ਸੂਰਤ— ਭਾਰਤੀ ਜਨਤਾ ਪਾਰਟੀ ਨੌਜਵਾਨ ਮੋਰਚਾ ਦੇ ਸੂਰਤ ਪ੍ਰੋਗਰਾਮ ਖਿਲਾਫ ਪਾਟੀਦਾਰ ਨੌਜਵਾਨਾਂ ਨੇ ਪ੍ਰਦਰਸ਼ਨ ਕੀਤਾ। ਪਾਟੀਦਾਰਾਂ ਦੇ ਵਿਰੋਧ ਪ੍ਰਦਰਸ਼ਨ ਅਤੇ ਹੰਗਾਮੇ ਦੌਰਾਨ ਪੁਲਸ ਨੇ 10 ਪਾਟੀਦਾਰ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ। ਬੀ.ਜੇ.ਪੀ ਨੌਜਵਾਨ ਮੋਰਚਾ ਦੇ ਵਿਜੈ ਟੰਕਰ ਸੰਮੇਲਨ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਪਾਟੀਦਾਰ ਵਿਅਕਤੀਆਂ 'ਤੇ ਕਾਬੂ ਪਾਉਣ ਲਈ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ।
ਇਸ ਦੇ ਬਾਅਦ ਪਾਟੀਦਾਰ ਅੰਦੋਲਨ ਦੇ ਨੇਤਾ ਹਾਰਦਿਕ ਪਟੇਲ ਨੇ ਇਕ ਟਵੀਟ ਕਰਕੇ ਕਿਹਾ ਕਿ ਸੂਰਤ 'ਚ ਪਾਟੀਦਾਰ ਨੌਜਵਾਨਾਂ ਨੂੰ ਤੁਰੰਤ ਛੱਡਿਆ ਜਾਵੇ, ਨਹੀਂ ਤਾਂ ਕ੍ਰਾਂਤੀ ਦਾ ਰਸਤਾ ਅਪਣਾਇਆ ਜਾਵੇਗਾ।
ਹਾਰਦਿਕ ਪਟੇਲ ਦੇ ਟਵੀਟ ਦੇ ਬਾਅਦ ਪਾਟੀਦਾਰਾਂ ਨੇ ਸੂਰਤ ਦੇ ਹੀਰਾਬਾਗ ਚੌਕ 'ਚ ਇਕ ਬੱਸ ਨੂੰ ਅੱਗ ਲਗਾ ਦਿੱਤੀ। ਗੁਜਰਾਤ 'ਚ ਹੁਣ ਵੀ ਹੰਗਾਮਾ ਜਾਰੀ ਹੈ। ਹੁਣ ਤੱਕ 2 ਬੱਸਾਂ ਨੂੰ ਅੱਗ ਲਗਾਈ ਜਾ ਚੁੱਕੀ ਹੈ।
ਅੱਤਵਾਦੀਆਂ ਦੇ ਠਿਕਾਣੇ 'ਤੇ ਕੀਤੀ ਛਾਪੇਮਾਰੀ, ਹਥਿਆਰ ਬਰਾਮਦ
NEXT STORY