ਮੁੰਬਈ- ਅਭਿਸ਼ੇਕ ਬੱਚਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਹੈਪੀ ਨਿਊ ਈਅਰ ਦੀ ਪ੍ਰੋਮੋਸ਼ਨ ਦੇ ਸਿਲਸਿਲੇ ਵਿਚ ਸਲੈਮ ਦਿ ਟੂਰ ਵਿਚ ਕਾਫੀ ਰੁੱਝੇ ਹੋਏ ਹਨ। ਇਸ ਟੂਰ ਦੇ ਕਾਰਨ ਅਭਿਸ਼ੇਕ ਬੱਚਨ ਕਈ ਸਮੇਂ ਤੋਂ ਵਿਦੇਸ਼ 'ਚ ਹਨ ਤੇ ਦੀਵਾਲੀ ਮੌਕੇ ਵੀ ਅਭਿਸ਼ੇਕ ਆਪਣੇ ਇਸ ਟੂਰ ਕਾਰਨ ਵਿਦੇਸ਼ 'ਚ ਹੋਣਗੇ, ਜਿਸ ਕਾਰਨ ਉਹ ਆਪਣੇ ਪਰਿਵਾਰ ਨਾਲ ਦੀਵਾਲੀ ਨਹੀਂ ਮਨਾ ਸਕਣਗੇ।
ਜ਼ਿਕਰਯੋਗ ਹੈ ਕਿ ਇਸ ਫਿਲਮ ਦਾ ਪ੍ਰੀਮੀਅਮ ਵੀ ਦੁਬਈ ਵਿਚ ਰੱਖਿਆ ਗਿਆ ਹੈ। ਇਸ ਕਾਰਨ ਅਭਿਸ਼ੇਕ ਬੱਚਨ ਦਾ ਜ਼ਿਆਦਾਤਰ ਸਮਾਂ ਵਿਦੇਸ਼ਾਂ 'ਚ ਹੀ ਘੁੰਮ-ਫਿਰ ਕੇ ਲੰਘ ਰਿਹਾ ਹੈ। ਉਂਝ ਇਹ ਅਭਿਸ਼ੇਕ ਬੱਚਨ ਦੀ ਐਸ਼ਵਰਿਆ ਰਾਏ ਨਾਲ ਪਹਿਲੀ ਦੀਵਾਲੀ ਨਹੀਂ ਹੈ ਪਰ ਇਸ ਵਾਰ ਅਭਿਸ਼ੇਕ ਬੱਚਨ ਦੀ ਫਿਲਮ ਹੈਪੀ ਨਿਊ ਈਅਰ ਰਿਲੀਜ਼ ਹੋ ਰਹੀ ਹੈ ਤੇ ਇਸ ਮੌਕੇ ਐਸ਼ਵਰਿਆ ਬੱਚਨ ਦਾ ਅਭਿਸ਼ੇਕ ਨਾਲ ਮੌਜੂਦ ਰਹਿਣਾ ਲਾਜ਼ਮੀ ਹੋਣਾ ਚਾਹੀਦਾ ਸੀ। ਖੈਰ ਫਿਲਮ ਦੇ ਪ੍ਰੀਮੀਅਮ ਮੌਕੇ ਅਭਿਸ਼ੇਕ ਨਾਲ ਐਸ਼ਵਰਿਆ ਮੌਜੂਦ ਹੋਵੇਗੀ ਜਾਂ ਨਹੀਂ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਰਿਐਲਿਟੀ ਸ਼ੋਅ 'ਚ ਕੰਮ ਕਰਦੇ-ਕਰਦੇ ਬਣ ਗਈ ਸੈਕਸ ਡੋਲ(ਦੇਖੋ ਤਸਵੀਰਾਂ)
NEXT STORY