ਨਵੀਂ ਦਿੱਲੀ- ਅੱਜ ਦੀ ਇਸ ਦੌੜ ਭਰੀ ਜ਼ਿੰਦਗੀ ਵਿਚ ਲੋਕ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਘਿਰਦੇ ਜਾ ਰਹੇ ਹਨ। ਉਨ੍ਹਾਂ ਵਿਚੋਂ ਇਕ ਛੋਟੀ ਜਿਹੀ ਬੀਮਾਰੀ ਹੈ ਭੁੱਲਣਾ ਪਰ ਇਸ ਬੀਮਾਰੀ ਦੀ ਵਜ੍ਹਾਂ ਨਾਲ ਇਨਸਾਨ ਦੀ ਜ਼ਿੰਦਗੀ 'ਚ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਅਜਿਹਾ ਹੀ ਇਕ ਮਾਮਲਾ ਦਿੱਲੀ ਹਵਾਈ ਅੱਡੇ ਤੋਂ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ- 5 ਦਿਨ ਤੋਂ ਲਾਪਤਾ ਬੱਚੇ ਦੀ ਲਾਸ਼ ਗੰਨੇ ਦੀ ਖੇਤ 'ਚੋਂ ਮਿਲੀ, 30 ਲੱਖ ਦੀ ਫਿਰੌਤੀ ਲਈ ਚਾਚੇ ਨੇ ਦਿੱਤੀ ਦਰਦਨਾਕ ਮੌਤ
ਦਿੱਲੀ ਹਵਾਈ ਅੱਡੇ 'ਤੇ ਪਹੁੰਚਣ ਮਗਰੋਂ ਨੌਜਵਾਨ ਭੁੱਲ ਗਿਆ ਕਿ ਉਸ ਨੂੰ ਜਾਣਾ ਕਿੱਥੇ ਹੈ। ਸਥਿਤੀ ਅਜਿਹੀ ਬਣ ਗਈ ਕਿ ਉਹ 40 ਘੰਟਿਆਂ ਤਕ ਟਰਮੀਨਲ-3 ਦੇ ਬੋਰਡਿੰਗ ਗੇਟ ਕੋਲ ਬੈਠਾ ਰਿਹਾ। ਉਹ ਇਹ ਹੀ ਸੋਚਦਾ ਰਿਹਾ ਕਿ ਜਾਣਾ ਕਿੱਥੇ ਹੈ ਪਰ ਉਸ ਨੂੰ ਕੁਝ ਯਾਦ ਨਹੀਂ ਆਇਆ। ਦਰਅਸਲ ਨੌਜਵਾਨ ਨੂੰ ਮਿਜ਼ੋਰਮ ਦੇ ਆਈਜੋਲ ਜਾਣਾ ਸੀ ਪਰ ਜਦੋਂ ਉਸ ਦੀ ਫਲਾਈਟ ਜਾਣ ਵਾਲੀ ਸੀ ਤਾਂ ਉਸ ਤੋਂ ਪਹਿਲਾਂ ਉਹ ਭੁੱਲ ਗਿਆ ਕਿ ਜਾਣਾ ਕਿੱਥੇ ਹੈ? ਇਸ ਤੋਂ ਬਾਅਦ ਉਹ ਟੀ-3 ਦੇ ਅੰਦਰ ਬੋਰਡਿੰਗ ਗੇਟ ਕੋਲ ਹੀ ਬੈਠਾ ਰਿਹਾ ਅਤੇ ਸੋਚਦੇ-ਸੋਚਦੇ 40 ਘੰਟੇ ਬੀਤ ਗਏ। ਨੌਜਵਾਨ ਜਦੋਂ ਘਰ ਨਹੀਂ ਪੁੱਜਾ ਤਾਂ ਆਈਜੋਲ ਤੋਂ ਉਸ ਦੇ ਮਾਤਾ-ਪਿਤਾ ਨੇ ਸ਼ੱਕ ਹੋਣ ’ਤੇ ਪਹਿਲਾਂ ਸਥਾਨਕ ਪੁਲਸ ਅਤੇ ਫਿਰ ਉੱਥੋਂ ਦਿੱਲੀ ਹਵਾਈ ਅੱਡੇ ’ਤੇ ਪਹੁੰਚ ਕੇ ਸੀ.ਆਈ.ਐੱਸ.ਐੱਫ. ਨਾਲ ਸੰਪਰਕ ਕੀਤਾ।
ਇਹ ਵੀ ਪੜ੍ਹੋ- ਮਰ ਕੇ ਵੀ ਦੋ ਲੋਕਾਂ ਦੀ ਜ਼ਿੰਦਗੀ ਰੌਸ਼ਨ ਕਰ ਗਿਆ ਦੋ ਸਾਲਾ ਬੱਚਾ, ਅਜੀਬ ਬੀਮਾਰੀ ਕਾਰਨ ਹੋਈ ਮੌਤ
ਇਸ ਤੋਂ ਬਾਅਦ ਸੀ.ਆਈ.ਐੱਸ.ਐੱਫ. ਦੀ ਟੀਮ ਨੇ CCTV ਫੁਟੇਜ਼ ਜ਼ਰੀਏ ਉਸ ਨੂੰ ਲੱਭ ਲਿਆ। ਨੌਜਵਾਨ ਦੇ ਮਾਪਿਆਂ ਨੇ ਦੱਸਿਆ ਕਿ ਉਹ ਭੁੱਲਣ ਦੀ ਬੀਮਾਰੀ ਤੋਂ ਪੀੜਤ ਹੈ। ਉਹ ਕਈ ਚੀਜ਼ਾਂ ਭੁੱਲ ਜਾਂਦਾ ਹੈ ਕਿ ਉਸ ਨੂੰ ਕਰਨਾ ਕੀ ਹੈ। ਇਸ ਤੋਂ ਬਾਅਦ ਸੀ. ਆਈ. ਐੱਸ. ਐੱਫ. ਦੇ ਅਧਿਕਾਰੀਆਂ ਨੇ ਨੌਜਵਾਨ ਨੂੰ ਉਸ ਦੇ ਮਾਪਿਆਂ ਹਵਾਲੇ ਕਰ ਦਿੱਤਾ ਅਤੇ ਉਸ ਨੂੰ ਲੈ ਕੇ ਉੱਥੋਂ ਰਵਾਨਾ ਹੋ ਗਏ।
ਭਾਰਤ ਦੇ 2 'ਰਾਸ਼ਟਰਪਿਤਾ' ਹਨ, ਨਰਿੰਦਰ ਮੋਦੀ 'ਨਿਊ ਇੰਡੀਆ' ਦੇ ਪਿਤਾ ਹਨ : ਅੰਮ੍ਰਿਤਾ ਫੜਨਵੀਸ
NEXT STORY