ਚੇਨਈ- ਬਾਲੀਵੁੱਡ ਅਭਿਨੇਤਾ ਰਿਤਿਕ ਰੌਸ਼ਨ ਅਤੇ ਬਾਰਬੀ ਗਰਲ ਕੈਟਰੀਨਾ ਕੈਫ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਬੈਂਗ ਬੈਂਗ' ਕੇਰਲ 'ਚ ਇਕ ਹਫਤੇ ਦੇ ਅੰਦਰ 4 ਕਰੋੜ ਦੀ ਕਮਾਈ ਕਰਕੇ ਸੂਬੇ 'ਚ ਸਭ ਤੋਂ ਵੱਧ ਸਫਲ ਹਿੰਦੀ ਫਿਲਮ ਬਣ ਗਈ ਹੈ। ਫਿਲਮ ਦੀ ਸਫਲਤਾ ਲਈ ਰਿਤਿਕ ਰੌਸ਼ਨ ਨੇ ਦਰਸ਼ਕਾਂ ਦਾ ਧੰਨਵਾਦ ਕੀਤਾ ਹੈ। ਰਿਤਿਕ ਨੇ ਯੂ-ਟਿਊਬ 'ਤੇ ਸਾਂਝੀ ਕੀਤੀ ਇਕ ਵੀਡੀਓ 'ਚ ਕਿਹਾ, ''ਕੇਰਲ 'ਚ ਆਪਣੀ ਫਿਲਮ ਨੂੰ ਮਿਲ ਰਹੀ ਪ੍ਰਤੀਕਿਰਿਆ ਦੇਖ ਕੇ ਭਾਵੁਕ ਹਾਂ। ਇੰਨਾ ਪਿਆਰ ਦਿਖਾਉਣ ਅਤੇ ਮੇਰੀ ਫਿਲਮ ਨੂੰ ਸਫਲ ਬਣਾਉਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।'' ਨਿਰਦੇਸ਼ਕ ਸਿਧਾਰਥ ਆਨੰਦ ਦੀ ਫਿਲਮ 'ਬੈਂਗ ਬੈਂਗ' ਕੇਰਲ 'ਚ ਕੁੱਲ 105 ਸਿਨੇਮਾਘਰਾਂ 'ਚ ਹਿੰਦੀ ਭਾਸ਼ਾ 'ਚ ਰਿਲੀਜ਼ ਕੀਤੀ ਗਈ ਸੀ ਅਤੇ ਕੋਚਿ 'ਚ ਇਸ ਦੇ 40 ਸ਼ੋਅ ਹੋਏ ਸਨ। ਫਿਲਮ ਪੂਰੀ ਦੁਨੀਆ 'ਚ ਹੁਣ ਤੱਕ ਦੇ ਪ੍ਰਦਰਸ਼ਨ ਨਾਲ ਕੁੱਲ 200 ਕਰੋੜ ਦੀ ਕਮਾਈ ਕੀਤੀ ਹੈ।
ਬੇਟੇ ਅਬਰਾਮ ਦੇ ਲਈ ਬਿਲਕੁੱਲ ਪਾਗਲ ਹਨ ਸ਼ਾਹਰੁਖ ਖਾਨ
NEXT STORY