਦੇਣਗੇ ਆਪਣੀ ਜਾਇਦਾਦ ਦਾ ਵੇਰਵਾ
ਮੁੱਖ ਮੰਤਰੀ ਬਣਦੇ ਹੀ ਯੋਗੀ ਆਦਿੱਤਿਆ ਨਾਥ ਨੇ ਐਤਵਾਰ ਨੂੰ ਆਪਣੇ ਮੰਤਰੀਆਂ ਨਾਲ ਗੈਰ-ਰਸਮੀ ਮੀਟਿੰਗ ਕੀਤੀ। ਇਸ ਤੋਂ ਬਾਅਦ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਯੋਗੀ ਸਰਕਾਰ ਵਲੋਂ ਇਕ ਵੱਡਾ ਐਲਾਨ ਕੀਤਾ ਗਿਆ। ਯੂ. ਪੀ. ਦੀ ਭਾਜਪਾ ਸਰਕਾਰ ਨੇ ਆਪਣੇ ਸਾਰੇ ਮੰਤਰੀਆਂ ਨੂੰ 15 ਦਿਨ ਦੇ ਅੰਦਰ ਜਾਇਦਾਦ ਦਾ ਪੂਰਾ ਵੇਰਵਾ ਜਨਤਕ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਯੋਗੀ ਸਰਕਾਰ ਨੇ ਸਾਫ ਕਰ ਦਿੱਤਾ ਕਿ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਨੌਜਵਾਨਾਂ ਲਈ ਰੁਜ਼ਗਾਰ 'ਤੇ ਫੋਕਸ
ਯੋਗੀ ਆਦਿੱਤਿਆ ਨਾਥ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਨੌਕਰੀ ਅਤੇ ਸਵੈ-ਰੁਜ਼ਗਾਰ ਦੇ ਮੌਕੇ ਬਣਾਉਣ ਲਈ ਵਚਨਬੱਧ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਕਿਹਾ ਕਿ ਭਾਜਪਾ ਦੇ ਪ੍ਰਣ-ਪੱਤਰ 'ਚ ਕੀਤੇ ਗਏ ਵਾਅਦੇ ਪੂਰੇ ਕੀਤੇ ਜਾਣਗੇ।
ਮੰਤਰੀਆਂ ਨੂੰ ਫਾਲਤੂ ਬਿਆਨਬਾਜ਼ੀ ਤੋਂ ਦੂਰ ਰਹਿਣ ਲਈ ਕਿਹਾ
ਆਪਣੇ ਬਿਆਨਾਂ ਨਾਲ ਅਕਸਰ ਵਿਵਾਦ 'ਚ ਆਉਣ ਵਾਲੇ ਯੋਗੀ ਆਦਿੱਤਿਆ ਨਾਥ ਨੇ ਯੂ. ਪੀ. ਦਾ ਮੁੱਖ ਮੰਤਰੀ ਬਣਦੇ ਹੀ ਮੰਤਰੀਆਂ ਨੂੰ ਫਾਲਤੂ ਦੀ ਬਿਆਨਬਾਜ਼ੀ ਤੋਂ ਦੂਰ ਰਹਿਣ ਲਈ ਕਿਹਾ ਹੈ।
ਯੂ. ਪੀ. ਸਰਕਾਰ ਲਈ 2 ਬੁਲਾਰਿਆਂ ਦੀ ਨਿਯੁਕਤੀ
ਆਦਿੱਤਿਆ ਨਾਥ ਨੇ ਆਪਣੇ ਦੋ ਮੰਤਰੀ ਸ਼੍ਰੀਕਾਂਤ ਸ਼ਰਮਾ ਅਤੇ ਸਿਧਾਰਥ ਨਾਥ ਸਿੰਘ ਨੂੰ ਯੂ. ਪੀ ਸਰਕਾਰ ਦੇ ਬੁਲਾਰੇ ਵਜੋਂ ਨਿਯੁਕਤ ਕੀਤਾ ਹੈ। ਇਹ ਦੋਵੇਂ ਆਗੂ ਪਾਰਟੀ ਦੇ ਦਿੱਲੀ ਮੁੱਖ ਦਫਤਰ 'ਚ ਮੀਡੀਆ ਸੇਲ ਦੇ ਇੰਚਾਰਜ ਰਹਿ ਚੁੱਕੇ ਹਨ।
ਪੇਂਡੂ ਇਲਾਕਿਆਂ 'ਚ ਵਿਸ਼ੇਸ਼ ਧਿਆਨ
ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਐਲਾਨ ਕੀਤਾ ਕਿ ਖੇਤੀ ਨੂੰ ਯੂ. ਪੀ. ਦੇ ਵਿਕਾਸ ਦਾ ਆਧਾਰ ਬਣਾਇਆ ਜਾਵੇਗਾ ਅਤੇ ਕਿਸਾਨਾਂ ਦੀ ਤਰੱਕੀ ਸਰਕਾਰ ਦੀ ਪ੍ਰਾਥਮਿਕਤਾ 'ਚ ਹੋਵੇਗੀ। ਇਸ ਦੇ ਨਾਲ ਹੀ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਐਲਾਨ ਕੀਤਾ ਕਿ ਗ੍ਰਾਮੀਣ ਇਲਾਕਿਆਂ ਦੇ ਵਿਕਾਸ ਲਈ ਵੱਖਰੇ ਤੌਰ 'ਤੇ ਕੰਮ ਕੀਤਾ ਜਾਵੇਗਾ।
ਦੋਸਤ ਦੇ ਘਰ ਕੋਲ ਕਾਰ ਪਾਰਕ ਕਰਨੀ ਪਈ ਨੌਜਵਾਨ ਨੂੰ ਪਈ ਮਹਿੰਗੀ, ਔਰਤ ਨੇ ਲਾਈ ਅੱਗ (ਤਸਵੀਰਾਂ)
NEXT STORY