ਮੁੰਬਈ- ਫਿਲਮਕਾਰ ਬਾਬੀ ਖਾਨ ਨੇ ਆਪਣੀ ਫਿਲਮ 'ਲੀਲਾ 'ਚ ਅਦਾਕਾਰਾ ਸੰਨੀ ਲਿਓਨ ਨੂੰ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨਿਰਦੇਸ਼ਨ ਦੀ ਪਹਿਲੀ ਫਿਲਮ ਇਕ ਸਾਫ-ਸੁਥਰੀ ਪਰਿਵਾਰਿਕ ਫਿਲਮ ਹੈ ਅਤੇ ਉਹ ਕੋਸ਼ਿਸ਼ ਕਰਨਗੇ ਕਿ ਫਿਲਮ ਨੂੰ 'ਯੂ-ਏ ਪ੍ਰਮਾਣ ਪੱਤਰ ਮਿਲੇ।
ਬਾਬੀ ਨੇ ਦੱਸਿਆ ਹੈ ਕਿ ਫਿਲਮ ਦੀ ਕਹਾਣੀ ਬਹੁਤ ਦਮਦਾਰ ਹੈ ਅਤੇ ਇਹ ਇਕ ਸਾਫ ਸੁਥਰੀ ਪਰਿਵਾਰਿਕ ਫਿਲਮ ਹੈ ਪਰ ਅਸੀਂ ਸਮਝਦੇ ਹਾਂ ਕਿ ਫਿਲਮ 'ਚ ਸੰਨੀ ਲਿਓਨ ਦੇ ਹੋਣ ਨਾਲ ਦਰਸ਼ਕਾਂ ਨੂੰ ਉਮੀਦ ਬਹੁਤ ਜ਼ਿਆਦਾ ਹੁੰਦੀ ਹੈ ਇਸ ਲਈ ਮੈਂ ਆਪਣੇ ਦਰਸ਼ਕਾਂ ਨੂੰ ਧੋਖਾ ਨਹੀਂ ਦੇ ਸਕਦਾ। ਲਿਓਨ ਨੇ 'ਰਾਗਿਨੀ ਐਮ.ਐਮ.ਐਸ' ਅਤੇ 'ਜਿਸਮ 2' ਵਰਗੀਆਂ ਫਿਲਮਾਂ 'ਚ ਆਪਣੇ ਬੋਲਡ ਅਵਤਾਰ ਨਾਲ ਪਰਦੇ 'ਤੇ ਸਨਸਨੀ ਪੈਦਾ ਕੀਤੀ ਸੀ। ਬਾਬੀ ਨੇ ਕਿਹਾ ਹੈ ਕਿ ਮੈਂ ਬੱਸ ਇਹ ਕਹਿ ਸਕਦਾ ਹਾਂ ਕਿ ਇਹ ਇਕ ਪਰਿਵਾਰਿਕ ਫਿਲਮ ਹੈ।
ਪਾਪਾ ਬਿਗ ਬੀ ਦੇ ਜਨਮ ਦਿਨ 'ਤੇ ਬੇਟੇ ਅਭਿ ਨੇ ਪਾਈ ਫੈਮਿਲੀ ਸੈਲਫੀ
NEXT STORY