ਨਵੀਂ ਦਿੱਲੀ- ਬਾਲੀਵੁੱਡ ਦੀ ਨਵੀਂ ਅਦਾਕਾਰਾ ਸੰਨੀ ਲਿਓਨ ਦੀ ਆਉਣ ਵਾਲੀ ਫਿਲਮ 'ਕਰੰਟ ਥੀਗਾ' ਨੂੰ ਕੇਂਦਰੀ ਪ੍ਰਮਾਣਨ ਬੋਰਡ ਨੇ ਵਿਸ਼ੇਸ਼ ਗੀਤ ਦੇ ਮੌਜੂਦਗੀ ਦੇ ਕਾਰਨ 'ਏ' ਪ੍ਰਮਾਣ ਪੱਤਰ ਦੇ ਦਿੱਤਾ ਹੈ। ਪ੍ਰੋਡਕਸ਼ਨ ਹਾਊਸ ਵਲੋਂ ਕਿਹਾ ਗਿਆ ਹੈ ਕਿ ਸੈਂਸਰ ਬੋਰਡ ਦੇ ਮੈਂਬਰਾਂ ਨੂੰ ਇਹ ਫਿਲਮ ਚੰਗੀ ਲੱਗੀ। ਜੇਕਰ 'ਕਰੰਟ ਥੀਗਾ' ਫਿਲਮ 'ਚ ਸੰਨੀ ਲਿਓਨ ਦਾ ਆਈਟਮ ਸਾਂਗ ਨਾ ਹੁੰਦਾ ਤਾਂ ਸ਼ਾਇਦ ਇਸ ਨੂੰ 'ਯੂ' ਪ੍ਰਮਾਣ ਪੱਤਰ ਮਿਲਿਆ ਹੁੰਦਾ। ਜੀ ਨਾਗੇਸ਼ਵਰ ਰੈੱਡੀ ਵਲੋਂ ਨਿਰਦੇਸ਼ਿਤ 'ਕਰੰਟ ਥੀਗਾ' ਫਿਲਮ 'ਚ ਮਨੋਦ ਮੰਚੁ, ਰਕੁਲ ਪ੍ਰੀਤ ਸਿੰਘ ਅਤੇ ਜਗਪਤੀ ਬਾਬੂ ਦੀਆਂ ਮੁੱਖ ਭੂਮਿਕਾਵਾਂ ਹਨ। ਇਹ ਫਿਲਮ 17 ਅਕਤੂਬਰ ਨੂੰ ਰਿਲੀਜ਼ ਹੋਵੇਗੀ।
ਰਾਣੀ ਮਨਾਏਗੀ ਆਪਣਾ ਪਹਿਲਾ ਕਰਵਾਚੌਥ
NEXT STORY