ਮੁੰਬਈ- ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਦੇ ਪਤੀ ਛੋਟੇ ਬੇਟੇ ਅਬਰਾਮ ਲਈ ਬਿਲਕੁੱਲ ਪਾਗਲ ਹਨ। ਅਬਰਾਮ, ਸ਼ਾਹਰੁਖ ਖਾਨ ਅਤੇ ਗੌਰੀ ਦੀ ਤੀਜੀ ਸੰਤਾਨ ਹੈ। ਗੌਰੀ ਨੇ ਅਬਰਾਮ ਦੇ ਬਾਰੇ 'ਚ ਦੱਸਦੇ ਹੋਏ ਕਿਹਾ ਹੈ ਕਿ ਕੋਈ ਵੀ ਉਸ ਨੂੰ ਦੇਖੇਗਾ ਤਾਂ ਚੋਰੀ ਕਰਕੇ ਲੈ ਜਾਵੇਗਾ। ਮੈਂ ਮਾਂ ਹਾਂ, ਇਸ ਲਈ ਕਹਿੰਦੀ ਹਾਂ। ਅਬਰਾਮ ਤਸਵੀਰ 'ਚ ਜਿਸ ਤਰ੍ਹਾਂ ਦਿਖਦੇ ਹਨ ਉਸ ਤੋਂ ਕਾਫੀ ਜ਼ਿਆਦਾ ਪਿਆਰਾ ਹੈ ਅਤੇ ਸ਼ਾਹਰੁਖ ਤਾਂ ਉਸ ਲਈ ਪੂਰੀ ਤਰ੍ਹਾਂ ਪਾਗਲ ਹਨ। ਈਦ ਦੇ ਮੌਕੇ 'ਤੇ ਸ਼ਾਹਰੁਖ ਖਾਨ ਨੇ ਆਪਣੇ ਫੈਨਜ਼ ਲਈ ਆਪਣੇ ਬੇਟੇ ਅਬਰਾਮ ਦੀ ਇਕ ਤਸਵੀਰ ਫੇਸਬੁੱਕ ਅਤੇ ਟਵਿੱਟਰ 'ਤੇ ਪੋਸਟ ਕੀਤੀ। ਦੱਸਿਆ ਜਾਂਦਾ ਹੈ ਕਿ ਅਬਰਾਮ ਨੇ ਜਨਮ ਤੋਂ ਪਹਿਲਾਂ ਹੀ ਸ਼ਾਹਰੁਖ ਵਿਵਾਦਾਂ ਦੇ ਘੇਰੇ 'ਚ ਆ ਗਏ ਸਨ। ਅਬਰਾਮ ਦੇ ਲਿੰਗ ਨਿਰਧਾਰਣ ਜਾਂਚ ਦੀਆਂ ਖਬਰਾਂ ਆਈਆਂ ਸਨ ਜਿਸ ਨੂੰ ਸ਼ਾਹਰੁਖ ਖਾਨ ਨੇ ਗਲਤ ਦੱਸਿਆ ਸੀ। ਅਬਰਾਮ ਤੋਂ ਇਲਾਵਾ ਸ਼ਾਹਰੁਖ ਖਾਨ ਅਤੇ ਗੌਰੀ ਤਿੰਨ ਬੱਚਿਆਂ ਆਰਯਨ, ਸੁਹਾਨਾ ਅਤੇ ਅਬਰਾਮ ਦੇ ਮਾਤਾ-ਪਿਤਾ ਹਨ।
ਫਿਲਮੀ ਅਭਿਨੇਤਰੀਆਂ ਦਾ ਕਰਵਾਚੌਥ (ਦੇਖੋ ਤਸਵੀਰਾਂ)
NEXT STORY