ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਗਰੈਜੂਏਟ ਪਾਸ 2 ਨੌਜਵਾਨਾਂ ਨੇ 'ਡਿਟੂ' (Ditoo) ਨਾਂ ਦੀ ਇਕ ਮੋਬਾਇਲ ਫ਼ੋਨ ਐਪਲੀਕੇਸ਼ਨ ਬਣਾਈ ਹੈ। ਇਹ ਐਪ ਲੋਕਾਂ ਨੂੰ ਆਪਣੇ ਆਰਡਰ ਅਤੇ ਟੇਬਲ ਰਾਖਵੀਂ ਕਰਨ 'ਚ ਮਦਦ ਕਰਦੀ ਹੈ। ਨੌਜਵਾਨ ਉੱਦਮੀ ਉਮਰ ਅਹਿਮਦ ਅਤੇ ਉਨ੍ਹਾਂ ਦੇ ਇੰਜੀਨੀਅਰ ਦੋਸਤ ਨਜਮੂ ਸਾਕਿਬ ਵਲੋਂ ਬਣਾਇਆ ਗਿਆ 'ਡਿਟੂ' ਐਪ ਸਫ਼ਲਤਾਪੂਰਵਕ ਲਾਂਚ ਹੋ ਗਿਆ ਹੈ ਅਤੇ ਹੁਣ ਪਲੇਅ ਸਟੋਰ 'ਤੇ ਉਪਲੱਬਧ ਹੈ। ਇਕ ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਉਮਰ ਨੇ ਕਿਹਾ,''ਡਿਟੂ ਇਕ ਫੂਡ ਆਡਰਿੰਗ ਐਪ ਹੈ, ਜੋ ਕਿਸੇ ਨੂੰ ਪ੍ਰੀ-ਆਰਡਰ, ਪ੍ਰੀ-ਪੇਅ, ਲਾਈਨ ਸਕਿਪ ਕਰਨ ਅਤੇ ਆਪਣੇ ਮਨਪਸੰਦ ਰੈਸਟੋਰੈਂਟ 'ਚ ਟੇਬਲ ਬੁੱਕ ਕਰਨ ਦੀ ਮਨਜ਼ੂਰੀ ਦਿੰਦਾ ਹੈ। ਇਹ ਐਪ ਟੇਕਅਵੇ ਆਡਰਿੰਗ ਅਤੇ ਰੈਸਟੋਰੈਂਟ ਬੁਕਿੰਗ ਦਾ ਇਕ ਬਿਹਤਰੀਨ ਸੁਮੇਲ ਹੈ।''
ਨੌਜਵਾਨ ਉੱਦਮੀ ਨੇ ਕਿਹਾ,''ਕਸ਼ਮੀਰ ਘਾਟੀ 'ਚ ਕੁਝ ਰੈਸਟੋਰੈਂਟ 'ਡਿਟੂ' 'ਚ ਰਜਿਸਟਰਡ ਹਨ। ਲੋਕਾਂ ਨੂੰ ਆਪਣਾ ਸਥਾਨ ਪਾਉਣਾ ਹੋਵੇਗਾ ਅਤੇ ਐਪ ਨਜ਼ਦੀਕੀ ਰੈਸਟੋਰੈਂਟ ਦਿਖਾਏਗੀ। ਆਪਣੇ ਰੈਸਟੋਰੈਂਟ 'ਚ ਉਹ ਕੀ ਖਾਣਾ ਚਾਹੁੰਦੇ ਹਨ, ਇਹ ਚੁਣਨ ਤੋਂ ਬਾਅਦ, ਕਿਸੇ ਨੂੰ 'ਟੇਕਅਵੇ' ਅਤੇ 'ਡਾਈਨ ਇਨ' ਦਾ ਵਿਕਲਪ ਮਿਲਦਾ ਹੈ। ਲੋਕ ਉਸ ਸਮੇਂ ਚੋਣ ਕਰ ਸਕਦੇ ਹਨ, ਜਦੋਂ ਉਹ ਚਾਹੁੰਦੇ ਹਨ ਕਿ ਭੋਜਨ ਉਨ੍ਹਾਂ ਦੀ ਸਹੂਲਤ ਅਨੁਸਾਰ ਡਿਲੀਵਰ ਕੀਤਾ ਜਾਵੇ।'' ਨਜੂਮ ਨੇ ਕਿਹਾ,''ਇਹ ਮੋਬਾਇਲ ਐਪਲੀਕੇਸ਼ਨ ਚਾਰ ਮਹੀਨੇ ਅੰਦਰ ਡਿਜ਼ਾਈਨ ਕੀਤੀ ਸੀ। ਕੁਝ ਰੈਸਟੋਰੈਂਟ ਐਪ ਤੋਂ ਖੁਸ਼ ਹੈ। ਇਕ ਮਹੀਨੇ 'ਚ ਸਾਨੂੰ 230 ਤੋਂ ਵੱਧ ਆਰਡਰ ਮਿਲੇ ਹਨ।'' ਰੈਸਟੋਰੈਂਟ ਮਾਲਿਕ ਹਾਦੀ ਭੱਟ ਨੇ ਕਿਹਾ ਕਿ ਇਹ ਐਪ ਵਰਕਿੰਗ ਪ੍ਰੋਫੈਸ਼ਨਲਜ਼ ਲਈ ਬਹੁਤ ਮਦਦਗਾਰ ਹੈ। ਦੁਪਹਿਰ ਦੇ ਭੋਜਨ ਦੇ ਸਮੇਂ ਤੋਂ ਪਹਿਲਾਂ, ਉਹ ਭੋਜਨ ਦਾ ਆਰਡਰ ਦਿੰਦੇ ਹਨ ਅਤੇ ਇਸ ਨੂੰ ਖਾਣ ਜਾਂ ਲਿਜਾਉਣ ਲਈ ਸਮੇਂ 'ਤੇ ਤਿਆਰ ਕੀਤਾ ਜਾਂਦਾ ਹੈ। ਇਸ ਨਾਲ ਉਨ੍ਹਾਂ ਦਾ ਸਮਾਂ ਬਚਦਾ ਹੈ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਰਿਵਾਰ ਸਮੇਤ ਮਾਂ ਬਗਲਾਮੁਖੀ ਮੰਦਿਰ ਹੋਏ ਨਤਮਸਤਕ
NEXT STORY