ਮੁੰਬਈ- ਬਾਲੀਵੁੱਡ ਦੇ ਕਿੰਗ ਖਾਨ ਯਾਨੀ ਕਿ ਸ਼ਾਹਰੁਖ ਖਾਨ ਦੀ ਖੂਬੀ ਹੈ ਕਿ ਉਹ ਪ੍ਰਸ਼ੰਸਕਾਂ ਨਾਲ ਮਿਲਦੇ ਹੀ ਉਨ੍ਹਾਂ ਨਾਲ ਨਾਤਾ ਜੋੜ ਲੈਂਦੇ ਹਨ। ਅਜਿਹਾ ਹੀ ਕੁਝ ਡਾਂਸ ਰਿਐਲਿਟੀ ਸ਼ੋਅ 'ਦਿਲ ਸੇ ਨਾਚੇ ਇੰਡੀਆਵਾਲੇ' ਦੀ ਸ਼ੂਟਿੰਗ ਦੌਰਾਨ ਹੋਇਆ। ਸ਼ੋਅ ਦੀ ਸ਼ੂਟਿੰਗ ਦੌਰਾਨ ਸ਼ਾਹਰੁਖ ਦਿੱਲੀ ਵਾਲੀ ਇਕ ਪ੍ਰਤੀਭਾਗੀ ਨੋਰਾ ਜਾਨ ਨਾਲ ਮਿਲੇ ਅਤੇ ਉਸ ਦੇ ਨਾਲ ਠੁਮਕੇ ਵੀ ਲਗਾਏ। ਵਿਆਹੁਤਾ ਨੋਰਾ ਪੇਸ਼ੇ ਤੋਂ ਇਕ ਨਰਸ ਹੈ ਅਤੇ ਇਕ ਬੱਚੇ ਦੀ ਮਾਂ ਹੈ। ਉਹ ਮਰੀਜ਼ਾਂ ਨੂੰ ਅਟੈਂਡ ਕਰਨ ਦੌਰਾਨ ਹੋਣ ਵਾਲੀ ਥਕਾਵਟ ਨੂੰ ਡਾਂਸ ਰਾਹੀਂ ਦੂਰ ਕਰਦੀ ਹੈ। ਉਸ ਨੇ ਸ਼ੋਅ 'ਚ ਸ਼ਾਹਰੁਖ ਨਾਲ ਮਿਲਣ 'ਤੇ ਦੱਸਿਆ ਕਿ ਉਹ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ 'ਚ ਨਰਸ ਹੈ। ਇਹ ਗੱਲ ਸੁਣ ਕੇ ਸ਼ਾਹਰੁਖ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦਾ ਜਨਮ ਵੀ ਇਸੇ ਹਸਪਤਾਲ 'ਚ ਹੋਇਆ ਹੈ। ਸ਼ਾਹਰੁਖ ਨੇ ਕਿਹਾ, ''ਤੁਹਾਨੂੰ ਪੂਰਾ ਯਕੀਨ ਹੈ ਕਿ ਤੁਸੀਂ ਉਹ ਨਰਸ ਨਹੀਂ ਹੋ ਜੋ ਮੈਨੂੰ ਇਸ ਦੁਨੀਆ 'ਚ ਲੈ ਕੇ ਆਈ ਸੀ? ਇਸ ਸਵਾਲ 'ਤੇ ਨੋਰਾ ਨੇ ਹੱਸਦੇ ਹੋਏ ਕਿਹਾ, ''ਨਹੀਂ ਉਹ ਮੈਂ ਨਹੀਂ ਸੀ।''
ਇਹ ਹਨ ਅਮਿਤਾਭ ਬੱਚਨ ਦੀਆਂ ਸਾਨਦਾਰ ਫਿਲਮਾਂ (ਦੇਖੋ ਤਸਵੀਰਾਂ)
NEXT STORY