ਲਖੀਸਰਾਏ (ਭਾਸ਼ਾ)- ਬਿਹਾਰ ਦੇ ਲਖੀਸਰਾਏ ਜ਼ਿਲ੍ਹੇ 'ਚ ਸੋਮਵਾਰ ਸਵੇਰੇ ਇਕ ਨੌਜਵਾਨ ਨੇ ਵਿਆਹ ਤੋਂ ਇਨਕਾਰ ਕਰਨ 'ਤੇ ਕੁੜੀ ਦੇ ਪਰਿਵਾਰ ਦੇ 2 ਜੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ, ਜਦੋਂ ਕਿ ਚਾਰ ਹੋਰ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ। ਦੋਸ਼ੀ ਦਾ ਘਰ ਪੀੜਤ ਪਰਿਵਾਰ ਦੇ ਗੁਆਂਢ 'ਚ ਹੀ ਹੈ। ਜ਼ਖ਼ਮੀਆਂ 'ਚੋਂ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਸ ਨੇ ਗੋਲੀਬਾਰੀ ਉਦੋਂ ਕੀਤੀ ਜਦੋਂ ਪੀੜਤ ਪਰਿਵਾਰ ਦੇ ਲੋਕ ਛਠ ਦੀ ਪੂਜਾ ਤੋਂ ਬਾਅਦ ਘਾਟ ਤੋਂ ਪਰਤ ਰਹੇ ਸਨ। ਜ਼ਿਲ੍ਹਾ ਅਧਿਕਾਰੀ ਅਮਰੇਂਦਰ ਕੁਮਾਰ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਜੀਆਂ ਦਾ ਦੋਸ਼ ਹੈ ਕਿ ਦੋਸ਼ੀ ਆਸ਼ੀਸ਼ ਚੌਧਰੀ (30) ਉਨ੍ਹਾਂ ਦੇ ਪਰਿਵਾਰ ਦੀ ਇਕ ਕੁੜੀ, ਜੋ ਦੋਸ਼ੀ ਵਲੋਂ ਕੀਤੀ ਗਈ ਗੋਲੀਬਾਰੀ 'ਚ ਜ਼ਖ਼ਮੀ ਹੋ ਗਈ ਹੈ, ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ।
ਇਹ ਵੀ ਪੜ੍ਹੋ : ਫਲੈਟ ’ਚੋਂ ਇਕੋ ਪਰਿਵਾਰ ਦੇ 4 ਜੀਆਂ ਦੀਆਂ ਸੜੀਆਂ-ਗਲੀਆਂ ਲਾਸ਼ਾਂ ਬਰਾਮਦ
ਕੁਮਾਰ ਨੇ ਦੱਸਿਆ ਕਿ ਕੁੜੀ ਦਾ ਪਰਿਵਾਰ ਵਿਆਹ ਲਈ ਰਾਜ਼ੀ ਨਹੀਂ ਸੀ। ਲਖੀਸਰਾਏ ਪੁਲਸ ਸੁਪਰਡੈਂਟ ਪੰਕਜ ਕੁਮਾਰ ਨਾਲ ਵਾਰਦਾਤ ਵਾਲੀ ਜਗ੍ਹਾ ਦਾ ਨਿਰੀਖਣ ਕਰਨ ਪਹੁੰਚੇ ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਬਦਲੇ ਦੀ ਭਾਵਨਾ ਨਾਲ ਦੋਸ਼ੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਸੁਪਰਡੈਂਟ ਪੰਕਜ ਕੁਮਾਰ ਨੇ ਦੱਸਿਆ ਕਿ ਮ੍ਰਿਤਕਾਂ 'ਚ ਸ਼ਸ਼ੀ ਭੂਸ਼ਣ ਝਾ ਦੇ ਪੁੱਤ ਚੰਦਨ ਝਾ ਅਤੇ ਰਾਜਨੰਦਨ ਝਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਗੋਲੀਬਾਰੀ 'ਚ ਗੰਭੀਰ ਰੂਪ ਨਾਲ ਜ਼ਖ਼ਮੀ ਤਿੰਨ ਲੋਕਾਂ ਨੂੰ ਬਿਹਤਰ ਇਲਾਜ ਲਈ ਪਟਨਾ ਮੈਡੀਕਲ ਕਾਲਜ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ, ਜਦੋਂ ਕਿ ਇਕ ਹੋਰ ਜ਼ਖ਼ਮੀ ਦਾ ਇਲਾਜ ਸਥਾਨਕ ਹਸਪਤਾਲ 'ਚ ਜਾਰੀ ਹੈ। ਜ਼ਖ਼ਮੀਆਂ 'ਚ ਸ਼ਸ਼ੀ ਭੂਸ਼ਣ ਝਾ, ਉਨ੍ਹਾਂ ਦੀ ਧੀ ਦੁਰਗਾ ਝਾ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ 2 ਹੋਰ ਔਰਤਾਂ ਪ੍ਰੀਤੀ ਦੇਵੀ ਅਤੇ ਲਵਲੀ ਦੇਵੀ ਸ਼ਾਮਲ ਹਨ। ਸਾਰੇ ਇੱਥੇ ਸਥਿਤ ਥਾਣਾ ਖੇਤਰ ਦੇ ਵਾਸੀ ਹਨ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਆਸ਼ੀਸ਼ ਚੌਧਰੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ’ਚ 83 ਹੋਰ ਦੁਕਾਨਾਂ ਤੇ ਅਦਾਰਿਆਂ ਨੂੰ ਮਿਲੀ 24 ਘੰਟੇ ਚਲਾਉਣ ਦੀ ਮਨਜ਼ੂਰੀ
NEXT STORY