ਸ਼ਿਵਪੁਰੀ—ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲੇ 'ਚ ਕੋਟਾ-ਕਾਨਪੁਰ ਫੋਰ ਲਾਈਨ ਰਾਸ਼ਟਰੀ ਰਾਜਮਾਰਗ 'ਤੇ ਬਣੇ ਸਿੰਧ ਨਦੀ ਦੇ ਪੁਲ਼ 'ਤੇ ਦੇਵੀ ਮੂਰਤੀ ਵਿਸਰਜਨ ਕਰਦੇ ਸਮੇਂ ਇੱਕ ਨੌਜਵਾਨ ਦੀ ਡੁੱਬਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਮਾਹਰਾਂ ਨੇ ਦੱਸਿਆ ਹੈ ਕਿ ਮਿ੍ਰਤਕ ਮਲਖਾਨ ਆਦਿਵਾਸੀ ਨਿਵਾਸੀ ਪਿੰਡ ਅਮੋਲਾ ਦੇ ਕੁਝ ਨੌਜਵਾਨਾਂ ਨਾਲ ਦੇਵੀ ਮੂਰਤੀ ਵਿਸਰਜਨ ਕਰਨ ਲਈ ਸੋਮਵਾਰ ਰਾਤ ਗਿਆ ਸੀ ਪਰ ਮੂਰਤੀ ਦੇ ਨਾਲ ਹੀ ਮਲਖਾਨ ਵੀ ਪਾਣੀ 'ਚ ਡੁੱਬ ਗਿਆ। ਮੌਕੇ 'ਤੇ ਕਾਫੀ ਸ਼ੋਰ-ਸ਼ਰਾਬਾ ਹੋਣ ਕਾਰਨ ਉਸ ਦਾ ਪਤਾ ਨਹੀਂ ਲੱਗਿਆ ਪਰ ਬਾਅਦ 'ਚ ਪਤਾ ਲੱਗਣ 'ਤੇ ਭਾਲ ਕੀਤੀ ਗਈ ਤਾਂ ਨੌਜਵਾਨ ਦੀ ਲਾਸ਼ ਪੁਲ਼ ਦੇ ਨੇੜਿਓ ਨਦੀ 'ਚੋ ਬਰਾਮਦ ਕੀਤੀ ਗਈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ 'ਚ ਜੁੱਟ ਗਈ ਹੈ।
ਮੁੰਬਈ : ਵਾਸ਼ੀ ਰੇਲਵੇ ਸਟੇਸ਼ਨ 'ਤੇ ਟਰੇਨ 'ਚ ਲੱਗੀ ਅੱਗ, ਟਲਿਆ ਵੱਡਾ ਹਾਦਸਾ
NEXT STORY