ਭੋਪਾਲ (ਇੰਟ.) : ਮੱਧ ਪ੍ਰਦੇਸ਼ ਦੀ ਗੁਨਾ ਪੁਲਸ ਨੇ ਕਰੋੜਾਂ ਰੁਪਏ ਠੱਗਣ ਵਾਲੇ ਯੂ-ਟਿਊਬ ਬਾਬਾ ਉਰਫ ਯੋਗੇਸ਼ ਮਹਿਤਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਉੱਜੈਨ, ਰਤਲਾਮ ਅਤੇ ਮੰਦਸੌਰ ਸਮੇਤ ਕਈ ਹੋਰ ਸ਼ਹਿਰਾਂ ’ਚ 5.50 ਕਰੋੜ ਰੁਪਏ ਦਾ ਫਰਾਡ ਕਰ ਚੁੱਕਾ ਹੈ। ਸ਼ਾਤਿਰ ਅੰਦਾਜ਼ ਕਾਰਨ ਮੁਲਜ਼ਮ ਯੂ-ਟਿਊਬ ਬਾਬਾ ਦੀ ਗ੍ਰਿਫ਼ਤਾਰੀ ਨਹੀਂ ਹੋ ਰਹੀ ਸੀ। ਇਹ ਮਾਮਲਾ ਉਦੋਂ ਪੁਲਸ ਦੇ ਧਿਆਨ ’ਚ ਆਇਆ, ਜਦੋਂ ਗੁਨਾ ਜ਼ਿਲ੍ਹੇ ਦੇ ਮ੍ਰਿਗਵਾਸ ਨਿਵਾਸੀ ਪੂਜਾ ਪਰਿਹਾਰ ਨੇ ਪੁਲਸ ਕੋਲ ਰਿਪੋਰਟ ਦਰਜ ਕਰਵਾਈ। ਔਰਤ ਨੇ ਦੱਸਿਆ ਕਿ ਉਸ ਕੋਲੋਂ ਮਿਊਚੁਅਲ ਫੰਡ ਦੇ ਨਾਂ ’ਤੇ 5.50 ਲੱਖ ਰੁਪਏ ਦੀ ਧੋਖਾਦੇਹੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਸੁਪਰਟੈੱਕ ਦੇ ਚੇਅਰਮੈਨ ਆਰ ਕੇ ਅਰੋੜਾ ਗ੍ਰਿਫ਼ਤਾਰ, ਮਨੀ ਲਾਂਡਰਿੰਗ ਮਾਮਲੇ 'ਚ ED ਨੇ ਕੀਤੀ ਕਾਰਵਾਈ
ਪੂਜਾ ਪਰਿਹਾਰ ਨੇ ਪੁਲਸ ਨੂੰ ਦੱਸਿਆ ਕਿ ਇਕ ਸਾਲ ਪਹਿਲਾਂ ਉਸ ਨੇ ਯੂ-ਟਿਊਬ ’ਤੇ ਵੀਡੀਓ ਵੇਖਿਆ ਸੀ। ਵੀਡੀਓ ’ਚ ਇਕ ਬਾਬਾ ਜੀਵਨ ਨਾਲ ਸਬੰਧਤ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਦਾ ਦਾਅਵਾ ਕਰ ਰਿਹਾ ਸੀ। ਵੀਡੀਓ ਦੇ ਲਿੰਕ ਹੇਠਾਂ ਮੋਬਾਇਲ ਨੰਬਰ ਲਿਖਿਆ ਹੋਇਆ ਸੀ। ਜਦੋਂ ਉਸ ਨੇ ਉਸ ਮੋਬਾਇਲ ਨੰਬਰ ’ਤੇ ਫੋਨ ਲਾਇਆ ਤਾਂ ਦੂਜੇ ਪਾਸਿਓਂ ਯੋਗੇਸ਼ ਮਹਿਤਾ ਨਾਂ ਦੇ ਵਿਅਕਤੀ ਨੇ ਫੋਨ ’ਤੇ ਗੱਲ ਕੀਤੀ। ਢੋਂਗੀ ਬਾਬਾ ਨੇ ਦੱਸਿਆ ਕਿ ਉਹ ਆਈਡੀਬੀਆਈ ਬੈਂਕ ’ਚ ਏਜੰਟ ਹੈ।
ਯੋਗੇਸ਼ ਨੇ ਪੂਜਾ ਨੂੰ ਮਿਊਚੁਅਲ ਫੰਡ ’ਚ ਨਿਵੇਸ਼ ਕਰਨ ਦਾ ਝਾਂਸਾ ਦਿੰਦਿਆਂ ਕਿਹਾ ਕਿ ਲਾਭ ਕਮਾਉਣ ਦਾ ਇਸ ਤੋਂ ਬਿਹਤਰ ਮੌਕਾ ਨਹੀਂ ਮਿਲੇਗਾ। ਪੂਜਾ ਨੇ 5.50 ਲੱਖ ਰੁਪਏ ਯੋਗੇਸ਼ ਨੂੰ ਆਨਲਾਈਨ ਟਰਾਂਸਫਰ ਕਰ ਦਿੱਤੇ ਪਰ ਯੋਗੇਸ਼ ਮਹਿਤਾ ਨੇ ਮਿਊਚੁਅਲ ਫੰਡ ’ਚ ਇਨਵੈਸਟਮੈਂਟ ਦੀ ਨਾ ਤਾਂ ਰਸੀਦ ਦਿੱਤੀ ਤੇ ਨਾ ਹੀ ਪਾਲਿਸੀ। ਇਕ ਸਾਲ ਬਾਅਦ ਪੀੜਤਾ ਨੇ ਮ੍ਰਿਗਵਾਸ ਥਾਣੇ ’ਚ ਮੁਲਜ਼ਮ ਯੋਗੇਸ਼ ਦੇ ਖ਼ਿਲਾਫ਼ 23 ਜੂਨ ਨੂੰ ਕੇਸ ਦਰਜ ਕਰਵਾਇਆ।
ਇਹ ਵੀ ਪੜ੍ਹੋ : ਬੀਜਿੰਗ : SCO ਸਕੱਤਰੇਤ 'ਚ 'ਨਵੀਂ ਦਿੱਲੀ ਭਵਨ' ਦਾ ਉਦਘਾਟਨ, ਦਿਸੇਗੀ 'ਮਿੰਨੀ ਇੰਡੀਆ' ਦੀ ਝਲਕ
ਪੁਲਸ ਨੇ ਐੱਫਆਈਆਰ ਦੇ ਆਧਾਰ 'ਤੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਫਰਜ਼ੀ ਯੂ-ਟਿਊਬ ਬਾਬੇ ਦੀ ਠੱਗੀ ਦਾ ਵੱਡਾ ਖੁਲਾਸਾ ਹੋਇਆ। ਯੂ-ਟਿਊਬ ਦੇ ਵੀਡੀਓ 'ਤੇ ਮੌਜੂਦ ਮੋਬਾਇਲ ਨੰਬਰ ਦੀ ਕਾਲ ਡਿਟੇਲ ਕੱਢੀ ਗਈ। ਪੁਲਸ ਨੇ ਮੁਲਜ਼ਮ ਦੀ ਪਤਨੀ ਦਾ ਮੋਬਾਇਲ ਨੰਬਰ ਵੀ ਹਾਸਲ ਕਰ ਲਿਆ ਹੈ। ਜਦੋਂ ਪੁਲਸ ਨੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਯੋਗੇਸ਼ ਮਹਿਤਾ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਸੀ। ਇਸ ਦੌਰਾਨ ਪੁਲਸ ਨੂੰ ਯੋਗੇਸ਼ ਦੀ ਪਤਨੀ ਦੀ ਕਾਲ ਡਿਟੇਲ 'ਚ ਉੱਤਰ ਪ੍ਰਦੇਸ਼ ਨਾਲ ਸਬੰਧਤ 3 ਫੋਨ ਨੰਬਰ ਵੀ ਮਿਲੇ, ਜਿਨ੍ਹਾਂ ਨਾਲ ਮੁਲਜ਼ਮ ਲਗਾਤਾਰ ਸੰਪਰਕ ਵਿੱਚ ਸੀ। ਪੁਲਸ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਯੋਗੇਸ਼ ਉਰਫ ਯੂ-ਟਿਊਬ ਬਾਬਾ ਦਾ ਉੱਤਰ ਪ੍ਰਦੇਸ਼ ਨਾਲ ਵੀ ਸਬੰਧ ਹੈ, ਜੋ ਸਿਮ ਕਾਰਡ ਯੋਗੇਸ਼ ਵਰਤ ਰਿਹਾ ਸੀ, ਉਹ ਕਿਸੇ ਅੰਕਿਤ ਦੇ ਨਾਂ 'ਤੇ ਰਜਿਸਟਰਡ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਸੁਪਰਟੈੱਕ ਦੇ ਚੇਅਰਮੈਨ ਆਰ ਕੇ ਅਰੋੜਾ ਗ੍ਰਿਫ਼ਤਾਰ, ਮਨੀ ਲਾਂਡਰਿੰਗ ਮਾਮਲੇ 'ਚ ED ਨੇ ਕੀਤੀ ਕਾਰਵਾਈ
NEXT STORY